ਅਮਰੀਕੀ ਇਤਿਹਾਸ ’ਚ ਪਹਿਲੀ ਵਾਰ ਗੋਰਿਆਂ ਦੀ ਆਬਾਦੀ ’ਚ ਵਾਧਾ ਦਰ ਹੇਠਾਂ ਆਈ

ਵਾਸ਼ਿੰਗਟਨ (ਅਮਰੀਕਾ)  (ਸਮਾਜ ਵੀਕਲੀ):  ਅਮਰੀਕਾ ਵਿਚ ਮਰਦਸ਼ੁਮਾਰੀ- 2020 ਦੇ ਅੰਕੜਿਆਂ ਅਨੁਸਾਰ ਦੇਸ਼ ਦੇ ਇਤਿਹਾਸ ਵਿਚ 1776 ਤੋਂ ਬਾਅਦ ਪਹਿਲੀ ਵਾਰੀ ਗੋਰੇ ਲੋਕਾਂ ਦੀ ਆਬਾਦੀ ਵਿਚ ਕਮੀ ਆਈ ਹੈ। ਜਨਗਣਨਾ ਬਿਊਰੋ ਦੇ ਆਬਾਦੀ ਵਿਭਾਗ ਮੁਤਾਬਕ ਅਮਰੀਕਾ ਦੀ ਆਬਦੀ ਵਿੱਚ ਪਹਿਲਾਂ ਨਾਲੋਂ ਵੱਧ ਵਿਭਿੰਤਾ ਆ ਗਈ ਹੈ। ਅੰਕੜਿਆਂ ਅਨੁਸਾਰ 2010 ਤੋਂ ਬਾਅਦ ਗੋਰਿਆਂ ਦੀ ਆਬਾਦੀ ਵਿਚ 8.6 ਫੀਸਦ ਕਮੀ ਆਈ ਹੈ। ਇਸ ਦੇ ਬਾਵਜੂਦ ਉਹ ਦੇਸ਼ ਦੀ ਕੁੱਲ ਆਬਾਦੀ ਦੇ 57.8 ਫੀਸਦ ਹਨ। ਇਨ੍ਹਾਂ ਤੋਂ ਇਲਾਵਾ 18.7 ਲਾਤੀਨੀ ਅਮਰੀਕੀ, 12.4 ਫੀਸਦ ਕਾਲੇ ਤੇ 6 ਫੀਸਦ ਏਸ਼ੀਅਨ ਮੂਲ ਦੇ ਲੋਕ ਹਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਐਤਵਾਰ ਨੂੰ ਕਰ ਸਕਦੇ ਨੇ ਸੰਸਦ ਭੰਗ ਕਰਨ ਦਾ ਐਲਾਨ, 20 ਸਤੰਬਰ ਨੂੰ ਹੋ ਸਕਦੀਆਂ ਨੇ ਸੰਸਦ ਚੋਣਾਂ
Next articleਬਰਤਾਨੀਆਂ ਦੇ ਦੱਖਣ ਪੱਛਮ ’ਚ ਗੋਲੀਬਾਰੀ: ਕਈ ਲੋਕਾਂ ਦੀ ਮੌਤ