ਚੌਥਾ ਕਬੱਡੀ ਕੱਪ ਪਿੰਡ ਨੂਰਪੁਰ ਚੱਠਾ  ਵਿਖੇ ਕਰਵਾਇਆ ਜਾਏਗਾ  : ਸੁੱਖਾ ਚੱਠਾ ਅਤੇ ਅਰਫ ਚੱਠਾ ।

ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)  ਕਬੱਡੀ ਪ੍ਰਮੋਟਰ ਯੂ ਐਸ ਏ ਅਤੇ ਸੁੱਖਾ ਚੱਠਾ ਤੇ ਨਾਲ ਹੀ ਪ੍ਰਮੋਟਰ ਯੂ ਐਸ ਏ ਅਰਫ ਚੱਠਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਮਿਤੀ 17 ਅਤੇ 18 ਫਰਵਰੀ 2025 ਨੂੰ ਪਿੰਡ ਨੂਰਪੁਰ ਚੱਠਾ ( ਨਕੋਦਰ ) ਵਿਖੇ ਚੋਥਾ ਕਬੱਡੀ ਕੱਪ ਕਰਵਾਇਆ ਜਾਏਗਾ। ਜਿਸ ਵਿਚ ਮੇਜਰ ਲੀਗ ਕੱਬਡੀ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਟੀਮਾਂ ਹਿੱਸਾ ਲੈਣਗੀਆਂ ਅਤੇ ਆਪਣੇ ਬਲ ਦਾ ਪ੍ਰਦਸ਼ਨ ਕਰਨਗੀਆ। ਇਹ ਕਬੱਡੀ ਕੱਪ ਮਸ਼ਹੂਰ ਕਬੱਡੀ ਖਿਡਾਰੀ ਸਵ. ਕੰਮਾ ਚੱਠਾ ਅਤੇ ਕਬੱਡੀ ਸ਼ਹੀਦ ਸੰਦੀਪ ਨੰਗਲ ਅੰਬੀਆਂ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ।ਇਸ ਕਬੱਡੀ ਕੱਪ ਵਿੱਚ ਇਨਾਮ ਤੇ ਤੌਰ ਤੇ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਖਿਡਾਰੀ ਨੂੰ 3,00,000 ਰੁਪਏ ਦੂਜਾ ਸਥਾਨ ਹਾਸਿਲ ਕਰਨ ਵਾਲੇ ਨੂੰ 2,00,000 ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬੈਸਟ ਰੇਡਰ ਅਤੇ ਬੈਸਟ ਸਟੋਪਰ ਨੂੰ ਮੋਟਰ ਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਕਬੱਡੀ ਕੱਪ ਲਈ ਸਮੂਹ ਗ੍ਰਾਮ ਪੰਚਾਇਤ ਅਤੇ ਐੱਨ ਆਰ ਆਈ ਵੀਰਾਂ ਨੇ ਬਹੁਤ ਸਹਿਯੋਗ ਦਿੱਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਨੈਸ਼ਨਲ ਕਬੱਡੀ ਐਸੋਸੀਏਸ਼ਨ ਕੈਨੇਡਾ ਦੀ ਚੋਣ ਕਮੇਟੀ 2025-26 ਨੂੰ ਵਧਾਈਆਂ
Next articleਪੇਸ਼ੇਵਰ ਕਬੱਡੀ ਨੇ ਡੇਗਿਆ ਖਿੱਤੇ ਦੀ ਵਿਰਾਸਤੀ ਖੇਡ ਦਾ ਮਿਆਰ, ਵੱਡੇ ਇਨਾਮੀ ਟੂਰਨਾਮੈਂਟ ਛੋਟੇ ਖੇਡ ਮੇਲਿਆਂ ਨੂੰ ਖਾ ਗਏ