ਸਾਬਕਾ ਮੰਤਰੀ ਵੱਲੋੋਂ ਕਾਂਗਰਸ ਪਾਰਟੀ ਤੋਂ ਅਸਤੀਫ਼ਾ

ਫਗਵਾੜਾ (ਸਮਾਜ ਵੀਕਲੀ):  ਸਾਬਕਾ ਮੰਤਰੀ ਤੇ ਪੰਜਾਬ ਐਗਰੋ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਅੱਜ ਇੱਥੇ ਕਾਂਗਰਸ ਪਾਰਟੀ ਨੂੰ ਛੱਡਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਡਾ. ਬੀਆਰ ਅੰਬੇਡਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲੇ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਤੇ ਫਗਵਾੜਾ ਨੂੰ ਜ਼ਿਲ੍ਹਾ ਨਾ ਬਣਾਉਣ ਤੋਂ ਉਹ ਦੁਖੀ ਹਨ। ਸ੍ਰੀ ਮਾਨ 1985, 1992, 2002 ਵਿੱਚ ਫਗਵਾੜਾ ਤੋਂ ਵਿਧਾਇਕ ਰਹੇ ਤੇ ਪੰਜਾਬ ਵਿੱਚ ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਰਜਿੰਦਰ ਕੌਰ ਭੱਠਲ ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿੱਚ ਮੰਤਰੀ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਕੈਪਟਨ ਤੇ ਸਿੱਧੂ ਵਰਗੇ ਮਹਾਰਾਜਿਆਂ, ਅਮੀਰਾਂ ਤੇ ਮੌਕਾਪ੍ਰਸਤ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਦੋਸ਼ੀਆਂ ਨੂੰ ਪਾਰਟੀ ਵਿੱਚ ਪਨਾਹ ਦੇਣ ਕਾਰਨ ਉਨ੍ਹਾਂ ਦਾ ਜ਼ਮੀਰ ਹੁਣ ਪਾਰਟੀ ’ਚ ਰਹਿਣ ਦੀ ਇਜਾਜ਼ਤ ਨਹੀਂ ਦਿੰਦਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੋਕੋਵਿਚ ਮੁੜ ਹਿਰਾਸਤ ’ਚ, ਵੀਜ਼ਾ ਰੱਦ ਕਰਨ ਖ਼ਿਲਾਫ਼ ਹਾਈ ਕੋਰਟ ਪੁੱਜਿਆ
Next articleਕਾਂਗਰਸ ਦੀ ਪਹਿਲੀ ਸੂਚੀ ਸਿਆਸੀ ਖਿੱਚੋਤਾਣ ’ਚ ਫਸੀ