ਜਗਰਾਉਂ ਬਲਾਕ ਦੇ ਚਾਰ ਅਧਿਆਪਕ “ਮਿਹਨਤੀ ਅਤੇ ਸੁਹਿਰਦ ਅਧਿਆਪਕ ਐਵਾਰਡ” ਸਨਮਾਨਿਤ

(ਸਮਾਜ ਵੀਕਲੀ)  ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਮਤੀ ਰਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਮਨੋਜ ਕੁਮਾਰ ਵੱਲੋਂ ਬਲਾਕ ਜਗਰਾਉਂ ਦੇ ਚਾਰ ਅਧਿਆਪਕਾਂ ਨੂੰ ਮਿਹਨਤੀ ਅਤੇ ਸੁਹਿਰਦ ਅਧਿਆਪਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਜਿਸ ਵਿੱਚ ਸਤਨਾਮ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਮਲਕ,ਹਰਪ੍ਰੀਤ ਸਿੰਘ ਕੋਠੇ ਸਮਸ਼ੇ,ਸ਼੍ਰੀ ਮਤੀ ਸੁਰਿੰਦਰ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਡੱਲਾ,ਸ਼੍ਰੀ ਮਤੀ ਰੰਜੂ ਬਾਲਾ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਅਗਵਾੜ ਲੋਪੋ ਬਰਾਂਚ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਤਨਾਮ ਸਿੰਘ ਹਠੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਮਤੀ ਰਵਿੰਦਰ ਕੌਰ ਵੱਲੋਂ ਹਰ ਬਲਾਕ ਚ ਚਾਰ ਅਧਿਆਪਕ ਚੁਣੇ ਗਏ ਸਨ,ਜਿਹਨਾਂ ਨੂੰ ਜ਼ਿਲ੍ਹਾ ਪੱਧਰ ਤੇ ਪਿਛਲੇ ਦਿਨੀ ਸਨਮਾਨਿਤ ਕੀਤਾ ਗਿਆ। ਬਲਾਕ ਪੱਧਰ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ. ਸੁਖਦੇਵ ਸਿੰਘ ਹਠੂਰੀਆ ਦੀ ਅਤੇ ਸਮੁੱਚੇ ਬਲਾਕ ਦੇ ਸੈਂਟਰ ਹੈੱਡ ਟੀਚਰ ਰਾਹੀਂ ਇਹ ਨਾਮ ਜ਼ਿਲ੍ਹੇ ਨੂੰ ਭੇਜੇ ਗਏ ਸਨ।ਜਿਹਨਾਂ ਵਿੱਚ ਇਹਨਾਂ ਚਾਰ ਅਧਿਆਪਕਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਮੈਰੀਟੋਰੀਅਸ ਸਕੂਲ ਲੁਧਿਆਣਾ ਵਿੱਚ ਰੱਖੇ ਪ੍ਰੋਗਰਾਮ ਵਿੱਚ ਮਿਹਨਤੀ ਅਤੇ ਸੁਹਿਰਦ ਅਧਿਆਪਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਸਨਮਾਨਿਤ ਅਧਿਆਪਕਾਂ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ. ਸੁਖਦੇਵ ਸਿੰਘ ਹਠੂਰੀਆ ਅਤੇ ਸਮੂਹ ਸੈਂਟਰ ਹੈੱਡ ਟੀਚਰ ਦਾ ਧੰਨਵਾਦ ਕੀਤਾ। ਸ. ਸਤਨਾਮ ਸਿੰਘ ਹਠੂਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹਨਾਂ ਸਨਮਾਨਾਂ ਨਾਲ ਤੁਹਾਡੇ ਕੰਮ ਨੂੰ ਹੋਰ ਵੱਧ ਪਹਿਚਾਣ ਮਿਲਦੀ ਹੈ ਅਤੇ ਜਿੰਮੇਵਾਰੀ ਦਾ ਸੰਚਾਰ ਹੁੰਦਾ ਹੈ।ਇਸ ਨਾਲ ਸਾਡੀ ਕਿੱਤੇ ਪ੍ਰਤੀ ਜਿੰਮੇਵਾਰੀ ਹੋਰ ਵੱਧ ਜਾਂਦੀ ਹੈ ਅਤੇ ਅਸੀਂ ਹੋਰ ਲਗਨ ਅਤੇ ਭਾਵਨਾ ਨਾਲ ਕੰਮ ਕਰਦੇ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਰੂਮੀ ਚ ਕਬੱਡੀ ਪ੍ਰੇਮੀ ਨੀਟੂ ਕੰਗ ਦਾ ਸਨਮਾਨ
Next articleਅਮਰੀਕਾ ‘ਚ ਟਰੰਪ ਤੇ ਮਸਕ ਖਿਲਾਫ ਸੜਕਾਂ ‘ਤੇ ਉਤਰੇ ਲੋਕ, ਪ੍ਰਦਰਸ਼ਨਕਾਰੀਆਂ ਨੇ ਕਿਹਾ- ਦੋਵੇਂ ਮਿਲ ਕੇ ਦੇਸ਼ ਨੂੰ ਤਬਾਹ ਕਰ ਰਹੇ ਹਨ; 50 ਰਾਜਾਂ ਵਿੱਚ ਵਿਰੋਧ ਪ੍ਰਦਰਸ਼ਨ