ਭਾਜਪਾ ਹਰ ਵਰਕਰ ਦਾ ਸਤਿਕਾਰ ਕਰਨਾ ਜਾਣਦੀ ਹੈ – ਰਣਜੀਤ ਸਿੰਘ ਖੋਜੋਵਾਲ
ਕਪੂਰਥਲਾ , 27 ਸਤੰਬਰ (ਕੌੜਾ)– ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਜਲੰਧਰ ਦੇ ਸਾਬਕਾ ਸੀਪੀਐਸ ਅਤੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਨੂੰ ਭਾਜਪਾ ਪੰਜਾਬ ਦਾ ਉਪ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਭਾਜਪਾ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕੇਡੀ ਭੰਡਾਰੀ ਨਾਲ ਉਨ੍ਹਾਂ ਦੀ ਰਿਹਾਇਸ਼ ਤੇ ਮੁਲਾਕਾਤ ਸ਼ੁਭਕਾਮਨਾਵਾਂ ਦਿੱਤੀਆਂ।ਇਸ ਦੌਰਾਨ ਭਾਜਪਾ ਆਗੂਆਂ ਨੇ ਕੇ.ਡੀ.ਭੰਡਾਰੀ ਨੂੰ ਭਾਜਪਾ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਫੁੱਲਾਂ ਦਾ ਬੁੱਕਾ ਭੇਂਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਸਾਬਕਾ ਸੀਪੀਐਸ ਭੰਡਾਰੀ ਨੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਾ ਹਰ ਵਰਕਰ ਦਾ ਫਰਜ਼ ਹੈ।ਕੇ.ਡੀ.ਭੰਡਾਰੀ ਨੇ ਅਹੁਦੇਦਾਰਾਂ ਅਤੇ ਸੀਨੀਅਰ ਆਗੂਆਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਉਹ ਉੱਚ ਲੀਡਰਸ਼ਿਪ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਭਰੋਸੇ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ।ਉਨ੍ਹਾਂ ਕਿਹਾ ਕਿ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਨੇ ਉਨ੍ਹਾਂ ਵਰਗੇ ਆਮ ਵਰਕਰ ਤੇ ਭਰੋਸਾ ਕਰਕੇ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ।ਜਨਤਾ ਦੀਆਂ ਇੱਛਾਵਾਂ ਅਨੁਸਾਰ ਕੰਮ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ।ਆਮ ਲੋਕਾਂ ਦੀ ਭਲਾਈ ਅਤੇ ਹਿੱਤਾਂ ਨੂੰ ਮੁੱਖ ਰੱਖ ਕੇ ਹੀ ਕੰਮ ਕੀਤੇ ਜਾਣਗੇ।ਕੇ.ਡੀ.ਭੰਡਾਰੀ ਨੇ ਕਿਹਾ ਕਿ ਭਾਜਪਾ ਦਾ ਹਰ ਵਰਕਰ ਲੋਕ ਸੇਵਾ ਨੂੰ ਸਮਰਪਿਤ ਹੈ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਸਾਰੇ ਵਰਕਰ ਆਪੋ-ਆਪਣੇ ਖੇਤਰ ਵਿੱਚ ਲੋਕ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਗੇ।ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਦੀ ਪਹਿਚਾਣ ਇੱਕ ਮਜ਼ਬੂਤ ਰਾਸ਼ਟਰ ਵਜੋਂ ਬਣ ਰਹੀ ਹੈ।ਭਾਜਪਾ ਜਾਤੀਏ ਜੋੜਤੋੜ ਨਹੀਂ ਕਰਦੀ,ਬਲਕਿ ਸਿਰਫ ਜੋੜਨ ਦੀ ਮੁਹਿੰਮ ਵਿੱਚ ਲੱਗੀ ਰਹਿੰਦੀ ਹੈ।ਭਾਜਪਾ ਦੇ ਰਾਜ ਵਿੱਚ ਸਾਰੇ ਵਰਗਾਂ ਨੂੰ ਸਕੀਮਾਂ ਦਾ ਲਾਭ ਮਿਲਿਆ ਹੈ।ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸਾਰੇ ਵਰਕਰਾਂ ਦਾ ਸਤਿਕਾਰ ਸਭ ਤੋਂ ਉੱਤਮ ਹੈ।ਸਾਡੀ ਪਹਿਚਾਣ ਵਰਕਰਾਂ ਨਾਲ ਹੀ ਹੈ।ਇਨ੍ਹਾਂ ਵਰਕਰਾਂ ਦੇ ਸਨਮਾਨ ਵਿੱਚ ਕਦੇ ਕੋਈ ਕਮੀ ਨਹੀਂ ਆਉਣ ਦੇਵਾਂਗੇ।ਅਸੀਂ ਨਿਸ਼ਚਿਤ ਰੂਪ ਨਾਲ 2024 ਵਿੱਚ ਮੁੜ ਤੋਂ ਦੇਸ਼ ਵਿੱਚ ਬਹੁਮਤ ਦੀ ਸਰਕਾਰ ਬਣਾਵਾਂਗੇ।ਖੋਜੇਵਾਲ ਨੇ ਕਿਹਾ ਕਿ ਭਾਜਪਾ ਹੀ ਅਜਿਹੀ ਪਾਰਟੀ ਹੈ,ਜੋ ਆਪਣੇ ਵਰਕਰਾਂ ਸ ਸਨਮਾਨ ਕਰਨਾ ਜਾਣਦੀ ਹੈ।ਇੱਕ ਆਮ ਵਰਕਰ ਸੂਬੇ ਅਤੇ ਦੇਸ਼ ਦੇ ਸਰਵਉੱਚ ਅਹੁਦੇ ਤੇ ਪਹੁੰਚ ਸਕਦਾ ਹੈ।ਉਨ੍ਹਾਂ ਕਿਹਾ ਕਿ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ ਜਿੱਥੇ ਅੰਦਰੂਨੀ ਲੋਕਤੰਤਰ ਅੱਜ ਵੀ ਕਾਇਮ ਹੈ।ਇੱਥੇ ਹਰ ਵਰਕਰ ਦਾ ਸਤਿਕਾਰ ਕੀਤਾ ਜਾਂਦਾ ਹੈ।ਵਰਕਰਾਂ ਨੂੰ ਸੰਗਠਨ ਤੋਂ ਲੈ ਕੇ ਸਰਕਾਰ ਤੱਕ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਮਿਲਦਾ ਹੈ।ਇਸ ਮੌਕੇ ਭਾਜਪਾ ਦੇ ਜ਼ਿਲਾ ਜਨਰਲ ਸਕੱਤਰ ਪਿਊਸ਼ ਮਨਚੰਦਾ,ਜ਼ਿਲਾ ਮੀਤ ਪ੍ਰਧਾਨ ਧਰਮਪਾਲ ਮਹਾਜਨ,ਜ਼ਿਲਾ ਸਕੱਤਰ ਅਸ਼ਵਨੀ ਤੁਲੀ,ਮੰਡਲ ਇਕ ਦੇ ਪ੍ਰਧਾਨ ਰਜਿੰਦਰ ਸਿੰਘ ਧੰਜਲ ,ਦਵਿੰਦਰ ਧੀਰ ਜਿਲਾ ਸਕਤਰ, ਲਕੀ ਸਰਪੰਚ , ਹਰਬਿੰਦਰ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly