ਗੁਰੂ ਨਾਨਕ ਨੈਸ਼ਨਲ ਕਾਲਜ ਕੋ_ਐਡ ਨਕੋਦਰ ਵਿਖੇ “ਵਿਸ਼ਵ ਨਿਵੇਸ਼ਕ ਹਫਤਾ ” ਸਿਕੁਰਟੀ ਐਕਸਚੇਂਜ ਬੋਰਡ ਆਫ ਇੰਡੀਆ ਦੁਆਰਾ ਮਨਾਇਆ ਗਿਆI

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਇਸ ਸਮਾਗਮ ਦਾ ਅਯੋਜਨ ਕਾਲਜ ਦੇ ਕਾਮਰਸ ਵਿਭਾਗ ਤੇ ਕੰਪਿਊਟਰ ਵਿਭਾਗ ਵਲੋ ਕੀਤਾ ਗਿਆ ਇਸ ਵਿੱਚ ਵਿਦਿਆਰਥੀਆ ਨੂੰ ਵੀਡਿਓ ਰਾਹੀ ਨਿਵੇਸ਼ ਕਿਸ ਤਰਾ ਕੀਤਾ  ਜਾ ਸਕਦਾ ਹੈ ਅਤੇ ਸਿਪ  (ਸਿਸਟੇ ਮੇਟਿਕ ਇਨਵੈਸਟਮੈਂਟ ਪਲਾਨ  ) ਵਿਸਥਾਰ ਪੂਰਵਕ ਦਿਖਾਇਆ ਗਿਆ ਇਸ ਮੌਕੇ ਕਾਲਜ ਦੇ ਕਾਰਜਕਾਰੀ  ਪ੍ਰਿੰਸੀਪਲ  ਸ੍ਰੀ ਪ੍ਰਬਲ ਕੁਮਾਰ ਜੋਸ਼ੀ ਜੀ ਵਲੋ ਆਪਣੇ ਵਿਚਾਰ ਵਿਦਿਆਰਥੀਆ ਨਾਲ ਸਾਂਝੇ ਕੀਤੇ ਇਹ ਸਾਰਾ ਸਮਾਗਮ ਕਾਮਰਸ ਵਿਭਾਗ ਦੇ ਮੁੱਖੀ ਪ੍ਰੋ ਮੇਨਕਾ ਧੀਰ ਤੇ ਕੰਪਿਊਟਰ ਵਿਭਾਗ ਦੇ ਮੁੱਖੀ  ਪ੍ਰੋ ਬਲਜੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ ਇਸ ਮੌਕੇ ਤੇ ਪ੍ਰੋ  ਨੇਹਾ ਕੰਡਾ,ਪ੍ਰੋ ਸ਼ਾਖਸ਼ੀ ਮਹਾਜਨ,ਪ੍ਰੋ ਮਨਦੀਪ ਕੌਰ,ਪ੍ਰੋ ਕਿਰਨਦੀਪ ਕੌਰ ਹਾਜਰ ਸਨ
 
 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 
Previous articleਬਲਾਕ ਖੇਡਾਂ ‘ਚ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦੇ ਵਿਦਿਆਰਥੀ ਰਹੇ ਜੇਤੂ
Next articleਸਾਬਕਾ ਵਿਧਾਇਕ ਕੇ.ਡੀ.ਭੰਡਾਰੀ ਨੂੰ ਭਾਜਪਾ ਪੰਜਾਬ ਦਾ ਉਪ ਪ੍ਰਧਾਨ ਨਿਯੁਕਤ ਕਰਨ ਤੇ ਰਣਜੀਤ ਸਿੰਘ ਖੋਜੇਵਾਲ ਨੇ ਕੀਤਾ ਸਨਮਾਨਿਤ