ਸ਼ੇਖਪੁਰ ਕਲਾਂ ਦੇ ਸਾਬਕਾ ਸਰਪੰਚ ਰਾਮ ਆਸਰਾ ਸਿੰਘ ਦਾ ਦਿਹਾਂਤ

ਵੱਖ-ਵੱਖ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਭੋਗ ਅਤੇ ਅੰਤਿਮ ਅਰਦਾਸ 4 ਨਵੰਬਰ ਨੂੰ
ਡੇਰਾਬਸੀ, 29 ਅਕਤੂਬਰ:-ਸੰਜੀਵ ਸਿੰਘ ਸੈਣੀ 
ਡੇਰਾਬੱਸੀ ਬਲਾਕ ਵਿੱਚ ਪੈਂਦੇ ਪਿੰਡ ਸ਼ੇਖਪੁਰ ਕਲਾਂ ਦੇ ਸਾਬਕਾ ਸਰਪੰਚ ਰਾਮ ਆਸਰਾ ਸਿੰਘ ਦਾ ਦਿਹਾਂਤ ਹੋ ਗਿਆ ਹੈ। 71 ਵਰ੍ਹਿਆਂ ਦੇ ਰਾਮ ਆਸਰਾ ਸਿੰਘ ਪਿਛਲੇ ਕਾਫ਼ੀ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦੇ ਸਪੁੱਤਰ ਬਲਵਿੰਦਰ ਸਿੰਘ ਅਤੇ ਬਲਕਾਰ ਸਿੰਘ ਨੇ ਦੱਸਿਆ ਕਿ ਸਾਹ ਦੀ ਤਕਲੀਫ਼ ਕਾਰਨ ਪਹਿਲਾਂ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਸੈਕਟਰ- 32, ਚੰਡੀਗੜ੍ਹ ਲਿਜਾਇਆ ਗਿਆ ਅਤੇ ਬਾਅਦ ਵਿੱਚ ਡੇਰਾਬੱਸੀ ਲਿਆਂਦਾ ਗਿਆ। ਉਪਰੰਤ ਉਨ੍ਹਾਂ ਨੇ ਘਰ ਵਿਖੇ ਦਮ ਤੋੜ ਦਿੱਤਾ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਪਿੰਡ ਸ਼ੇਖਪੁਰ ਕਲਾਂ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਰਾਮ ਆਸਰਾ ਸਿੰਘ ਦੇ ਛੋਟੇ ਭਰਾ ਰਾਮਲਾਲ ਸਿੰਘ ਅਨੁਸਾਰ ਉਨ੍ਹਾਂ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਪਿੰਡ ਦੇ ਨਵੀਨ ਗੁਰਦੁਆਰਾ ਸਾਹਿਬ ਵਿਖੇ ਮਿਤੀ 04 ਨਵੰਬਰ, ਦਿਨ ਸ਼ਨਿੱਚਰਵਾਰ ਨੂੰ 12.00 ਤੋਂ 2.00 ਵਜੇ ਤੱਕ ਹੋਵੇਗੀ।
ਸਾਬਕਾ ਸਰਪੰਚ ਰਾਮ ਆਸਰਾ ਸਿੰਘ ਦੀ ਮੌਤ ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਸਾਬਕਾ ਵਿਧਾਇਕ ਐਨ ਕੇ ਸ਼ਰਮਾ, ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ, ਭਾਜਪਾ ਆਗੂ ਐਸ ਐਮ ਐਸ ਸੰਧੂ, ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਸਾਬਕਾ ਚੇਅਰਮੈਨ ਸ੍ਰੀ ਕ੍ਰਿਸ਼ਨ ਪਾਲ ਸ਼ਰਮਾ, ਕੋਆਪ੍ਰਟਿਵ ਬੈਂਕ ਜ਼ਿਲ੍ਹਾ ਮੋਹਾਲੀ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਕਾਰਕੌਰ, ਸਾਬਕਾ ਜ਼ਿਲ੍ਹਾ ਯੋਜਨਾ ਬੋਰਡ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨੈਲ ਸਿੰਘ ਸ਼ੇਖਪੁਰ ਕਲਾਂ, ਅੰਮ੍ਰਿਤ ਪਾਲ ਸਿੰਘ ਡੇਰਾਬੱਸੀ, ਜਥੇਦਾਰ ਅਮਰੀਕ ਸਿੰਘ ਮਲਕਪੁਰ, ਸਾਬਕਾ ਸਰਪੰਚ ਜਗਤਾਰ ਸਿੰਘ, ਬਲਿਹਾਰ ਸਿੰਘ ਬੱਲੀ ਅਮਲਾਲਾ ਪ੍ਰਧਾਨ ਪੰਚਾਇਤ ਯੂਨੀਅਨ, ਕਿਸਾਨ ਆਗੂ ਕਰਮ ਸਿੰਘ ਬਰੌਲੀ, ਚਰਨਜੀਤ ਸਿੰਘ ਦੇਵੀਨਗਰ ਬਸਪਾ ਆਗੂ, ਸੁਖਵੀਰ ਸਿੰਘ ਸੁੱਖਾ ਕਾਰਕੌਰ, ਜਨਕ ਸਿੰਘ ਸ਼ੇਖਪੁਰਾ ਕਲਾਂ, ਕਰਮ ਸਿੰਘ ਕਾਰਕੌਰ ਕਿਸਾਨ ਆਗੂ, ਰਾਹੁਲ ਕੌਸ਼ਿਕ ਮੁਬਾਰਕਪੁਰ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਜਸਵੀਰ ਸਿੰਘ ਸਾਬਕਾ ਸਰਪੰਚ ਫਤਿਹਪੁਰ ਜੱਟਾਂ, ਪੁਆਧ ਗਰੁੱਪ ਤੋਂ ਗੁਰਸੇਵਕ ਸਿੰਘ ਕਾਰਕੌਰ ਤੋਂ ਇਲਾਵਾ ਹੋਰ ਵੱਖ ਵੱਖ ਰਾਜਸੀ ਪਾਰਟੀਆਂ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleModel – UN 2023 at Police DAV Public School at Jalandhar
Next article32ਵੇਂ ਗ਼ਦਰੀ ਬਾਬਿਆ ਦੇ ਮੇਲੇ ‘ਤੇ  ਮਾਨਵਤਾ ਕਲਾ ਮੰਚ ਨਗਰ ਪੇਸ਼ ਕਰੇਗਾ