HOME ਫਰਾਂਸ ਵਰਗਾ ਮਾਹੌਲ ਅਸੀਂ ਵੀ ਬਣਾਉਂਣਾ ਚਾਹੁੰਦੇ ਹਾਂ –ਕਰੀਮਪੁਰੀ

ਫਰਾਂਸ ਵਰਗਾ ਮਾਹੌਲ ਅਸੀਂ ਵੀ ਬਣਾਉਂਣਾ ਚਾਹੁੰਦੇ ਹਾਂ –ਕਰੀਮਪੁਰੀ

 ਬੰਗਾ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਗੁਰੂ ਰਵਿਦਾਸ ਭਵਨ ਪੈਰਿਸ ਫਰਾਂਸ ਵਿਖੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਅਤੇ ਸੰਗਤਾਂ ਦਾ ਇਕੱਠ ਇਸ ਮੌਕੇ ਸੰਗਤਾਂ ਨੂੰ ਸੱਦਾ ਦਿੱਤਾ ਗਿਆ ਕਿ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਸੋਚ ਦਾ ਅੰਦੋਲਨ ਮਜਬੂਤ ਕਰਕੇ ਹੀ ਉਹਨਾਂ ਦੇ ਸੁਪਨਿਆਂ ਦਾ ਸਮਾਜ, ਰਾਜ ਅਤੇ ਆਰਥਿਕ ਪ੍ਰਬੰਧ ਬਣਾਇਆ ਜਾ ਸਕਦਾ ਹੈ ਇਸ ਮੌਕੇ ਸੰਗਤਾਂ ਨੂੰ ਪੰਜਾਬ ਵਿੱਚ ਚਲਾਈ ਜਾ ਰਹੀ ਪੰਜਾਬ ਸੰਭਾਲੋ ਮੁਹਿੰਮ ਨਾਲ ਜੁੜਨ ਦਾ ਸੱਦਾ ਵੀ ਦਿੱਤਾ ਗਿਆ ਅਤੇ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆਮ ਪਾਰਟੀ ਦੀ ਸਰਕਾਰ ਵੱਲੋਂ ਖੋਲੇ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਵਾਉਣ ਲਈ ਬਸਪਾ ਵੱਲੋਂ ਚਲਾਈ ਜਾ ਰਹੀ ਮਹਿਮ ਬਾਰੇ ਜਾਣਕਾਰੀ ਵੀ ਦਿੱਤੀ। ਇਹ ਸ਼ਬਦ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਨੇ ਫਰਾਂਸ ਦੀ ਧਰਤੀ ਤੇ ਕਹੇ ਉਨ੍ਹਾਂ ਕਿਹਾ ਕਿ ਤੁਹਾਡਾ ਵੀ ਰਹਿਮ ਰੋਲ ਹੈ ਕਿ ਪੰਜਾਬ ਦੀਆਂ ਸੰਗਤਾਂ ਨੂੰ ਸਨੇਹਾ ਦੇਣ ਕਿ ਇਸ ਵਾਰ ਬਸਪਾ ਦੀ ਸਰਕਾਰ ਪੰਜਾਬ ਵਿੱਚ ਬਣਾਓ ਤਾਂ ਕਿ ਅਸੀਂ ਵੀ ਉਥੇ ਫਰਾਂਸ ਵਰਗਾ ਮਾਹੌਲ ਬਣਾ ਸਕੀਏ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗਰੀਬ, ਦਲਿਤ ਤੇ ਸ਼ੋਸ਼ਿਤ ਸਮਾਜ ਲਈ 2027 ਦੀ ਚੋਣ ਸਾਂਭਣ ਦਾ ਮੌਕਾ-ਰਣਵੀਰ ਬੱਬਰ ਸੂਬਾ ਸਕੱਤਰ ਬੀ. ਐਸ. ਪੀ ਪੰਜਾਬ ।
Next articlePakistan’s Use of Terrorism Against India, a brief analysis