ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ ਸੰਤ ਮਹਾਂਪੁਰਸ਼ਾਂ ਵੱਲੋਂ ਲੋਕ ਭਲਾਈ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ – ਬੈਂਸ ਖੁਰਦਾਂ

ਹੋਲੇ ਮਹੁੱਲੇ ਦੇ ਸ਼ੁੱਭ ਦਿਹਾੜੇ ਤੇ ਮੋਟਰਸਾਈਕਲ ਤੇ ਟਰੈਕਟਰਾਂ ਵਾਲੇ ਨੋਜਵਾਨ ਹੁੱਲੜਬਾਜ਼ੀ ਨਾ ਕਰਨ ਬਾਬਾ ਸਤਨਾਮ ਸਿੰਘ

ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕਿਲ਼੍ਹਾ ਆਨੰਦਗੜ੍ਹ ਸ੍ਰੀ ਆਨੰਦਪੁਰ ਸਾਹਿਬ ਵਾਲੇ ਸੰਤ ਮਹਾਂਪੁਰਸ਼ਾਂ ਨੇ ਧਾਰਮਿਕ ਕਾਰਜਾਂ ਦੇ ਨਾਲ਼ ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਲੋਕ ਭਲਾਈ ਲਈ ਵੱਡੇ ਕੰਮ ਕਰਕੇ ਮਿਸਾਲ ਪੇਸ਼ ਕੀਤੀ ਹੈ। ਇਨ੍ਹਾ ਵੱਲੋਂ ਚਲਾਈਆਂ ਜਾ ਰਹੀਆਂ ਸੇਵਾਵਾ ਲੋਕ ਭਲਾਈ ਨੂੰ ਸਮਰਪਿਤ ਹਨ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵ ਸਮਾਜ ਸੇਵੀ ਕਿਸਾਨ ਆਗੂ ਅਤੇ ਬਾਬਾ ਸਤਨਾਮ ਸਿੰਘ ਦੇ ਨਾਲ ਸੇਵਾਦਾਰ ਸਹਿਯੋਗੀ ਸਰਦਾਰ ਦਲਜੀਤ ਸਿੰਘ ਬੈਂਸ ਖੁਰਦਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ ਕਿਲ੍ਹਾ ਆਨੰਦਗੜ੍ਹ ਵਾਲੇ ਬ੍ਰਹਮਲੀਨ ਸੰਤ ਬਾਬਾ ਸੇਵਾ ਸਿੰਘ, ਸੰਤ ਬਾਬਾ ਭਾਗ ਸਿੰਘ, ਸੰਤ ਬਾਬਾ ਲਾਭ ਸਿੰਘ, ਸੰਤ ਬਾਬਾ ਹਰਭਜਨ ਸਿੰਘ ਭਲਵਾਨ ਤੇ ਮੁੱਖ ਪ੍ਰਬੰਧਕ ਸੰਤ ਬਾਬਾ ਸੁੱਚਾ ਸਿੰਘ ਵੱਲੋਂ ਸਮੇਂ ਸਮੇਂ ਤੇ ਲੋਕ ਭਲਾਈ ਤੇ ਸਮਾਜ ਸੇਵਾਵਾ ਦੇ ਖੇਤਰ ਵਿੱਚ ਵੱਡੇ ਯੋਗਦਾਨ ਪਾਏ ਗਏ ਹਨ। ਜਿਨ੍ਹਾ ਵੱਲੋਂ ਆਰੰਭੀ ਗਈ ਇਸ ਕਾਰ ਸੇਵਾ ਨੂੰ ਸੰਤ ਬਾਬਾ ਸਤਨਾਮ ਸਿੰਘ ਹੋਰ ਅੱਗੇ ਵਧਾ ਰਹੇ ਹਨ ‘ਤੇ ਸਮਾਜ ਦੇ ਖੇਤਰ ਦੇ ਵਿੱਚ ਸਮੇਂ ਦੀਆਂ ਸਰਕਾਰਾਂ ਨੂੰ ਫੇਲ੍ਹ ਕਰਦੇ ਹੋਏ ਮਿਸਾਲ ਪੇਸ਼ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕਿਲ੍ਹਾ ਆਨੰਦਗੜ੍ਹ ਵਾਲੇ ਸੰਤ ਮਹਾਂਪੁਰਸ਼ਾਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਕਾਰ ਸੇਵਾ ਕਰਕੇ 9 ਤੋਂ ਵੱਧ ਧਾਰਮਿਕ ਅਸਥਾਨਾਂ ਨੂੰ ਮਾਰਗਾਂ ਨਾਲ ਜੋੜਿਆ ਗਿਆ ਹੈ। ਇਸ ਸਮੇਂ ਗੜ੍ਹਸ਼ੰਕਰ ਤੋ ਸ਼੍ਰੀ ਆਨੰਦਪੁਰ ਸਾਹਿਬ ਨੂੰ ਜਾਂਦੇ ਇਤਿਹਾਸਿਕ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਦੇ ਨਵੀਕਰਨ ਦਾ ਕੰਮ ਸੰਗਤ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਚਲਾਇਆ ਜਾ ਰਿਹਾ ਹੈ। ਇਸ ਮਾਰਗ ਨੂੰ ਚਾਰ ਮਾਰਗੀ ਬਣਾਉਣ ਲਈ ਕਾਫੀ ਲੰਬੇ ਕਿੱਲੋਮੀਟਰ ਤੱਕ ਤਿਆਰ ਕੀਤਾ ਜਾ ਚੁੱਕਾ ਹੈ। ਇਸ ਮਾਰਗ ਤੇ ਵੱਡੇ ਸੂਬਿਆਂ ਤੋਂ ਦੇਸ਼ ਵਿਦੇਸ਼ ਤੋਂ ਸੰਗਤਾਂ ਵੱਲੋਂ ਵੱਡਾ ਸਹਿਯੋਗ ਮਿਲਿਆ ਹੈ। ਬਾਬਾ ਸਤਨਾਮ ਨੇ ਕਿਹਾ ਕਿ ਸੰਗਤਾਂ ਦੀ ਸਹੂਲਤ ਦੇ ਲਈ ਉਨ੍ਹਾਂ ਦੇ ਲਈ 24 ਘੰਟੇ ਲੰਗਰ ਦਾ ਵੀ ਪ੍ਰਬੰਧ ਕੀਤਾ ਹੈ। ਉਨ੍ਹਾਂ ਨੇ ਇਲਾਕੇ ਦੀਆਂ ਸੰਗਤਾਂ ਨੂੰ ਵੱਧ ਚੜ੍ਹ ਕੇ ਇਸ ਮਾਰਗ ਦੇ ਕਾਰਜਾਂ ਦੀ ਸੰਗਤਾਂ ਨੂੰ ਸੇਵਾ ਕਰਨ ਦੀ ਅਪੀਲ ਵੀ ਕੀਤੀ। ਇਲਾਕੇ ਵਿੱਚ ਕੀਤੇ ਜਾ ਰਹੇ ਸਮਾਜ ਸੇਵਾ ਤੇ ਭਲਾਈ ਦੇ ਕਾਰਜ ਨੂੰ ਹਮੇਸ਼ਾ ਲਈ ਲੋਕ ਯਾਦ ਰੱਖਣਗੇ। ਉਨ੍ਹਾਂ ਨੇ ਹੱਲਾ ਮੁੱਹਲਾ ਦੇ ਦਿਹਾੜੇ ਤੇ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਸ਼ਾਂਤਮਈ ਢੰਗ ਨਾਲ ਤੇ ਮੋਟਰਸਾਈਕਲ ਤੇ ਟਰੈਕਟਰਾਂ ਤੇ ਹਾਰਨ ਡੀ ਜੀ ਲਗਾਕੇ ਆਉਣ ਵਾਲੀਆਂ ਸੰਗਤਾਂ ਹੁੱਲੜਬਾਜ਼ੀ ਨਾ ਕਰਕੇ ਆਉਣ ਨਹੀਂ ਤਾਂ ਹੁੱਲੜਬਾਜ ਲੋਕਾਂ ਦੀ ਭੁਗਤ ਸਵਾਰੀ ਜਾਵੇਗੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾਕਟਰ ਗੁਰਮੇਲ ਸਿੰਘ ਕੜਿਆਲ, ਵਿਰਸਾ ਸਿੰਘ ਲੋਪੋਕੇ, ਇੰਦਰਜੀਤ ਸਿੰਘ ਬੰਬ ਕਿਲਾ ਆਨੰਦਗੜ੍ਹ ਤੇ ਮਨਜਿੰਦਰ ਸਿੰਘ ਅਟਵਾਲ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਮੁਕਤਸਰ ਵਿਕਾਸ ਮਿਸ਼ਨ ਵੱਲੋਂ ਅੰਤਰ ਰਾਸ਼ਟਰੀ ਇਸਤਰੀ ਦਿਵਸ ਮਨਾਇਆ ਗਿਆ : ਢੋਸੀਵਾਲ
Next articleਕਲਾਕਾਰਾਂ ਦੇ ਦਿਲ ਦੀ ਧੜਕਣ ਤਰਲੋਚਨ ਲੋਚੀ ਸ਼ਾਮ ਚੁਰਾਸੀ ਇਸ ਫਾਨੀ ਸੰਸਾਰ ਤੋਂ ਹੋਏ ਰੁਖਸਤ