ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ) ਬੰਗਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਜੋ ਬੀਤੇ ਦਿਨੀਂ ਤਰਨਤਾਰਨ ਵਿਖੇ ਜ਼ਿਮਨੀ ਚੋਣ ਪ੍ਰਚਾਰ ਦਾ ਦੌਰਾ ਪੈ ਜਾਣ ਨਾਲ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ ਜਿਨ੍ਹਾਂ ਦਾ ਅੰਤਿਮ ਸੰਸਕਾਰ ਬੀਤੀ ਦਿਨ 9 ਨਵੰਬਰ ਦਿਨ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਸੂੰਢ ਵਿਖੇ ਕਰ ਦਿੱਤਾ ਗਿਆ ਸੀ। ਅੱਜ ਉਨ੍ਹਾਂ ਦੇ ਅੰਗੀਠਾ ਸੰਭਾਲਣ ਦੀ ਰਸਮ ਨੂੰ ਅਦਾ ਕੀਤੀ ਗਈ। ਸਤਿਕਾਰ ਸਹਿਤ ਉਹਨਾਂ ਦੇ ਫੁੱਲਾਂ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਮੀਨਾ ਸੂੰਢ ਉਨ੍ਹਾਂ ਦੀ ਤਿੰਨੋ ਪੁੱਤਰੀਆਂ ਵੱਡੀ ਜੈਸਮੀਨ, ਕਰਿਸ਼ਮਾ ਅਤੇ ਛੋਟੀ ਬੇਟੀ ਮੀਸ਼ਾ ਸੂੰਢ, ਸਾਹਿਬ ਦੇ ਦਾਮਾਦ ਸ੍ਰੀ ਅਕਾਸ਼ਦੀਪ ਸ਼ਰਮਾ, ਪ੍ਰਥਮ ਸੇਠੀ ਅਤੇ ਗੋਬਿੰਦ ਸ਼ਰਮਾ ਉਨ੍ਹਾਂ ਦਾ ਭਾਣਜਾ ਸ੍ਰੀ ਅਮਨਦੀਪ ਐਡਵੋਕੇਟ, ਰੂਪ ਲਾਲ, ਮਹਿੰਦਰ ਪਾਲ, ਦੇਸ ਰਾਜ, ਐਡਵੋਕੇਟ ਪਰਮਜੀਤ ਸਰੋਆ, ਕੁਲਦੀਪ ਕੌਰ ਸਰਪੰਚ ਸੂੰਢ ਨਿਵਾਸੀ ਸੂੰਢ ਤੋਂ ਇਲਾਵਾ ਬੰਗਾ ਹਲਕੇ ਦੇ ਕੋਈ ਕਾਂਗਰਸੀ ਵਰਕਰਾਂ ਅਤੇ ਆਗ ਵਿਸ਼ੇਸ਼ ਤੌਰ ਹਾਜ਼ਰ ਹੋਏ ਜਿਨ੍ਹਾਂ ਸ੍ਰੀ ਰਜਿੰਦਰ ਸ਼ਰਮਾ ਕੁਲਥਮ ਸੀਨੀਅਰ ਵਾਈਸ ਪ੍ਰਧਾਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਕੁਲਵਰਨ ਸਿੰਘ ਗਿੱਲ ਥਾਂਦੀਆਂ ਬਲਾਕ ਪ੍ਰਧਾਨ ਬੰਗਾ, ਰਾਮ ਦਾਸ ਸਿੰਘ ਬਲਾਕ ਪ੍ਰਧਾਨ ਔੜ, ਅਮਰਜੀਤ ਕਲਸੀ ਤਲਵੰਡੀ ਜੱਟਾਂ, ਡਾ ਨਿਰੰਜਣ ਬਲਾਕ ਪ੍ਰਧਾਨ ਕਾਂਗਰਸ ਸੇਵਾ ਦਲ, ਕਮਲਜੀਤ ਬੰਗਾ ਮੈਬਰ ਜਿਲਾ ਪ੍ਰੀਸ਼ਦ, ਹਰਭਜਨ ਸਿੰਘ ਭਰੋਲੀ ਬਲਵੀਰ ਸਿੰਘ, ਪਰਮਜੀਤ ਕਲਸੀ, ਅਵਤਾਰ ਸਿੰਘ ਮਾਨ, ਸੁੱਚਾ ਸਿੰਘ ਰੰਧਾਵਾ, ਹਰਬੰਸ ਸਿੰਘ ਬਬੂਲ ਬੰਗਾ, ਗਿਆਨ ਚੰਦ ਸੀਨੀਅਰ ਵਾਈਸ ਪ੍ਰਧਾਨ ਸਿਟੀ ਬੰਗਾ, ਮਨੀ ਪਾਠਕ ਬੰਗਾ, , ਰੇਸਮ ਸਿੰਘ ਘੁੰਮਣ, ਯੋਗੇਸ਼ ਕੁਮਾਰ ਬਿੱਟੂ ਘੁੰਮਣਾਂ, ਜੋਗਾ ਸਿੰਘ ਕੰਗਰੌੜ , ਤੀਰਥ ਸਿੰਘ ਮੇਹਲੀਆਣਾ, ਗੁਰਦੀਪ ਸਿੰਘ ਪੰਚ, ਜਸਵਿੰਦਰ ਮੱਟੂ, ਰੂਪ ਲਾਲ ਚੇਤਾ ਸਾਬਕਾ ਸਰਪੰਚ, ਪਰਮਿੰਦਰ ਸਿੰਘ ਬਿੱਟੂ ਬਹੂਆ, ਕਿਸ਼ੋਰੀ ਲਾਲ ਸਰਪੰਚ ਚੱਕ ਗੁਰੂ, ਬੀਬੀ ਰਸ਼ਪਾਲ ਕੌਰ ਸਰਪੰਚ ਤਲਵੰਡੀ ਜੱਟਾਂ ਰਾਜਵਿੰਦਰ ਸਿੰਘ ਕੰਗਰੌੜ ਆਦਿ ਹਾਜ਼ਰ ਸਨ।ਇਸ ਮੌਕੇ ਕੁਲਵਰਨ ਸਿੰਘ ਗਿੱਲ ਥਾਂਦੀਆਂ ਬਲਾਕ ਪ੍ਰਧਾਨ ਬੰਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੌਧਰੀ ਤਰਲੋਚਨ ਸਿੰਘ ਸੂੰਢ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ 15 ਨਵੰਬਰ ਦਿਨ ਸ਼ਨੀਵਾਰ ਨੂੰ ਨਵੀਂ ਦਾਣਾ ਮੰਡੀ ਬੰਗਾ ਵਿਖੇ ਹੋਵੇਗਾ।
HOME ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ...


