“ਸਹਿਯੋਗ”
ਆਪਣੀਆਂ ਬੱਕਰੀਆਂ, ਝੁੱਗੀ,ਸਭ ਨਿੱਕ-ਸੁ਼ੱਕ ਨਦੀ ਵਿੱਚ ਰੁੜ੍ਹਿਆ ਜਾਂਦਾ ਵੇਖ, ਬੇਵੱਸ ਹੋਇਆ ਤਾਰੀ, ਵਾਹਿਗੁਰੂ ਦਾ ਭਾਣਾ ਮੰਨ ਕੇ,ਰੇਤੇ ਦੀਆਂ ਬੋਰੀਆਂ ਭਰ ਟੁੱਟੇ ਬੰਨ੍ਹ ਨੂੰ ਭਰਨ ਵਿੱਚ ਲੱਗੇ ਲੋਕਾਂ ਨਾਲ਼ ਸਹਿਯੋਗ ਕਰਨ ਲੱਗਾ ਹੋਇਆ ਸੀ। ਹੜ੍ਹ ਦੀ ਮਾਰ ਵੇਖਣ ਆਏ ਤਮਾਸ਼ਦੀਨਾਂ ਵਿੱਚੋਂ ਇੱਕ ਬੋਲਿਆ”ਤੇਰਾਂ ਕੀ ਰਹਿ ਗਿਆ ਹੁਣ ਤੂੰ ਕਿਉਂ ਖਫ਼ ਰਿਹਾ ਇੱਥੇ ,ਰੇਤਾ ਚੁੱਕੀ ਜਾਂਦਾ ਤਾਰੀ ਬੋਲਿਆ “ਭਰਾਵਾਂ ਮੈਂ ਇਹ ਸਹਿਯੋਗ ਤਾਂ ਕਰ ਰਿਹਾ,ਕਿ ਮੇਰੀਆਂ ਬੱਕਰੀਆਂ ਤੇ ਘਰ, ਵਾਂਗ ਕਿਸੇ ਹੋਰ ਦਾ ਤਾਂ ਘਰ ਉਜੜਣੋ ਬਚ ਜਾਵੇ “‘ਤਾਰੀ ਦੇ ਇਹ ਬੋਲ ਸੁਣਕੇ ਉੱਚੇ ਥਾਂ ਖੜ੍ਹੇ ਸਭ ਲੋਕਾਂ ਨੇ ਕਹੀਆਂ, ਵੇਲਚੇ ਚੁੱਕਕੇ ਬੰਨ੍ਹ ਬਣਾਉਣ ਵਿੱਚ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ।
“ਨਰਕ-ਸਵਰਗ”
ਟੀ.ਵੀ ਉੱਤੇ ਸਭ ਧਰਮਾਂ ਦੇ ਸਾਂਝੇ ਲੋਕਾਂ ਨੂੰ ਰੋਪੜ੍ਹ, ਪਟਿਆਲਾ,ਜਲੰਧਰ ਤੇ ਹੋਰਨਾਂ ਥਾਵਾਂ ਤੇ ਹੜ੍ਹ-ਪੀੜਤ ਬੁੱਢੇ,ਬੱਚੇ,ਤੇ ਪਸ਼ੂਆਂ ਦੀ ਸੇਵਾ ਕਰਦਿਆਂ ਵੇਖਿਆ,ਖਾਣ ਪੀਣ ਦੀ ਹਰ ਚੀਜ਼ ਲੋੜਵੰਦਾਂ ਲਈ ਪਾਣੀ ਵਾਂਗ ਬਹਾਈ ਜਾ ਰਹੀ ਸੀ।”ਅੱਖਾਂ ਸਾਹਮਣੇ ਸਵਰਗ ਪ੍ਰਤੀਤ ਹੋਇਆ,’ਭਲੇ ਲੋਕਾਂ ਦੇ ਚਿਹਰੇ ਜੋ ਵੇਖਣ ਨੂੰ ਮਿਲੇ’
ਦਿਲ ਕੀਤਾ ਕਿ ਕਿਉਂ ਨਾ ਮੈਂ ਵੀ ਸ਼ਹਿਰ ਜਾਕੇ ਆਲੂ,ਪਿਆਜ,ਆਟਾ, ਦਾਲਾਂ ਲਿਆਕੇ,ਇੱਕਠੀ ਕੀਤੀ ਜਾਂਦੀ ਰਸ਼ਦ ਵਿੱਚ ਪਾ ਆਵਾ, ਬਜ਼ਾਰ ਗਿਆ ਹਰ ਚੀਜ਼ ਅੱਧੀ ਨਾਲੋਂ ਵੱਧ ਮਹਿੰਗੀ ਵਿਕ ਰਹੀ ਸੀ। ਇੱਕ ਦੋ ਨੂੰ ਛੱਡ ਹਰ ਦੁਕਾਨਦਾਰ ਨੇ ਲੁੱਟ ਮਚਾਈ, ਜ਼ੇਬ ਅਨੁਸਾਰ ਖ਼ਰੀਦਦਾਰੀ ਕਰਕੇ ਦੁਕਾਨਾਂ ਅੱਗੋਂ ਲੰਘਦਿਆਂ ਮੈਂਨੂੰ,ਵੱਡੀਆਂ ਦੁਕਾਨਾਂ ਵਿੱਚ ਛੋਟੀਆਂ ਸੋਚਾਂ ਵਾਲੇ ਵਪਾਰੀ ਬੈਠੇ ਨਰਕਾਂ ਦੇ ਵਸਨੀਕ ਜਾਪ ਰਹੇ ਸੀ। ਮਨ ਵਿੱਚ ਖਿਆਲ ਆ ਰਿਹਾ ਸੀ ਕਿ”ਹੜ੍ਹ ਕਿੱਥੇ ਆਏ ਹਨ ਤੇ ਮਹਿੰਗਾਈ ਕਿੱਥੇ ਹੋ ਗਈ ਹੈ ?” ਇਹ ਤੇ ਨਰਕ ਹੈ ਭਾਈ।
ਹੁਣ ਮੈਂ ਰਾਸ਼ਣ ਵੰਡਣ ਜਾ ਰਹੀ ਗੱਡੀ ਵਿੱਚ ਥੈਲਾ ਰੱਖ ਬੈਠਾ ਸਵਾਰਗਾਂ ਨੂੰ ਜਾਂਦਾ ਮਹਿਸੂਸ ਕਰ ਰਿਹਾ ਸੀ।
“ਕੁੱਦਰਤ ਦਾ ਮਾਪ ਡੰਢ”
ਰੋਹਨ”ਦਾਦਾ ਜੀ ਵਾਰਿਸ਼ ਨੇ ਬਹੁਤ ਨੁਕਸਾਨ ਕੀਤਾ ਇਸ ਵਾਰ ਲੋਕਾਂ ਦਾ, ਹੜ੍ਹਾਂ ਨੇ ਕਿੰਨੀਆਂ ਹੀ ਸੜ੍ਹਕਾਂ, ਨਵੇਂ, ਪੁਰਾਣੇ ਪੁੱਲ੍ਹ ਢਾਹ ਦਿੱਤੇ “
ਦਾਦਾ”ਬੇਟਾ ਇਹ ਰੱਬ ਦਾ ਨਿਰੀਖਣ ਸੀ, ‘ਸਰਕਾਰਾਂ ਨੇ ਤਾਂ ਉੱਚੀਆਂ-ਨੀਵੀਆਂ ਰਾਹਾਂ,ਸਮਤਲ ਕਰਕੇ ਵੱਡੀਆਂ ਸੜਕਾਂ ਤੇ ਪੁੱਲ੍ਹ ਉਸਾਰ ਦਿੱਤੇ।’ ਸਭ ਪਾਸ ਵੀ ਹੋ ਗਏ ,ਪਰ ਕੁਦਰਤ ਦੇ ਮਾਪ ਡੰਢਾਂ ਅਨੁਸਾਰ ਜੋ ਪੁੱਲ੍ਹ ਤੇ ਸੜਕਾਂ ਗਲਤ ਬਣੀਆਂ ਸੀ,ਰੱਬ ਨੇ ਸਭ ਦਾ ਅਸਲੀ ਲੇਬਲ ਕਰਕੇ ਸਮਝਾਇਆਹੈ ਕਿ “ਇਹ ਚੀਜ਼ਾਂ ਕੁਦਰਤ ਦੇ ਰਾਹ ਦਾ ਰੋੜਾ ਸੀ”। ਇਹਨਾਂ ਗ਼ਲਤ ਬਣੇ ਪੁੱਲ੍ਹਾਂ ਤੇ ਸੜ੍ਹਕਾਂ ਕਰਕੇ ਵੀ “ਪੁੱਤਰਾਂ ਲੋਕਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਸਹਿਣਾ ਪਿਆ ਹੈ” ਜੇਕਰ ਹੁਣ ਸਰਕਾਰਾਂ ਨੇ ਉਸਾਰੀ ਕਰਨੀ ਹੈ ਤਾਂ, ਨਵੇਂ ਪੁਰਾਣੇ ਪੁੱਲ੍ਹ, ਨਦੀਆਂ , ਨਾਲਿਆਂ ਦੀ ਸਫ਼ਾਈ ਦੇ ਨਾਲ-ਨਾਲ ਕੁੱਦਰਤ ਦੇ ਮਾਪ ਡੰਢਾਂ ਨੂੰ ਵੀ ਧਿਆਨ ਵਿੱਚ ਰੱਖਣਾ ਪਵੇਗਾ।
“ਧਰਤੀ ਦੀ ਪਿਆਸ”
ਲੰਮੇ ਸਮੇਂ ਤੋਂ ਮਨੁੱਖ ਰੁੱਖ ਕੱਟਦਾ ਆ ਰਿਹਾ ਹੈ ਅਤੇ ਪਾਣੀ ਦੀ ਬੇਲੋੜੀ ਵਰਤੋਂ ਕਰ ਰਿਹਾ ਹੈ,ਇਸ ਸਮੇਂ ਮਨੁੱਖ ਨੇ ਪਾਣੀ ਦਾ ਪੱਧਰ ਤਿੰਨ ਚਾਰ ਸੌ ਫੁੱਟ ਨਿਮਾਣ ਤੱਕ ਪਹੁੰਚਾ ਦਿੱਤਾ ਹੈ। ਕੁਦਰਤ ਦੇ ਡਰੋਂ ਬੇ-ਖ਼ੌਫ਼ ਹੋਏ ਮਨੁੱਖ ਨੇ ਆਖ਼ਰ ਧਰਤੀ ਦੀ ਪਿਆਸ ਜਗਾ ਹੀ ਦਿੱਤੀ। ਮਨੁੱਖ ਨੇ ਕਰੋੜਾਂ ਅਰਬਾਂ ਟਣ-ਪਾਣੀ ਧਰਤੀ ਵਿਚੋਂ ਕੱਢ ਧਰਤੀ ਪਿਆਸੀ ਮਾਰ ਦਿੱਤੀ। ਧਰਤੀ ਨੇ ਕੁਦਰਤ ਨੂੰ ਦਰਦ ਦੱਸਿਆ, ਕੁਦਰਤ ਦੀ ਦੇਵੀ ਨੇ “ਹੜ੍ਹ ਦੇ ਰੂਪ ਵਿੱਚ ਕਰੋੜਾਂ ਟਣ ਪਾਣੀ “ਧਰਤੀ ਨੂੰ ਆਪਣੇ ਹੀ ਅੰਦਾਜ਼ ਵਿੱਚ ਭੇਟ ਕੀਤਾ। ਮਨੁੱਖ ਨੇ ਪਹਿਲਾਂ ਪਾਣੀ ਬਰਤਨ ਸਮੇਂ ਕੁਦਰਤ ਦੀ ਪ੍ਰਵਾਹ ਨਹੀਂ ਕੀਤੀ। ਤੇ ,ਹੁਣ ਉਨ੍ਹਾਂ ਹੀ ਪਾਣੀ ਧਰਤੀ ਦੀ ਕੁੱਖ ਨੂੰ ਵਾਪਿਸ ਦੇਣ ਵੇਲੇ ਕੁਦਰਤ ਨੇ ਮਨੁੱਖ ਦੀ ਪ੍ਰਵਾਹ ਨਹੀਂ ਕੀਤੀ। ਮਨੁੱਖ ਵਾਂਗ ਧਰਤੀ ਨੇ ਵੀ ਤਾਂ ਆਪਣੀ ਪਿਆਸ ਬੁਝਾਣੀ ਹੀ ਸੀ। ਧਰਤੀ ਨੇ ਪਾਣੀ ਮਨੁੱਖ ਤੋਂ ਨਹੀਂ ਸਿੱਧਾ ਬੱਦਲਾਂ ਤੇ ਪਹਾੜਾ ਤੋਂ ਮੰਗਿਆ। ਇਹ ਗੱਲ ਹੁਣ ਮਨੁੱਖ ਸਮਝੇ ਕਿ ਅਸੀਂ “ਧਰਤੀ ਇੰਨ੍ਹੀਂ ਪਿਆਸੀ ਮਾਰ ਦਿੱਤੀ ਸੀ ਜੋ ਉਸਨੂੰ ਇਸ ਤਰ੍ਹਾਂ ਆਪਣੀ ਪਿਆਸ ਬੁਝਾਉਣੀ ਪਈ”
ਸੰਦੀਪ ਸਿੰਘ”ਬਖੋਪੀਰ “
ਸੰਪਰਕ:- 9815321017
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly