ਸਾਬਕਾ ਮੁੱਖ ਮੰਤਰੀ ਸ੍ਰ. ਬਾਦਲ ਦੇ ਜਨਮ ਦਿਨ ਤੇ ਇੰਜ. ਸਵਰਨ ਸਿੰਘ ਤੇ ਬੀਬੀ ਰੂਹੀ ਦੀ ਅਗਵਾਈ ‘ਚ ਵਿਸ਼ਾਲ ਗੁਰਮਤਿ ਸਮਾਗਮ ਆਯੋਜਿਤ 

ਕਪੂਰਥਲਾ/ ਸੁਲਤਾਨਪੁਰ ਲੋਧੀ ( ਕੌੜਾ )- ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸਵਰਗੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ. ਮੈਂਬਰ ਇੰਜ. ਸਵਰਨ ਸਿੰਘ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਦੀ ਅਗਵਾਈ ਹੇਠ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਾਹਿਬ (ਪਹਿਲੀ ਪਾਤਸ਼ਾਹੀ )ਸੁਲਤਾਨਪੁਰ ਲੋਧੀ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ ।ਜਿਸ ਵਿਚ ਇਲਾਕੇ ਦੀਆਂ ਵੱਡੀ ਗਿਣਤੀ ‘ਚ ਸੰਗਤਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ, ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਨੇ ਸ਼ਿਰਕਤ ਕੀਤੀ ।
ਇਸ ਸਬੰਧੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠਾਂ ਸਜੇ ਦਰਬਾਰ ਵਿਚ ਸ਼੍ਰੋਮਣੀ ਅਕਾਲੀ ਇਸਤਰੀ ਵਿੰਗ ਦੀਆਂ ਵੱਡੀ ਗਿਣਤੀ ‘ਚ ਬੀਬੀਆਂ ਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਵੱਲੋਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਮਿਲ ਕੇ ਕੀਤਾ ਗਿਆ ਤੇ ਇਸ ਸਮੇ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਕਮੇਟੀ ਨੇ ਵੀ ਖੁਦ ਪੂਰਾ ਪਾਠ ਕੀਤਾ ਤੇ ਉਪਰੰਤ ਬੀਬੀਆਂ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ । ਸਮਾਗਮ ਦੇ ਅੰਤ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਗਿਆਨੀ ਹਰਜਿੰਦਰ ਸਿੰਘ ਚੰਡੀਗੜ੍ਹ ਵਾਲੇ ਹੈੱਡ ਗ੍ਰੰਥੀ ਗੁਰਦੁਆਰਾ ਬੇਰ ਸਾਹਿਬ ਨੇ ਕੀਤੀ ਤੇ ਹੁਕਮਨਾਮਾ ਗ੍ਰੰਥੀ ਭਾਈ ਅਵਤਾਰ ਸਿੰਘ ਨੇ ਸਰਵਣ ਕਰਵਾਇਆ ।
ਇਸ ਉਪਰੰਤ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਕਮੇਟੀ ਤੇ ਇੰਜ. ਸਵਰਨ ਸਿੰਘ ਮੈਂਬਰ ਪੀ.ਏ.ਸੀ. ਅਕਾਲੀ ਦਲ ਨੇ ਧਾਰਮਿਕ ਸਮਾਗਮ ਵਿਚ ਪੁੱਜੇ ਸਮੂਹ ਅਕਾਲੀ ਆਗੂਆਂ ,ਵਰਕਰਾਂ, ਸਰਪੰਚ , ਨੰਬਰਦਾਰਾਂ ਤੇ ਇਸਤਰੀ ਅਕਾਲੀ ਦਲ ਦੀਆਂ ਸਮੂਹ ਬੀਬੀਆਂ ਦਾ ਧੰਨਵਾਦ ਕੀਤਾ । ਉਨ੍ਹਾਂ ਵੱਡੇ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਦੇ ਜਨਮ ਦਿਨ ਦੀ ਵਧਾਈ ਦਿੰਦੇ ਕਿਹਾ ਕਿ ਉਨ੍ਹਾਂ ਦੀ ਪੰਥ , ਅਕਾਲੀ ਦਲ ਤੇ ਪੰਜਾਬ ਦੀ ਤਰੱਕੀ ਲਈ ਵੱਡੀ ਦੇਣ ਹੈ । ਉਨ੍ਹਾਂ ਕਿਹਾ ਕਿ ਸਰਦਾਰ ਬਾਦਲ ਬਹੁਤ ਹੀ ਸੂਝਵਾਨ ਤੇ ਮਿੱਠਬੋਲੜੇ ਪੰਥ ਪ੍ਰਸਤ ਆਗੂ ਸਨ । ਇਸ ਸਮੇ ਚਾਹ-ਸਮੋਸੇ ਤੇ ਲੱਡੂਆਂ ਦੇ ਲੰਗਰ ਵਰਤਾਏ ਗਏ । ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਤੇ ਮੀਤ ਮੈਨੇਜਰ ਚੈਚਲ ਸਿੰਘ ਆਹਲੀ ਨੇ ਬੀਬੀ ਗੁਰਪ੍ਰੀਤ ਕੌਰ ਦਾ ਸਨਮਾਨ ਕੀਤਾ ।
ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੀ ਕਤਾਰ ਦੇ ਆਗੂ ਜਥੇ. ਜੈਮਲ ਸਿੰਘ ਸਾਬਕਾ ਮੈਬਰ ਸ਼੍ਰੋਮਣੀ ਕਮੇਟੀ , ਜਥੇ ਹਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਡਡਵਿੰਡੀ , ਜਥੇ ਜਸਵੰਤ ਸਿੰਘ ਕੌੜਾ,ਜਥੇ ਰਣਜੀਤ ਸਿੰਘ ਬਿਧੀਪੁਰ ਸਾਬਕਾ ਸਰਪੰਚ , ਰਣਜੀਤ ਸਿੰਘ ਆਹਲੀ,ਸਤਨਾਮ ਸਿੰਘ ਰਾਮੇ,ਜੋਗਿੰਦਰ ਸਿੰਘ ਭੁੱਟੋ,ਭੁਪਿੰਦਰ ਸਿੰਘ ਮਾਛੀਜੋਆ, ਜਥੇ ਹਰੀ ਸਿੰਘ ਵਾਟਾਵਾਲੀ,ਨੰਬਰਦਾਰ ਮਨਜੀਤ ਸਿੰਘ ਸੁਲਤਾਨਪੁਰ, ਇੰਦਰ ਸਿੰਘ ਲਾਟੀਆਂਵਾਲ, ਜਥੇ ਪਰਮਿੰਦਰ ਸਿੰਘ ਖਾਲਸਾ ਪ੍ਰਧਾਨ ,ਮਹਿੰਦਰ ਸਿੰਘ ਸਬਦੁਲਾਪੁਰ,ਪਰਗਟ ਸਿੰਘ,ਸੁਰਜੀਤ ਸਿੰਘ ਕੋਠੇ,ਰਾਜਾ ਗੁਰਪ੍ਰੀਤ ਸਿੰਘ ਸੀਨੀਅਰ ਆਗੂ ,ਹਰਵਿੰਦਰ ਸਿੰਘ ਸਾਬਕਾ ਸਰਪੰਚ , ਉਕਾਰ ਸਿੰਘ ,ਗੁਰਮੀਤ ਸਿੰਘ ਚੁਲੱਧਾ, ਜਥੇ ਸਰਵਣ ਸਿੰਘ ਚੰਦੀ,ਕੁਲਦੀਪ ਸਿੰਘ ਸੁਲਤਾਨਪੁਰ, ,ਬਲਦੇਵ ਸਿੰਘ ਖਾਲਸਾ,ਸੋਹਣ ਸਿੰਘ ਖਿੰਡਾ, ਬਲਕਾਰ ਸਿੰਘ ਕੌੜਾ,ਜਰਨੈਲ ਸਿੰਘ ਮੈਨੇਜਰ ਬੇਰ ਸਾਹਿਬ ਸੁਲਤਾਨਪੁਰ, ਸੁਖਦੇਵ ਸਿੰਘ ਲਾਡੀ ਮਹਿਜੀਤਪੁਰ,ਚੈਚਲ ਸਿੰਘ ਮੀਤ ਮੈਨੇਜਰ ਬੇਰ ਸਾਹਿਬ ਸੁਲਤਾਨਪੁਰ, ਗੁਰਪ੍ਰੀਤ ਸਿੰਘ ਪ੍ਰਧਾਨ ਆਈ.ਟੀ. ਵਿੰਗ ,ਬਲਵੀਰ ਸਿੰਘ, ਸੋਹਣ ਸਿੰਘ ਅੱਲਾਦਿਤਾ,ਭਾਈ ਹਰਜਿੰਦਰ ਸਿੰਘ ਹੈੱਡ ਗ੍ਰੰਥੀ ਬੇਰ ਸਾਹਿਬ ਸੁਲਤਾਨਪੁਰ ਲੋਧੀ,ਸੁਖਚੈਨ ਸਿੰਘ ਮਨਿਆਲਾ,ਬਲਜੀਤ ਕੌਰ ਮੋਠਾਂਵਲ,ਅਜੈਬ ਸਿੰਘ,ਅਮਰੀਕ ਸਿੰਘ ਚੱਕੀ ਵਾਲੇ,ਜਸਕਰਨਬੀਰ ਸਿੰਘ ਗੋਲਡੀ,ਸੰਤੋਖ ਸਿੰਘ ਜੈਨਪੁਰ,ਮੁਖਤਿਆਰ ਸਿੰਘ,ਸੁਰਜੀਤ ਸਿੰਘ,ਸਰਵਨ ਸਿੰਘ ਚੱਕਾਂ,ਬਿਕਰਮਜੀਤ ਸਿੰਘ ਸਵਾਲ,ਅਜੈਬ ਸਿੰਘ,ਰਘਬੀਰ ਸਿੰਘ, ਜੀਤ ਸਿੰਘ , ਚੇਅਰਮੈਨ,ਹਰਜੀਤ ਸਿੰਘ ਦਰੀਏਵਾਲ, ਰਵਿੰਦਰ ਕੌਰ ਸੱਦੂਵਾਲ, ਸਵਰਨ ਕੌਰ, ਜਸਵੀਰ ਕੌਰ, ਸੋਨੀਆ, ਜਸਵੀਰ ਕੌਰ, ਬਲਜੀਤ ਕੌਰ, ਪਰਮਜੀਤ ਕੌਰ, ਸਤਵੰਤ ਕੌਰ ਜੰਮੂ ,ਪ੍ਰੀਆ, ਕੁਲਵਿੰਦਰ ਕੌਰ, ਗੁਰਲੀਨ ਕੌਰ,ਕੁਲਵਿੰਦਰ ਕੌਰ, ਚਰਨ ਕੌਰ ਸੁਲਤਾਨਪੁਰ, ਗੁਰਬਖਸ਼ ਕੌਰ ਡੇਰਾ ਸੈਯਦਾ,ਗੁਰਜੀਤ ਕੌਰ, ਕੁਲਦੀਪ ਕੌਰ ,ਕੁਲਵਿੰਦਰ ਕੌਰ, ਅਮਰਜੀਤ ਕੌਰ, ਜਸਵਿੰਦਰ ਕੌਰ, ਜੋਗਿੰਦਰ ਕੌਰ, ਗੁਰਮੀਤ ਕੌਰ, ਤਰਸੇਮ ਕੌਰ, ਬਲਜੀਤ ਕੌਰ, ਜੋਤ ਕੌਰ, ਪਰਵਿੰਦਰ ਕੌਰ ਕਮਾਲਪੁਰ ਆਦਿ ਹੋਰਨਾਂ ਸ਼ਿਰਕਤ ਕੀਤੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਪਟਨ ਹਰਿਮੰਦਰ ਦੀ ਅਗਵਾਈ ‘ਚ ਗੁ. ਹੱਟ ਸਾਹਿਬ ਵਿਖੇ ਸੁਖਮਣੀ ਸਾਹਿਬ ਦੇ ਪਾਠ ਉਪਰੰਤ ਲਗਾਇਆ ਖੂਨਦਾਨ ਕੈਂਪ ਲਗਾਇਆ 
Next articleਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਸ ਯੂਨੀਅਨ  ਵੱਲੋ   ਇੰਪਰੂਵਮੈਟ ਦਫਤਰ ਦਾ ਘਿਰਾਓ