(ਸਮਾਜ ਵੀਕਲੀ)
ਲੋਕਾਂ ਭਾਣੇ ਮਿਲ ਗਈ ਆਜ਼ਾਦੀ l
ਮਨ ਆਈਆਂ ਕਰਦੇ ਅਪਰਾਧੀ l
ਹੱਕਾਂ ਲਈ ਅਸੀਂ ਲੜਨਾ ਛੱਡਿਆ
ਜ਼ੁਲਮ ਸਹਿਣ ਦੇ ਹੋ ਗਏ ਆਦੀ l
ਭਾਵੇਂ ਦੇਸ਼ ਮੇਰੇ ਵਿੱਚ,ਅੰਨ ਵਥੇਰਾ,
ਪਰ,ਭੁੱਖੀ ਫਿਰ ਵੀ ਰਹੇ ਆਬਾਦੀ l
ਧਰਮ , ਕਰਮ ਦੇ ਚੱਕਰਾਂ ਵਿੱਚ ,
ਧਨ ਦੀ ਕਰ ਰਹੇ,ਬਹੁ ਬਰਬਾਦੀ l
ਹੈ ਸਿਹਤ ਸਾਡੀ ਨੂੰ,ਲਾ ਰਹੇ ਖੋਰਾ,
ਬਾਜ਼ਾਰੀ ਖਾਣੇ,ਚਾਹੇ ਹੋਣ ਸਵਾਦੀ l
ਜ਼ੁਲਮੀ,ਨਿਆਂ ਦੀ ਕੁਰਸੀ ਤੇ ਬੈਠੇ,
ਦੱਸ,ਕਿੱਥੇ ਜਾਣ, ਫ਼ੇਰ ਫ਼ਰਿਆਦੀ l
ਔਖੇ ਆਪਾਂ ਉਂਝ,ਸਾਰੇ ਹੀ ਹੋ ਗਏ ,
ਛੱਡ ਬਹਿ ਗਏ,ਜੀਵਨਸ਼ੈਲੀ ਸਾਦੀ l
ਜਸਵੀਰ ਮੋਰੋਂ ,ਮਸਨੂਈ ਜਾਪ ਰਹੀ ,
ਇਹ ਜੋ ਜਵਾਨੀ,ਦਿਸ ਰਹੀ ਫੌਲਾਦੀ l



