HOME ਜੰਗਲਾਤ ਮਹਿਕਮੇ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੇ ਸੇਵਾਦਾਰਾ ਨੇ ਬੂਟਿਆਂ ਤ੍ਰਿਵੇਣੀ...

ਜੰਗਲਾਤ ਮਹਿਕਮੇ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੇ ਸੇਵਾਦਾਰਾ ਨੇ ਬੂਟਿਆਂ ਤ੍ਰਿਵੇਣੀ ਲਗਾਈ

2

ਭੀਖੀ   (ਸਮਾਜ ਵੀਕਲੀ)  ( ਕਮਲ ਜਿੰਦਲ ) ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭਿਖੀ ਵਿਖੇ ਜੰਗਲਾਤ ਮਹਿਕਮੇ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਪਏ ਗਰਾਊਂਡ ਦੀ ਸਾਫ ਸਫਾਈ ਕਰਕੇ 1000 ਫਲਦਾਰ ਅਤੇ ਫੁੱਲਦਾਰ ਬੂਟਿਆਂ ਦਾ ਜੰਗਲ ਲਗਾਇਆ ਜਾਵੇਗਾ ਜਿਸ ਦੀ ਅੱਜ ਤ੍ਰਿਵੇਣੀ ਲਗਾ ਕੇ ਸ਼ੂਰੁਆਤ ਕੀਤੀ ਗਈ। ਇਸ ਮੌਕੇ ਪੁੱਜੀ ਸੰਗਤ ਅਤੇ ਮੈਨੇਜਰ ਗੁਰਦੁਆਰਾ ਸਾਹਿਬ ਵੱਲੋਂ ਵਾਤਾਵਰਨ ਨੂੰ ਮੁੱਖ ਰੱਖਦੇ ਹੋਏ ਸੰਗਤ ਨੂੰ ਗੁਰੂ ਸਾਹਿਬਾਨ ਵੱਲੋਂ ਦਿੱਤੇ ਆਦੇਸ਼ ਦਾ ਹਵਾਲਾ ਦਿੰਦੇ ਹੋਏ ਕੁਦਰਤ ਨਾਲ ਪਿਆਰ ਹਵਾ ਤੇ ਪਾਣੀ ਦੀ ਸਾਫ ਸੰਭਾਲ ਉਚੇਚੇ ਤੌਰ ਤੇ ਕਰਨ ਦੀ ਅਪੀਲ ਕੀਤੀ ਉਹਨਾਂ ਵੱਲੋਂ ਆਸ ਪਾਸ ਦੇ ਪਿੰਡਾਂ ਦੀ ਗੁਰਦੁਆਰਾ ਕਮੇਟੀਆਂ ਨੂੰ ਗੁਰਦੁਆਰਾ ਸਾਹਿਬ ਦੀਆਂ ਖਾਲੀ ਪਈਆਂ ਜਮੀਨਾਂ ਪਲਾਟਾਂ ਅੰਦਰ ਫੁੱਲਦਾਰ ਅਤੇ ਫਲਦਾਰ ਬੂਟੇ ਲਾਉਣ ਦੀ ਅਪੀਲ ਕੀਤੀ। ਇਸ ਮੌਕੇ ਜੰਗਲਾਤ ਅਫਸਰ ਮਨਦੀਪ ਕੌਰ ਨੇ ਕਿਹਾ ਕਿ ਅੱਜ ਕੱਲ ਦੇ ਗੰਧਲੇ ਹੋ ਰਹੇ ਵਾਤਾਵਰਣ ਨੂੰ ਦੇਖਦੇ ਹੋਏ ਹਰ ਮਨੁੱਖ ਨੂੰ ਆਪਣੀ ਜਿੰਦਗੀ ਵਿੱਚ ਇਕ ਰੁੱਖ ਜਰੂਰ ਲਾਉਣਾ ਚਾਹੀਦਾ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਵਜੋਤ ਸਿੰਘ ਜੇਠੂਕੇ ਹੈਡ ਗ੍ਰੰਥੀ ਨਿਰਮਲ ਸਿੰਘ ਅਕਾਊਂਟੈਂਟ ਪਰਮਦੀਪ ਸਿੰਘ ਸਟੋਰ ਕੀਪਰ ਯਾਦਵਿੰਦਰ ਸਿੰਘ ਰਿਪੀ ਸਿੰਘ ਰਾਜ ਸਿੰਘ ਬਲਕਾਰ ਸਿੰਘ ਪਾਲ ਸਿੰਘ ਅਤੇ ਡਾਕਟਰ ਗੁਰਤੇਜ ਸਿੰਘ ਭੀਖੀ ਗੁਰ ਕਮੇਟੀ ਸਮੂਹ ਸੰਗਤ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨੈਸ਼ਨਲ ਆਰਮ ਰੈਸਲਿੰਗ ਚੈਂਪੀਅਨਸ਼ਿਪ 2025 ਵਿੱਚ ਸੀ.ਟੀ. ਯੂਨੀਵਰਸਿਟੀ ਦੇ ਹਰਕੋਮਲ ਸਿੰਘ ਗਿੱਲ ਨੇ ਰਚਿਆ ਇਤਿਹਾਸ ਸੀ ਟੀ ਯੂਨੀਵਰਸਿਟੀ ਵੱਲੋਂ 4 ਸੋਨੇ ਦੇ ਤਮਗੇ ਅਤੇ “ਚੈਂਪੀਅਨ ਆਫ ਚੈਂਪੀਅਨਜ਼” ਟ੍ਰਾਫੀ ਜੇਤੂ
Next articleਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਹੋਈ