ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਮੁੱਖ ਰੱਖਦਿਆਂ ਹੋਇਆਂ ਵੱਖ ਵੱਖ ਪਿੰਡਾਂ ਨੂੰ ਹਲਕਾ ਵਿਧਾਇਕ ਸ੍ਰੀ ਮਤੀ ਸੰਤੋਸ਼ ਕਟਾਰੀਆ ਵਲੋਂ ਚੈਕ ਵੰਡੇ ਗਏ, ਤਾਂ ਜੋ ਪਿੰਡਾਂ ਦੇ ਅਧੂਰੇ ਰਹਿੰਦੇ ਵਿਕਾਸ ਕਾਰਜਾਂ ਨੂੰ ਸਰਕਾਰ ਦੇ ਰਹਿੰਦਿਆਂ ਹੀ ਪੂਰਾ ਕੀਤਾ ਜਾ ਸਕੇ। ਇਸੇ ਲੜੀ ਤਹਿਤ ਅੱਜ ਪਿੰਡ ਸਹੂੰਗੜਾ ਦੇ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਨੂੰ ਹੋਰ ਗਤੀ ਦੇਣ ਲਈ ਤੇ ਅਧੂਰੇ ਰਹਿੰਦੇ ਕੰਮਾਂ ਨੂੰ ਨਿਰਵਿਘਨ ਪੂਰੇ ਕਰਨ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਵਲੋਂ 10 ਲੱਖ ਰੁਪਏ ਦਾ ਚੈੱਕ ਪਿੰਡ ਦੇ ਮੋਹਤਬਰਾਂ ਨੂੰ ਸੋਂਪਿਆ ਗਿਆ। ਇਸ ਮੌਕੇ ਉਹਨਾਂ ਆਖਿਆ ਕਿ ਬਲਾਚੌਰ ਹਲਕੇ ਦਾ ਕੋਈ ਵੀ ਪਿੰਡ ਵਿਕਾਸ ਪੱਖੋਂ ਪੱਛੜ ਨਹੀਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪਹਿਲਾਂ ਇਸ ਪਿੰਡ ਦੇ ਨੌਜਵਾਨ ਬੱਚਿਆਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਦੇ ਯਤਨਾਂ ਸਦਕਾ ਪਿੰਡ ਦੇ ਖੇਡ ਮੈਦਾਨ ਵਿਚ ਸਟੇਜ ਦੀ ਉਸਾਰੀ ਕਰਨ ਤੇ ਚਾਰਦੀਵਾਰੀ ਕਰਨ ਵਾਸਤੇ 35 ਲੱਖ ਰੁਪਏ ਅਤੇ ਐਸ ਸੀ ਸ਼ਮਸ਼ਾਨਘਾਟ ਲਈ 2 ਲੱਖ ਰੁਪਏ ਦਿੱਤੇ ਗਏ। ਅਸ਼ੋਕ ਕਟਾਰੀਆ ਵਲੋਂ ਇਸ ਮੌਕੇ ਭਰੋਸਾ ਵੀ ਦਿੱਤਾ ਗਿਆ ਕਿ ਅਗਰ ਹੋਰ ਪੈਸਿਆਂ ਦੀ ਲੋੜ ਆਈ ਤਾਂ ਅਸੀਂ ਉਹ ਵੀ ਦੇਵਾਂਗੇ। ਪਰ ਵਿਕਾਸ ਦੇ ਕੰਮਾਂ ਨੂੰ ਪੈਸਿਆਂ ਦੀ ਕਮੀਂ ਕਰਕੇ ਕਿਸੇ ਵੀ ਸੂਰਤ ਵਿੱਚ ਰੋਕਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਖੇਡ ਮੈਦਾਨ ਦੀ ਮਿਣਤੀ ਕਰਵਾ ਕੇ ਪੂਰਾ ਕੀਤਾ ਜਾਵੇਗਾ ਤੇ ਪਿੰਡ ਦੇ ਖੇਡ ਮੈਦਾਨ ਨੂੰ ਆਧੁਨਿਕ ਤਰੀਕੇ ਨਾਲ ਬਣਾ ਕੇ ਮਿਸਾਲ ਕਾਇਮ ਕੀਤੀ ਜਾਵੇਗੀ। ਇਸ ਮੌਕੇ ਮੋਹਤਬਰਾਂ ਵਜੋਂ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਪਿਆਰਾ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿੰਨੀਆਂ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਨੇ ਵੀ ਖੇਡ ਮੈਦਾਨ ਦੀ ਸਾਰ ਨਹੀਂ ਲਈ, ਹੁਣ ਇਸ ਸਰਕਾਰ ਵਲੋਂ ਦੋ ਸਾਡੇ ਖੇਡ ਮੈਦਾਨ ਨੂੰ ਆਧੁਨਿਕ ਤਰੀਕੇ ਨਾਲ ਬਣਾਉਣ ਲਈ ਪੈਸੇ ਦਿੱਤੇ ਹਨ, ਅਸੀਂ ਸਰਕਾਰ ਤੇ ਮੌਜੂਦਾ ਵਿਧਾਇਕ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਸ ਮੌਕੇ ਤੇ ਆਪ ਦੇ ਕਿਸਾਨ ਵਿੰਗ ਦੇ ਸੀਨੀਅਰ ਆਗੂ ਰਸ਼ਪਾਲ ਸਿੰਘ ਮੰਡੇਰ, ਬਲਾਕ ਪ੍ਰਧਾਨ ਸਤਨਾਮ ਸਹੂੰਗੜਾ, ਬਲਾਕ ਪ੍ਰਧਾਨ ਗੁਰਚੈਨ ਬੇਗਮਪੁਰ, ਬਲਾਕ ਸੰਮਤੀ ਮੈਂਬਰ ਬਲਵਿੰਦਰ ਕੌਰ, ਪੰਚ ਰਸ਼ਪਾਲ ਸਿੰਘ ਪੱਪੂ, ਪੰਚ ਕੁਲਦੀਪ ਸਿੰਘ, ਕੈਪਟਨ ਕੇਵਲ ਸਿੰਘ, ਹਰਨੇਕ ਸਿੰਘ ਖੇਲਾ, ਸੰਤੋਖ ਸਿੰਘ ਖੇਲਾ ਤੇ ਗਿਆਨੀ ਜੁਝਾਰ ਸਿੰਘ ਵੀ ਹਾਜ਼ਰ ਸਨ।
HOME ਸਹੂੰਗੜਾ ਦੇ ਅਧੂਰੇ ਰਹਿੰਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ 10 ਲੱਖ...



