ਲੰਡਨ ਤੇ ਨੀਦਰਲੈਂਡਜ਼ ਤੋਂ ਆੲੇ ਚਾਰ ਯਾਤਰੀਆਂ ਨੂੰ ਕਰੋਨਾ

ਨਵੀਂ ਦਿੱਲੀ (ਸਮਾਜ ਵੀਕਲੀ) : ਨੀਦਰਲੈਂਡ ਅਤੇ ਬਰਤਾਨੀਆ ਤੋਂ ਦਿੱਲੀ ਆਏ ਚਾਰ ਯਾਤਰੀਆਂ ਦਾ ਕਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਉਨ੍ਹਾਂ ਦੇ ਨਮੂਨੇ ਹੋਰ ਜਾਂਚ ਲਈ ਭੇਜੇ ਗਏ ਹਨ ਤਾਂ ਜੋ ਇਹ ਪਤਾ ਲੱਗ ਸਕੇ ਕਿ ਉਨ੍ਹਾਂ ਨੂੰ ਓਮੀਕਰੋਨ ਹੈ ਜਾਂ ਨਹੀਂ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਨੂੰ ਲੋਕਨਾਇਕ ਜੈ ਪ੍ਰਕਾਸ਼ (ਐੱਲਐੱਨਜੇਪੀ) ਹਸਪਤਾਲ ‘ਚ ਇਕਾਂਤਵਾਸ ਕਰ ਦਿੱਤਾ ਗਿਆ ਹੈ। ਸੂਤਰ ਨੇ ਕਿਹਾ ਕਿ 1,013 ਯਾਤਰੀਆਂ ਨਾਲ ਐਮਸਟਰਡਮ ਅਤੇ ਲੰਡਨ ਤੋਂ ਚਾਰ ਉਡਾਣਾਂ ਰਾਤ 12 ਵਜੇ ਤੋਂ ਸਵੇਰੇ 6 ਵਜੇ ਦੇ ਵਿਚਕਾਰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀਆਂ। ਇਨ੍ਹਾਂ ਵਿੱਚੋਂ ਚਾਰ ਯਾਤਰੀ ਕਰੋਨਾ ਪਾਜ਼ੇਟਵਿ ਨਿਕਲੇ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰ ਨੇ ਕਮੇਟੀ ਲਈ ਪੰਜ ਕਿਸਾਨ ਆਗੂਆਂ ਦੇ ਨਾਂ ਮੰਗੇ
Next articleਅਮਰੀਕਾ ਦੇ ਸਕੂਲ ’ਚ 15 ਸਾਲ ਦੇ ਵਿਦਿਆਰਥੀ ਨੇ ਗੋਲੀਆਂ ਚਲਾ ਕੇ ਤਿੰਨ ਬੱਚਿਆਂ ਦੀ ਹੱਤਿਆ ਕੀਤੀ, 6 ਜ਼ਖ਼ਮੀ