HOME ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਨੇ ਬਲਵਿੰਦਰ ਸਿੰਘ ਨੂੰ ਸਰਪੰਚ...

ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਨੇ ਬਲਵਿੰਦਰ ਸਿੰਘ ਨੂੰ ਸਰਪੰਚ ਦੀ ਪਦਵੀ ਲਈ ਕੀਤਾ ਬਹਾਲ

ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਨੇ ਪਿੰਡ ਆਸਰੋਂ ਦੇ ਸਰਪੰਚ ਬਲਵਿੰਦਰ ਸਿੰਘ ਨੂੰ ਸਰਪੰਚ ਦੀ ਪਦਵੀਂ ਲਈ ਬਹਾਲ ਕੀਤਾ ਹੈ ਇਹ ਜਾਣਕਾਰੀ ਦਫਤਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਭਵਨ ਸੈਕਟਰ 62 ਮੋਹਾਲੀ ਦੇ ਜਾਰੀ ਪੱਤਰ 2473-76 ਓਮਾ ਸ਼ੰਕਰ ਗੁਪਤਾ ਆਈ ਏ ਐਸ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਰਾਹੀਂ ਮਿਲੀ ਹੈ ਜ਼ਿਕਰਯੋਗ ਹੈ ਸਰਪੰਚ ਦੇ ਖਿਲਾਫ ਪਿੰਡ ਦੇ ਵਾਸੀਆਂ ਵਲੋਂ ਲਿਖਤ ਵਿੱਚ ਸ਼ਿਕਾਇਤ ਕੀਤੀ ਗਈ ਸੀ, ਅਤੇ ਜ਼ਿਕਰਯੋਗ ਹੈ ਕਿ ਮਾਣਯੋਗ ਸੈਸ਼ਨ ਕੋਰਟ ਰੂਪਨਗਰ ਵੱਲੋਂ ਵੀ 05-09-2025 ਨੂੰ ਸਰਪੰਚ ਨੂੰ ਫਾਈਨ ਅਤੇ ਸਸਪੈਂਡ ਕੀਤਾ ਗਿਆ ਸੀ, ਜਿਸ ਦੀ ਪੜਤਾਲ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਕੀਤੀ ਗਈ ਅਤੇ ਉਨਾਂ ਨੇ ਬਲਵਿੰਦਰ ਸਿੰਘ ਨੂੰ ਗ੍ਰਾਮ ਪੰਚਾਇਤ ਆਸਰੋਂ ਬਲਾਕ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਰਪੰਚ ਦੀ ਪਦਵੀ ਪੈਂਡਿੰਗ ਇਨਕੁਆਇਰੀ ਵਿੱਚ ਬਹਾਲ ਕਰ ਦਿੱਤਾ ਗਿਆ, ਜਿਸ ਦੀ ਸੂਚਨਾ ਡਾਇਰੈਕਟਰ ਦੇ ਵਲੋਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼ਹੀਦ ਭਗਤ ਸਿੰਘ ਨਗਰ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸ਼ਹੀਦ ਭਗਤ ਸਿੰਘ ਨਗਰ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਬਲਾਚੌਰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ, ਸਰਪੰਚ ਗ੍ਰਾਮ ਪੰਚਾਇਤ ਆਸਰੋ ਬਲਾਕ ਬਲਾਚੌਰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੂੰ ਉਨ੍ਹਾਂ ਨੇ ਆਪਣੇ ਵਲੋਂ ਜਾਰੀ ਪੱਤਰ ਨੰਬਰ 2473-76 ਮਿਤੀ -23/10/25 ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐਮਪੀ ਮਲਵਿੰਦਰ ਕੰਗ ਨੇ ਸੰਤੋਸ਼ ਕਟਾਰੀਆ ਦੀ ਅਪੀਲ ਤੇ 10 ਲੱਖ ਰੁਪਏ ਦਾ ਫੰਡ ਬਾਬਾ ਬਲਰਾਜ ਛਿੰਝ ਮੇਲੇ ਤੇ ਸਟੇਡੀਅਮ ਲਈ ਦੇਣ ਦਾ ਕੀਤਾ ਐਲਾਨ
Next articleਸ਼ਿਕਾਰੀਆਂ ਵੱਲੋਂ ਜੰਗਲ ਵਿੱਚ ਦਬਾਈ ਗਈ ਗੰਧਕ ਪੋਟਾਸ਼ ਨਾਲ ਮੱਝ ਹੋਈ ਗੰਭੀਰ ਜ਼ਖਮੀ