ਮਹਾਂਮਾਰੀ ਨਾਲ ਪਿੰਡਾਂ ‘ਤੇ ਬਣਿਆ ਖਤਰਾ

ਅਮਰਜੀਤ ਚੰਦਰ

(ਸਮਾਜ ਵੀਕਲੀ)- ਦੁਨੀਆ ਨੂੰ ਤਬਾਹ ਕਰਦੀ ਹੋਈ ਕੋਰੋਨਾ ਮਹਾਂਮਾਰੀ ਨਵੇਂ-ਨਵੇਂ ਰੂਪ ਧਾਰਨ ਕਰਕੇ ਹਮਲੇ ਕਰ ਰਹੀ ਹੈ।ਸ਼ੁਰੂਆਤੀ ਦੌਰ ਵਿਚ ਇਸ ਦਾ ਪ੍ਰਕੋਪ ਬਾਹਰਲੇ ਮੁਲਕਾ ਵਿਚ ਹੋਇਆ,ਅਤੇ ਭਾਰੀ ਜਾਨ-ਮਾਲ ਦਾ ਨੁਕਸਾਨ ਹੋਇਆ,ਏਨੇ ਭਾਰੀ ਨੁਕਸਾਨ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਸੰਭਾਲ ਲਿਆ,ਉਹਨਾਂ ਮੁਲਕਾ ਨੇ ਬਚਾE ਦੇ ਪੁਖਤਾ ਇੰਤਜਾਮ ਕਰ ਲਏ,ਵੈਕਸੀਨ ਸਮੇ੍ਹਂ ਸਿਰ ਉਹਨਾਂ ਨੇ ਸ਼ੁਰੂ ਕਰ ਦਿੱਤੀ ਸੀ॥ਸਾਡੇ ਦੇਸ਼ ਵਿਚ ਵੀ ਜਿਵੇਂ ਹੀ ਕੋਰੋਨਾ ਨੇ ਦਸਤਕ ਦਿੱਤੀ,ਬੜੀ ਤੇਜੀ ਤੇ ਸਖਤੀ ਦੇ ਨਾਲ ਕੋਰੋਨਾ ਨੂੰ ਹਰਾਉਣ ਦੇ ਯਤਨ ਕੀਤੇ ਗਏ।ਬਹੁਤ ਸਾਰੇ ਲੋਕ ਮੌਤ ਨੂੰ ਪਿਆਰੇ ਹੋ ਗਏ,ਪਰ ਜਲਦੀ ਹੀ ਕੋਰੋਨਾ ਨੂੰ ਕਾਬੂ ਕਰਨ ਦੇ ਯਤਨ,ਉਪਰਾਲੇ ਕੀਤੇ ਗਏ,ਹਾਲਾਂਕਿ ਇਸ ਸਾਰੀ ਪ੍ਰਕਿਰਿਆ ਵਿਚ ਗਰੀਬ ਵਰਗ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਕੋਰੋਨਾ ਮਹਾਂਮਾਰੀ ਨੂੰ ਕਾਬੂ ਕਰਨ ਤੋਂ ਬਾਅਦ ਅਸੀ ਇਹ ਭੁੱਲ ਗਏ ਕਿ ਕੋਰੋਨਾ ਵੀ ਕੋਈ ਸੀ,ਕੋਰੋਨਾ ਤਾਂ ਹੁਣ ਖਤਮ ਹੋ ਗਿਆ,ਜਿਵੇਂ ਪੰਜਾਬੀ ਦੀ ਕਹਾਵਤ ਹੈ ਕਿ ‘ਦੁਸ਼ਮਣ ਨੂੰ ਕਦੇ ਵੀ ਕਮਜ਼ੋਰ ਨਾ ਸਮਝੋ।’ਜਿਸ ਕੋਰੋਨਾ ਨੂੰ ਅਸੀ ਖਤਮ ਕਰਕੇ ਵਾਹ-ਵਾਹ ਖੱਟੀ ਸੀ,ਨੇਤਾ,ਪ੍ਰਸ਼ਾਸ਼ਨ ਤੇ ਜਨਤਾ ਸੱਭ ਭੁੱਲ ਗਏ,ਅਸੀ ਸੋਚਿਆ ਵੀ ਨਹੀ ਸੀ ਕਿ ਇਹ ਦੁਬਾਰਾ ਰੰਗ ਦਿਖਾਏਗਾ।ਪਰ ਇਹ ਮਹਾਂਮਾਰੀ ਅਜੇ ਗਈ ਨਹੀ ਸੀ,ਇਹ ਮਹਾਂਮਾਰੀ ਮੌਕਾ ਮਿਲਦੇ ਹੀ ਦੁਬਾਰਾ ਆਏਗੀ।ਆਰਥਿਕ, ਸਮਾਜਿਕ,ਸਾਰਥਿਕ ਰਾਜਨਿਤਕ ਸਾਰੀਆਂ ਹੀ ਗਤੀਵਿਧੀਆ ਦੁਬਾਰਾ ਤੋਂ ਸ਼ੁਰੂ ਹੋਣ ਲੱਗ ਪਈਆਂ।ਅਸੀ ਸਾਰਿਆਂ ਨੇ ਇਹ ਸਮਝ ਲਿਆ ਸੀ ਕਿ ਕੋਰੋਨਾ ਮਹਾਂਮਾਰੀ ਅਸੀ ਸਦਾ ਲਈ ਖਤਮ ਕਰ ਦਿੱਤੀ ਹੈ।ਟੀਕਾਕਰਨ ਦੀ ਸ਼ੁਰੂਆਤ ਨੇ ਸਾਡੇ ਹੌਸਲੇ ਹੋਰ ਵੀ ਬੁਲੰਦ ਕਰ ਦਿੱਤੇ।ਸਾਡਾ ਧਿਆਨ ਦੇਸ਼ ਦੀਆਂ ਸਿਹਤ ਸੈਵਾਵਾਂ ਵਿਚ ਘਾਟਾਂ ਨੂੰ ਹੀ ਪਤਾ ਕਰਾਉਣ ਵਲ ਲੱਗ ਗਿਆ ‘ਤੇ ਉਹਨਾਂ ਵਿਚ ਸੁਧਾਰ ਲਿਆਉਣ ਦੀ ਬਜਾਇ ਹੋਰ ਹੋਰ ਕੰਮ ਵਲ ਲੱਗਾ ਰਿਹਾ।

ਇਸ ਵਾਰ ਕੋਰੋਨਾ ਮਹਾਂਮਾਰੀ ਨੇ ਆਪਣੀ ਪੂਰੀ ਤਾਕਤ ਦੇ ਨਾਲ ਹਮਲਾ ਬੋਲਿਆ,ਹਾਲਾਂਕਿ ਪਿਛਲੇ ਸਾਲ ਦੀ ਤਰ੍ਹਾਂ ਚੁਸਤੀ-ਫੁਰਤੀ ਨਾਲ ਪੂਰਨ ਲੌਕਡਾਊਨ ਨਹੀ ਕੀਤਾ ਗਿਆ ਕਿਉਕਿ ਚੋਣਾਂ,ਕੰੁਭ,ਸ਼ਾਦੀ ਵਿਆਹ,ਸੈਰ ਸਪਾਟੇ ਵਰਗੇ ਅਨੇਕਾਂ ਹੀ ਕੰਮ ਚਲ ਰਹੇ ਸਨ,ਉਹਨਾਂ ਨੂੰ ਰੋਕਣਾ ਆਸਾਨ ਨਹੀ ਸੀ।ਉਹ ਇਸ ਕਰਕੇ ਕਿ ਪਿਛਲੇ ਸਾਲ ਦੇ ਪੂਰਨ ਬੰਦ ਦੇ ਦੌਰਾਨ ਬਹੁਤ ਬਦਨਾਮੀ ਹੋਈ ਸੀ,ਬੜੀ ਨਾਮੋਸ਼ੀ ਝੱਲਣੀ ਪਈ,ਖੂਬ ਨਿੰਦਾ ਹੋਈ ਸੀ।ਇਸ ਵਾਰ ਸਰਕਾਰ ਨੇ ਸੂਬਿਆਂ ਦੀ ਸਰਕਾਰਾਂ ਨੂੰ ਇਹ ਜਿੰਮਾ ਸੌਪ ਦਿੱਤਾ ਤਾਂ ਕਿ ਉਹ ਆਪਣੇ ਸੂਬੇ ਦੀ ਸਥਿਤੀ ਦੇ ਹਿਸਾਬ ਨਾਲ ਨਿਪਟ ਸਕਣ।ਪਰ ਇਸ ਬਾਰ ਕੋਰੋਨਾ ਦਾ ਹਮਲਾ ਏਨਾ ਜਬਰਦਸਤ ਸੀ ਕਿ ਦੇਖਦੇ ਹੀ ਦੇਖਦੇ ਦੇਸ਼ ਦੀ ਅਰਥ-ਵਿਵਸਥਾ ਡਗ-ਮਗਾ ਗਈ।ਸੱਭ ਕੁਝ ਉਥਲ-ਪੁਥਲ ਹੋ ਗਿਆ,ਅਚਾਨਕ ਕੋਰੋਨਾ ਮਹਾਂਮਾਰੀ ਦੀ ਵਾਪਸੀ ਨੇ ਵੱਡੇ ਤੋਂ ਵੱਡੇ ਸ਼ਹਿਰਾਂ ਦੇ ਵੱਡੇ ਤੋਂ ਵੱਡੇ ਹਸਪਤਾਲਾਂ ਦੀ ਪੋਲ ਖੋਲ ਕੇ ਰੱਖ ਦਿੱਤੀ।ਸੱਭ ਤੋਂ ਚਿੰਤਾਂ-ਜਨਕ ਗੱਲ ਇਹ ਹੋਈ ਕਿ ਇਸ ਵਾਰ ਪਿੰਡਾਂ ਨੂੰ ਵੀ ਕੋਰੋਨਾ ਮਹਾਂਮਾਰੀ ਨੇ ਬੜੀ ਬੁਰੀ ਤਰ੍ਹਾਂ ਨਾਲ ਆਪਣੀ ਚਪੇਟ ਵਿਚ ਲੈ ਲਿਆ।ਟੀ ਵੀ ਨੂੰ ਚਲਾਉਦੇ ਸਮ੍ਹੇਂ,ਅਖਬਾਰ ਨੂੰ ਦੇਖਦੇ ਸਮ੍ਹੇਂ ਮੋਟੀਆਂ ਮੋਟੀਆਂ ਸੁਰਖੀਆਂ ਭਾਰੀ ਮਾਤਰਾ ਵਿਚ ਦਿਖਾਈ ਦਿੰਦੀਆਂ ਕਿ ਲੋਕ ਖੰਘ,ਜੁਕਾਮ ਬੁਖਾਰ ਨਾਲ ਪੀੜਤ ਹੰੁਦੇ ਜਾ ਰਹੇ ਹਨ।ਉਹਨਾਂ ਲਈ ਕੋਰੋਨਾ ਚੈਕਅਪ ਲਈ ਕੋਈ ਵੀ ਸੁਵਿਧਾ ਨਹੀ ਹੈ।ਲੋਕਾਂ ਨੂੰ ਇਹ ਜਾਣਕਾਰੀ ਹੀ ਨਹੀ ਸੀ ਕਿ ਅਸੀ ਇਕ ਭਿਆਨਕ ਬੀਮਾਰੀ ਤੌ ਪੀੜਤ ਹੰੁਦੇ ਜਾ ਰਹੇ ਹਾਂ।ਉਹ ਇਹ ਮੰਨ ਰਹੇ ਸਨ ਕਿ ਮੌਸਮ ਦੇ ਬਦਲਣ ਨਾਲ ਥੋੜਾ ਬਹੁਤਾ ਬੁਖਾਰ ਆ ਗਿਆ ਹੈ ਜਲਦੀ ਹੀ ਠੀਕ ਹੋ ਜਾਏਗਾ।ਪਰ ਜਦੋਂ ਘਰ ਘਰ ਲਗਾਤਾਰ ਮੌਤਾਂ ਹੋਣ ਲੱਗੀਆਂ ਤਾਂ ਉਹ ਸਮਝੇ ਕਿ ਉਹ ਕਿਸੇ ਭਿਆਨਕ ਬੀਮਾਰੀ ਦੇ ਚਕਰਵਿE ਵਿਚ ਧੱਸਦੇ ਚਲੇ ਜਾ ਰਹੇ ਹਨ।ਇਲਾਜ਼ ਲਈ ਜੋ ਛੋਟੀ ਮੋਟੀ ਸਹੂਲਤ ਪਿੰਡ ਵਿਚ ਸੀ ਉਸ ਦੇ ਸਹਾਰੇ ਹੀ ਕੋਰੋਨਾ ਮਹਾਂਮਾਰੀ ਨਾਲ ਜੰਗ ਲੜਦੇ ਰਹੇ,ਪਿੰਡਾਂ ਵਾਲਿਆਂ ਦੀਆਂ ਖਬਰਾਂ ਮੀਡੀਆ ਵਿਚ ਆਉਣ ਨਾਲ ਸੂਬਿਆਂ ਦੀ ਸਰਕਾਰਾਂ ਹਰਕਤ ਵਿਚ ਆਈਆਂ।ਸਿਹਤ ਵਿਭਾਗ ਦੀਆਂ ਛੋਟੀਆਂ ਮੋਟੀਆਂ ਟੀਮਾਂ ਪਿੰਡ ਵਲ ਨੂੰ ਕੋਰੋਨਾ ਦਾ ਇਲਾਜ ਕਰਨ ਲਈ ਰਵਾਨਾ ਕੀਤੀਆਂ।

ਸਿਹਤ ਵਿਭਾਗ ਦੀਆਂ ਟੀਮਾਂ ਪਿੰਡਾਂ ਵਿਚ ਪਹੰੁਚਣ ਤੇ ਇਕ ਵੱਡਾ ਸਵਾਲ ਖੜਾ ਹੋ ਗਿਆ ਕਿ ਪਿਛਲੇ ਸਾਲਾਂ ਵਿਚ ਪਿੰਡਾਂ ਦੇ ਲੋਕਾਂ ਦੇ ਲਈ ਇਹ ਸਹੂਲਤਾਂ ਕਿਉ ਨਹੀ ਮਿਲੀਆਂ?ਸਿਹਤ ਸੰਭਾਲ ਦੇ ਲਈ,ਜਾਂ ਸਿਹਤ ਪ੍ਰਤੀ ਜਾਗਰੁਕਤਾ ਨੂੰ ਲੈ ਕੇ ਪਹਿਲਾਂ ਯਤਨ ਕਿਉਂ ਨਹੀ ਕੀਤੇ ਗਏ?ਪਿਛਲੇ ਸਾਲ ਜਦੋਂ ਪ੍ਰਵਾਸੀ ਮਜ਼ਦੂਰ ਅਨੇਕਾਂ ਹੀ ਮੁਸ਼ਕਲਾਂ ਸਹਿੰਦੇ ਹੋਏ,ਜਾਨ ਦੀ ਬਾਜ਼ੀ ਲਗਾ ਕੇ ਆਪਣੇ ਘਰ ਵਾਪਸ ਹੋਏ,ਕੋਰੋਨਾ ਮਹਾਂਮਾਰੀ ਤੋਂ ਬਚਣ ਦੇ ਲਈ ਉਹਨਾਂ ਵਾਸਤੇ ਕਿਸੇ ਵੀ ਪਿੰਡ ਕੋਈ ਵੀ ਸਹੂਲਤ ਨਹੀ ਦਿੱਤੀ ਗਈ।ਉਸ ਸਮੇਂ ਲੋਕ ਆਪਣੇ ਆਪ ਦੇ ਭਰੋਸੇ ਹੀ ਆਪਣੇ ਆਪਣੇ ਪਿੰਡਾਂ ਵਿਚ ਸਹੀ ਸਲਾਮਤ ਪਹੰੁਚੇ,ਨਵੰਬਰ ਆਉਦੇ ਆਉਦੇ ਕੋਰੋਨਾ ਮਹਾਂਮਾਰੀ ਦਾ ਅਸਰ ਬਹੁਤ ਘੱਟ ਗਿਆ।ਲਗਭਗ ਸਾਰੇ ਲੋਕ ਇਸ ਮਹਾਂਮਾਰੀ ਤੋਂ ਬੇਫਿਕਰ ਹੋ ਗਏ।ਮਹਾਂਮਾਰੀਆਂ ਦੇ ਇਤਿਹਾਸ ਅਤੇ ਵਿਸ਼ੇਸ਼ ਜਾਣਕਾਰਾਂ ਦੀਆਂ ਸਲਾਹਾ ਤੋਂ ਬਿੰਨਾਂ ਸਬਕ ਲਏ ਬੈਠੇ ਕਿ ਕੋਰੋਨਾ ਮਹਾਂਮਾਰੀ ਬਿਲਕੁਲ ਖਤਮ ਹੋ ਗਈ ਹੈ। ਦੂਸਰੀ ਲਹਿਰ ਆਏਗੀ ਤਾਂ ਉਸ ਦਾ ਸਾਹਮਣਾ ਅਸੀ ਕਿਵੇਂ ਕਰਨਾ ਹੈ,ਲੋਕਾਂ ਨੂੰ ਇਸ ਮਹਾਂਮਾਰੀ ਤੋਂ ਕਿਵੇਂ ਬਚਾਉਣਾ ਹੈ।

ਹੁਣ ਜਦੋਂ ਪਿੰਡਾਂ ਵਿਚ ਇਹ ਮਹਾਂਮਾਰੀ ਤੇਜੀ ਨਾਲ ਫੈਲ ਰਹੀ ਹੈ,ਤਾਂ ਕਿਸੇ ਵੀ ਕਿਸਮ ਦੀ ਕੋਈ ਵੀ ਸਹੂਲਤ ਪਿੰਡ ਵਾਲਿਆਂ ਨੂੰ ਨਹੀ ਮਿਲ ਰਹੀ,ਨਾ ਹੀ ਬੀਮਾਰ ਆਦਮੀ ਲਈ ਕੋਈ ਮੈਡੀਕਲ ਸਹੂਲਤ ਅਤੇ ਨਾ ਹੀ ਮੌਤ ਹੋ ਜਾਣ ਤੇ ਕੋਈ ਸਲੂਲਤ ਹੈ।ਗੰਗਾ ਵੀ ਆਪਣੇ ਕਿਨਾਰਿਆਂ ਤੇ ਦਫਨਾਈਆਂ ਗਈ ਲਾਸ਼ਾਂ ਨੂੰ ਨਹੀ ਸੰਭਾਲ ਪਾ ਰਹੀ।ਸਵਾਲ!ਇਹ ਉਠਦਾ ਹੈ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ?ਅੱਜ ਤੋਂ ਪਹਿਲਾਂ ਇਸ ਤਰ੍ਹਾਂ ਕਦੇ ਨਹੀ ਹੋਇਆ ਕਿ ਗੰਗਾ ਕਿਨਾਰੇ ਪਿੰਡਾਂ ਵਿਚ ਵਸਦੇ ਲੋਕ ਵੀ ਗੰਗਾ ਦੇ ਕਿਨਾਰੇ ਤੇ ਕਿਸੇ ਦੀ ਮੌਤ ਹੋ ਜਾਣ ਤੇ ਉਸ ਦਾ ਸੰਸਕਾਰ ਨਹੀ ਕਰ ਸਕਦੇ।ਉਹਨਾਂ ਵਿਚ ਬਹੁਤ ਸਾਰੇ ਲੋਕ ਤਾਂ ਇਸ ਤਰ੍ਹਾਂ ਦੇ ਵੀ ਹਨ ਕਿ ਆਪਣੇ ਇਲਾਜ ਵੀ ਸਹੀ ਢੰਗ ਨਾਲ ਨਹੀ ਕਰਵਾ ਸਕਦੇ,ਸੰਸਕਾਰ ਕਰਨ ਲਈ ਉਹ ਪੈਸੇ ਕਿਥੋਂ ਲਿਆਉਣਗੇ,ਕਿਉਕਿ ਮਰਨ ਵਾਲਿਆਂ ਦੀ ਗਿਣਤੀ ਬਹੁਤ ਵੱਧ ਗਈ ਹੈ।ਇਸ ਕਰਕੇ ਇਸ ਤਰ੍ਹਾਂ ਦੇ ਮਾਮਲੇ ਪੁਲਸ ਤੇ ਪ੍ਰਸ਼ਾਸ਼ਨ ਨੂੰ ਸੰਭਾਲਣੇ ਪੈ ਰਹੇ ਹਨ।

ਪਿੰਡਾਂ ਵਿਚ ਸਿਹਤ ਸਹੂਲਤਾਂ ਦੀ ਪਹਿਲਾਂ ਤੋਂ ਹੀ ਘਾਟ ਰਹੀ ਹੈ।ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਆਉਣ ਤੇ ਵੀ ਪਿੰਡਾਂ ਵਿਚ ਸਹੂਲਤਾਂ ਦਾ ਉਹੀ ਹਾਲ ਹੈ ਜੋ ਪਹਿਲਾਂ ਸੀ।ਆਜਾਦੀ ਦੇ 50 ਸਾਲ ਬਾਅਦ ਪਿੰਡਾਂ ਵਿਚ ਛੋਟੇ ਮੋਟੇ ਹਸਪਤਾਲ,ਡਿਸਪੈਸ਼ਰੀਆਂ ਆਦਿ ਬਣਾ ਤਾਂ ਜਰੂਰ ਦਿੱਤੀ ਹੈ ਪਰ ਉਥੇ ਲੌੜੀਦਾ ਸਟਾਫ ਹੀ ਨਹੀ ਹੈ,ਜਿਥੇ ਕੋਈ ਇਕਾ ਦੁੱਕਾ ਸਟਾਫ ਹੈ ਵੀ ਉਥੇ ਹੋਰ ਸੁਖ ਸਹੂਲਤਾਂ ਦੀ ਭਾਰੀ ਘਾਟ ਮਹਿਸੂਸ ਹੋ ਰਹੀ ਹੈ।ਸਰਕਾਰਾਂ ਤਾਂ ਬਦਲਦੀਆਂ ਹੀ ਰਹਿੰਦੀਆ ਹਨ ਪਰ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਵਿਚ ਸਟਾਫ ਤਾਂ ਉਹੀ ਰਹਿੰਦਾ ਹੈ।ਉਹ ਸਟਾਫ ਪਿੰਡ ਦੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਬਾਰੇ ਪੂਰੀ ਜਾਣਕਾਰੀ ਹੀ ਨਹੀ ਦਿੰਦਾ।ਇਸੇ ਕਰਕੇ ਹੀ ਪਿੰਡਾਂ ਦੇ ਲੋਕ ਸਰਕਾਰੀ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ।ਜਿਹੜੇ ਸਰਕਾਰੀ ਸਟਾਫ ਨੂੰ ਸਹਿਰ ਵਿਚ ਕੋਈ ਨਹੀ ਉਨਾਂ ਦੀ ਪਿੰਡਾਂ ਵਿਚ ਡਿਊਟੀ ਲਗਾ ਦਿੰਦੇ ਹਨ ਇਸੇ ਕਰਕੇ ਹੀ ਮਰੀਜ ਨੂੰ ਕਿਸੇ ਨੇੜੇ ਦੇ ਸਹਿਰ ਦੇ ਹਸਪਤਾਲ ਵਿਚ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ,ਸ਼ਹਿਰ ਵਿਚ ਵੀ ਮਰੀਜ ਨੂੰ ਉਹੀ ਲਿਜਾ ਸਕਦਾ ਹੈ ਜਿਸ ਦੀ ਜੇਬ ਵਿਚ ਚਾਰ ਪੈਸੇ ਹੋਣ।ਗਰੀਬ ਆਦਮੀ ਤਾਂ ਪਿੰਡਾਂ ਵਿਚ ਬੈਠੇ 10,20 ਰੁਪਏ ਲੇਣ ਵਾਲੇ ਡਾਕਟਰਾਂ ਨੂੰ ਪੈਸੇ ਨਹੀ ਦੇ ਸਕਦਾ,ਪਿੰਡਾਂ ਵਿਚ ਤਾਂ ਲੋਕ ਉਪਰ ਵਾਲੇ ਦੇ ਭਰੋਸੇ ਹੀ ਰਹਿੰਦੇ ਹਨ।ਅੱਜ ਵੀ ਪਿੰਡਾਂ ਵਿਚ ਹਸਪਤਾਲਾਂ ਡਿਸਪੈਂਸਰੀਆਂ ਨੂੰ ਜਿੰਦਰੇ ਲੱਗੇ ਹੋਏ ਹਨ ।ਇਹੀ ਵਜ੍ਹਾ ਹੈ ਕਿ ਗਰੀਬ ਆਦਮੀ ਇਲਾਜ ਤੋਂ ਵਾਂਝਾ ਰਹਿ ਜਾਂਦਾ ਹੈ।ਪਿੰਡਾਂ ਦੇ ਛੋਟੇ ਮੋਟੇ ਆਰ ਐਮ ਪੀ ਡਾਕਟਰ ਕੋਲੋ ਆਪਣਾ ਅਤੇ ਆਪਣੇ ਬੱਚਿਆਂ ਦਾ ਇਲਾਜ ਕਰਾਉਣਾ ਪਸੰਦ ਕਰਦੇ ਹਨ।

ਦਰਆਸਲ ਸਾਡੇ ਇਥੇ ਪਿੰਡ ਦੇ ਜੀਵਨ ਜਿਊਣ ਤੇ ਸ਼ਹਿਰ ਦੇ ਜੀਵਨ ਜਿਊਣ ਵਿਚ ਬਹੁਤ ਦੂਰੀ ਹੈ।ਸ਼ਹਿਰੀ ਆਦਮੀ ਨੂੰ ਆਪਣੀਆਂ ਡਾਕਟਰੀ ਸਹੂਲਤਾਂ ਦੇ ਬਾਰੇ ਵਿਚ ਸਾਰਾ ਪਤਾ ਹੰੁਦਾ ਹੈ,ਉਹ ਸੱਭ ਕੁਝ ਜਾਣਦਾ ਹੈ,ਉਹ ਆਪਣੀਆਂ ਸਾਰੀਆਂ ਸਹੂਲਤਾਂ ਸਮ੍ਹੇਂ ਦੇ ਅਨੁਸਾਰ ਲੈ ਵੀ ਲੈਂਦਾ ਹੈ। ਸ਼ਹਿਰੀ ਆਦਮੀ ਆਪਣੀਆਂ ਜਰੂਰਤਾ ਦੇ ਹਿਸਾਬ ਨਾਲ ਪਿੰਡ ਦੇ ਆਦਮੀ ਨੂੰ ਵਰਤਣਾ ਚਾਹੰੁਦਾ ਹੈ ਤੇ ਵਰਤਦਾ ਵੀ ਹੈ।ਪਰ ਉਸ ਨੂੰ ਆਪਣੇ ਬਰਾਬਰ ਲਿਆਉਣ ਦੀ ਕੋਸਿ਼ਸ਼ ਨਹੀ ਕਰਦਾ।ਜੇਕਰ ਐਸਾ ਸਮਝਦਾ ਹੰੁਦਾ ਤਾਂ ਪਿੱਛਲੇ ਲੌਕਡਾਊਨ ਵਿਚ ਮਜ਼ਦੂਰ ਵਰਗ ਨੂੰ ਭੁੱਖੇ ਪਿਆਸੇ ਹਜਾਰਾਂ ਹੀ ਕਿਲੋਮੀਟਰ ਪੈਦਲ ਯਾਤਰਾ ਕਿਉਂ ਕਰਨੀ ਪਈ?ਰਾਜਨਿਤਕ ਲੋਕ ਵੀ ਪਿੰਡ ਦੇ ਲੋਕਾਂ ਦਾ ਤੇ ਮਜਦੂਰ ਵਰਗ ਦਾ ਇਸਤੇਮਾਲ ਕਰਦੇ ਆਏ ਹਨ। ਲੋਕਤੰਤਰ ਵਿਚ ਪਿੰਡਾਂ ਦੇ ਲੋਕਾਂ ਦੀ ਹਿੱਸੇਦਾਰੀ ਜਿਆਦਾ ਹੈ ਪਰ ਉਸ ਦਾ ਲਾਭ ਜਿਆਦਾ ਰਾਜਨੇਤਾ ਹੀ ਲੈ ਰਹੇ ਹਨ,ਨਾ ਕਿ ਉਹਨਾਂ ਦੇ ਬਰਾਬਰ ਦੇ ਜੀਵਨ ਬਤੀਤ ਕਰਨ ਵਾਲਿਆਂ ਲੋਕ।ਪਿੰਡਾਂ ਦੇ ਲੋਕ ਇਲਾਜ,ਸਿਖਿਆ ਤੇ ਰੋਜਗਾਰ ਲੈਣ ਲਈ ਵੀ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ।ਅੱਜ ਸੱਭ ਤੋਂ ਵੱਡੀ ਜਰੂਰਤ ਹੈ ਸ਼ਹਿਰੀ ਤੇ ਪੇਡੂ ਵਿਚ ਫਰਕ ਮਿਟਾਉਣਾ,ਜੇਕਰ ਇਹ ਫਾਸਲਾ ਖਤਮ ਹੋ ਜਾਏ ਤਾਂ ਪਿੰਡ ਦਾ ਕੋਈ ਵੀ ਆਦਮੀ ਗਰੀਬ ਨਹੀ ਰਹੇਗਾ,ਮਜਦੂਰ ਆਦਮੀ ਕੋਈ ਵੀ ਭੁੱਖਾ ਨਹੀ ਸੋਏਗਾ।ਇਸ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਹਰ ਅਫਸਰ,ਮੁਲਾਜਮ ਨੇਤਾ ਪਿੰਡ ਵਿਚ ਹਰ ਸਹੂਲਤ ਪਹੰੁਚਾਵੇ,ਸਿਹਤ ਮੁਲਾਜ਼ਮ ਨੂੰ ਚਾਹੀਦਾ ਹੈ ਕਿ ਪਿੰਡਾਂ ਵਿਚ ਜੋ ਵੀ ਸਰਕਾਰ ਵਲੋਂ ਸਹੂਲਤਾਂ ਦਿੱਤੀਆਂ ਗਈਆਂ ਹਨ ਉਹਨਾਂ ਨੂੰ ਹੂ-ਬ-ਹੂ ਲਾਗੂ ਕਰਨ ਤਾਂ ਹੀ ਇਸ ਦੇਸ਼ ਦਾ ਗਰੀਬ ਵਰਗ ਉਪਰ ਉਠ ਸਕਦਾ ਹੈ,ਇਸ ਦੇ ਨਾਲ ਸਾਡੇ ਦੇਸ਼ ਵਿਚੋ ਗਰੀਬ ਅਤੇ ਅਮੀਰ ਦਾ ਪਾੜਾ ਖਤਮ ਹੋ ਸਕਦਾ ਹੈ।

ਪੇਸ਼ਕਸ਼:-ਅਮਰਜੀਤ ਚੰਦਰ ਮੋਬਾਇਲ ਨੰ-9417600014

Previous articleਸਵਰਨ ਭੰਗੂ.. ਇਕ ਸੰਸਥਾ ਹੈ….
Next articleIt’ll be a difficult game vs Qatar, says India coach Stimac