ਬਾਬਾ ਸਾਹਿਬ ਦੇ ਸੰਦੇਸ਼ ਮੁਤਾਬਕ ਸਮਾਨਤਾ, ਭਾਈਚਾਰੇ ਤੇ ਖੁਸ਼ਹਾਲੀ ਵਾਲਾ ਪ੍ਰਬੰਧ ਸਥਾਪਿਤ ਕਰਨ ਲੋਕ : ਬਲਵਿੰਦਰ ਕੁਮਾਰ ਐਡਵੋਕੇਟ
ਕਰਤਾਰਪੁਰ (ਸਮਾਜ ਵੀਕਲੀ) ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਵੱਡਾ ਸਮਾਗਮ ਕਰਤਾਰਪੁਰ ਸ਼ਹਿਰ ਵਿੱਚ ਕੀਤਾ ਗਿਆ। ਬਸਪਾ ਦੇ ਕਰਤਾਰਪੁਰ ਸ਼ਹਿਰੀ ਇੰਚਾਰਜ ਗਿਆਨ ਚੰਦ ਤੇ ਹਲਕਾ ਸਕੱਤਰ ਜਸਪਾਲ ਕੁੱਕੂ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਵਿੱਚ ਬਸਪਾ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਐਡਵੋਕੇਟ ਵਿਸੇਸ਼ ਤੌਰ ‘ਤੇ ਪਹੁੰਚੇ, ਜਿਨ੍ਹਾਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਸੰਦੇਸ਼ ਮੁਤਾਬਕ ਸਮਾਨਤਾ, ਭਾਈਚਾਰੇ ਤੇ
ਖੁਸ਼ਹਾਲੀ ਵਾਲਾ ਪ੍ਰਬੰਧ ਸਥਾਪਿਤ ਕਰਨ ਦਾ ਸੱਦਾ ਦਿੱਤਾ। ਸ੍ਰੀ ਗੁਰੂ ਰਵਿਦਾਸ ਗੁਰੂ ਘਰ ਕਮੇਟੀ ਆਰੀਆ ਨਗਰ ਦੇ ਪ੍ਰਧਾਨ ਨਰਿੰਦਰ ਪਾਲ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿੱਚ ਲੋਕਾਂ ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਦੇ ਵਿਚਾਰਾਂ ਤੋਂ ਜਾਣੂ ਕਰਵਾਇਆ ਗਿਆ। ਸਭ ਤੋਂ ਪਹਿਲਾਂ ਵਿਸ਼ਾਲ ਚੇਤਨਾ ਮਾਰਚ ਕੱਢਿਆ ਗਿਆ, ਜੋ ਕਿ ਕਰਤਾਰਪੁਰ ਸ਼ਹਿਰ ਵਿੱਚੋਂ ਹੁੰਦਾ ਹੋਇਆ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਆਰੀਆ ਨਗਰ ਵਿਖੇ ਸਮਾਪਤ ਹੋਇਆ। ਇਸ ਤੋਂ ਬਾਅਦ ਗੁਰੂ ਘਰ ਵਿੱਚ ਮਿਸ਼ਨਰੀ ਸਮਾਗਮ ਕੀਤਾ ਗਿਆ। ਇਸ ਦੌਰਾਨ ਬਸਪਾ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਐਡਵੋਕੇਟ ਨੇ ਲੋਕਾਂ ਨੂੰ ਬਾਬਾ ਸਾਹਿਬ ਦੇ ਵਿਚਾਰਾਂ ਤੋਂ ਜਾਣੂ ਕਰਵਾਇਆ ਤੇ ਸਿੱਖਿਆ ਦੇ ਖੇਤਰ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਅਖੀਰ ਵਿੱਚ ਬਸਪਾ ਆਗੂ ਗਿਆਨ ਚੰਦ ਕਰਤਾਰਪੁਰ ਤੇ ਜਸਪਾਲ ਕੁੱਕੂ ਨੇ ਸਹਿਯੋਗ ਦੇਣ ਵਾਲੇ ਸਾਥੀਆਂ ਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਸਪਾ ਆਗੂ ਰੋਕੀ ਪਾਲ, ਸ਼ਾਮਾ ਮਹਿਤੋਂ, ਰਿਟਾ. ਈਓ ਰਾਮਜੀ ਸੱਲਣ, ਬਿੱਕਰ ਵਿੱਕੀ, ਰਾਜਕੁਮਾਰ, ਅਵਤਾਰ ਚੰਦ, ਗੁਰਮੀਤ ਰਾਮ, ਰਾਜਾ ਬੈਂਸ, ਭਾਰਤੀ ਬੈਂਸ, ਸੁਰਜੀਤ ਪਾਲ, ਵਿਜੇ ਚੰਦਨ ਨਗਰ, ਰਾਜਕੁਮਾਰ, ਜੋਤੀ, ਰਿੰਪੀ, ਵਿਮਲਾ, ਕਾਂਸ਼ੀ, ਗਿੰਦਰ ਖੁਸਰੋਪੁਰ, ਨਿੰਦਰ ਬੋਲੀ ਵਾਲਾ ਮੁਹੱਲਾ, ਲਾਲ ਚੰਦ ਲਾਲੀ, ਸੰਤੋਸ਼ ਕੁਮਾਰੀ, ਨਿਸ਼ੀ ਪਾਲ, ਕਰੀਨਾ ਪਾਲ, ਧਰਮਵੀਰ, ਰਾਮਕਿਸ਼ਨ ਰਮਨ ਆਦਿ ਸਖਸ਼ੀਅਤਾਂ ਵੀ ਮੌਜ਼ੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



