ਢਾਕਾ (ਸਮਾਜ ਵੀਕਲੀ): ਬੰਗਲਾਦੇਸ਼ ਦੀ ਅਦਾਲਤ ਨੇ ਮੁਲਕ ਦੇ ਹਿੰਦੂ ਘੱਟ ਗਿਣਤੀ ਦੇ ਪਹਿਲੇ ਸਾਬਕਾ ਚੀਫ਼ ਜਸਟਿਸ ਸੁਰੇਂਦਰ ਕੁਮਾਰ ਸਿਨਹਾ ਨੂੰ ਮਨੀ ਲਾਂਡਰਿੰਗ ਅਤੇ ਧੋਖਾਧੜੀ ਦੇ ਇੱਕ ਕੇਸ ਵਿੱਚ ਦੋ ਵਾਰ ਰਿਸ਼ਵਤ ਲੈਣ ਦੇ ਦੋਸ਼ ਹੇਠ 11 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਢਾਕਾ ਦੇ ਵਿਸ਼ੇਸ਼ ਜੱਜ ਸ਼ੇਖ ਨਜ਼ਮੁਲ ਆਲਮ ਨੇ ਇਸ ਸਮੇਂ ਅਮਰੀਕਾ ਰਹਿ ਰਹੇ ਸਾਬਕਾ ਚੀਫ਼ ਜਸਟਿਸ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਸੱਤ ਸਾਲ ਅਤੇ ਧੋਖਾਧੜੀ ਦੇ ਮਾਮਲੇ ਵਿੱਚ ਚਾਰ ਸਾਲਾਂ ਦੀ ਸਜ਼ਾ ਸੁਣਾਈ ਹੈ। ਇਹ ਦੋਵੇਂ ਸਜ਼ਾਵਾਂ ਨਾਲੋ-ਨਾਲ ਚੱਲਣਗੀਆਂ। ਅਦਾਲਤ ਨੇ ਆਪਣੇ ਫ਼ੈਸਲੇ ’ਚ ਕਿਹਾ ਕਿ (ਜਸਟਿਸ) ਐੱਸ ਕੇ ਸਿਨਹਾ ਲਾਂਡਰਿੰਗ ਮਾਮਲੇ ਵਿੱਚ ਮੁੱਖ ਲਾਭਪਾਤਰੀ ਹਨ। ਇਹ ਫ਼ੈਸਲਾ ਸਾਬਕਾ ਜਸਟਿਸ ਵੱਲੋਂ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਚਾਰ ਸਾਲਾਂ ਬਾਅਦ ਆਇਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly