ਫਗਵਾੜਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਟੂਡੈਂਟ ਫੈਡਰੇਸ਼ਨ ਫਗਵਾੜਾ ਵਲੋਂ ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਵਿਸ਼ਵ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਮੁੱਖ ਬੁਲਾਰੇ ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸੈਕਟਰੀ ਬਹੁਜਨ ਸਮਾਜ ਪਾਰਟੀ ਪੰਜਾਬ ਜੀ ਪਹੁੰਚੇ ਇਸ ਤੋਂ ਇਲਾਵਾ ਬਹੁਜਨ ਸਟੂਡੈਂਟ ਫੈਡਰੇਸ਼ਨ ਦੇ ਸਰਪ੍ਰਸਤ ਇੰਜ ਪ੍ਰਦੀਪ ਮੱਲ ਜ਼ਿਲ੍ਹਾ ਵਾਇਸ ਪ੍ਰਧਾਨ ਬਸਪਾ,ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਤੇ ਸ਼੍ਰੀ ਅਸ਼ੋਕ ਸੰਧੂ ਜੀ ਨੇ ਬਾਬਾ ਸਾਹਿਬ ਪ੍ਰਤੀ ਆਪਣੇ ਵਿਚਾਰ ਪੇਸ਼ ਕੀਤੇ | ਪ੍ਰਵਾਜ਼ ਰੰਗ ਮੰਚ ਦੀ ਟੀਮ ਵਲੋਂ ਤੇ ਸਟੂਡੈਂਟ ਸਾਥੀਆਂ ਵਲੋਂ ਨਾਟਕ ਪੇਸ਼ ਕੀਤੇ ਗਏ ਪ੍ਰਬੰਧਕ ਸਟੂਡੈਂਟ ਸਾਥੀ ਪ੍ਰਦੀਪ ਕੁਮਾਰ ਤੇ ਉਨ੍ਹਾਂ ਦੀ ਟੀਮ ਨੂੰ ਮੁਬਾਰਕਾਂ | ਅਜ ਪੰਹੁਚੇ ਸਾਥੀਆਂ ਨੇ ਜਿਥੇ REC ਚੇਅਰਮੈਨ ਮੈਡਮ ਦਾ ਧੰਨਵਾਦ ਕੀਤਾ ਉੱਥੇ ਹੀ ਪ੍ਰਿੰਸੀਪਲ ਸਾਹਿਬ ਵੱਲੋਂ ਬੱਚਿਆਂ ਦੇ ਇਸ ਉਪਰਾਲੇ ਦੀ ਹੌਸਲਾ ਅਫਜਾਈ ਕੀਤੀ ਇਸ ਮੌਕੇ ਪੜ੍ਹ ਚੁੱਕੇ ਸਟੂਡੈਂਟ ਸਾਥੀ ਗੁਲਸ਼ਨ ਮਸੰਦਪੁਰ , ਗੁਰਜੀਤ ਪੰਚ, ਅਰੁਣ ਸੁਮਨ ,ਰਾਜਵਿੰਦਰ ਸੰਧੂ ਤੇ ਹੋਰ ਵੀ ਸਟੂਡੈਂਟ ਸਾਥੀ ਵੱਡੀ ਗਿਣਤੀ ਚ ਹਾਜਿਰ ਸਨ |
ਸਾਡੇ ਲਈ ਤਾਂ ਸਵਰਗਾਂ ਦੇ ਰਸਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਖੋਲ ਗਏ ਹਨ -ਐਡਵੋਕੇਟ ਬਲਵਿੰਦਰ ਕੁਮਾਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj