ਅੱਪਰਾ ਵਿਖੇ ‘ਢੀਂਗਰਾਂ ਆਪਟੀਕਲ’ ਦੇ ਉਦਘਾਟਨ ਸਮਾਰੋਹ ਵਿਖੇ ਵਿਸ਼ੇਸ਼ ਤੌਰ ‘ਤੇ ਹੋਏ ਹਾਜ਼ਰ
ਅੱਪਰਾ (ਜੱਸੀ)-ਅੱਜ ਅੱਪਰਾ ਵਿਖੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨਵਜੀਤ ਸਿੰਘ ਚੰਨੀ ਨੇ ਬੋਲਦਿਆਂ ਕਿਹਾ ਕਿ ਪੂੰਜੀਪਤੀਆਂ ਤੋਂ ਛੁਟਕਾਰਾ ਦਿਵਾਉਣ ਲਈ ਸਿਰਫ ਕਾਂਗਰਸ ਪਾਰਟੀ ਹੀ ਸਮਰੱਥ ਹੈ | ਸ. ਨਵਜੀਤ ਸਿੰਘ ਚੰਨੀ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਅੱਪਰਾ ਵਿਖੇ ‘ਢੀਂਗਰਾਂ ਆਪਟੀਕਲ’ ਦੇ ਉਦਘਾਟਨ ਸਮਾਰੋਹ ਮੌਕੇ ਹਾਜ਼ਰ ਹੋਏ ਸਨ | ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਦੇਸ਼ ‘ਚ ਇਸ ਸਮੇਂ ਅਜਿਹੀ ਸਰਕਾਰ ਦੀ ਜਰੂਰਤ ਹੈ ਜੋ ਕਿ ਪੂੰਜੀਪਤੀ ਵਰਗ ਨੂੰ ਲਾਭ ਪਹੁੰਚਾਣ ਵਾਲੀਆਂ ਨੀਤੀਆਂ ਨੂੰ ਖਤਮ ਕਰ ਸਕੇ ਤੇ ਦੇਸ਼ ‘ਚ ਏਕਤਾ ਤੇ ਬਰਾਬਰਤਾ ਦੀ ਗੱਲ ਹੋਵੇ | ਉਨਾਂ ਅੱਗੇ ਕਿਹਾ ਕਿ ਇਹ ਸਿਰਫ ਕਾਂਗਰਸ ਪਾਰਟੀ ਦੇ ਸੱਤਾ ‘ਚ ਆਉਣ ਕਰਕੇ ਹੀ ਹੋ ਸਕਦਾ ਹੈ | ਇਸ ਮੌਕੇ ਉਨਾਂ ਨਾਲ ਵਿਨੋਦ ਉਰਫ ਟੌਨੂੰ ਕਾਲੜਾ ਮੈਂਬਰ ਬਲਾਕ ਸੰਮਤੀ, ਮੌਨੂੰ ਢੀਂਗਰਾ, ਮੁਹੰਮਦ ਸਰਵਰ ਮੱਖਣ ਮੈਂਬਰ ਬਲਾਕ ਸੰਮਤ, ਅਤੁੱਲ ਅੱਪਰਾ, ਗੌਰਵ ਖੋਸਲਾ, ਆਸ਼ੀਸ਼ ਵਸੰਦਰਾਏ, ਲੱਕੀ ਤੇ ਹੋਰ ਮੋਹਤਬਰ ਹਾਜ਼ਰ ਸਨ |
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly






