HOME ਸਾਡੇ ਇਲਾਕੇ ਦੇ ਵਿੱਚ ਹੜਾਂ ਲਈ ਡੇਰਾ ਬਿਆਸ ਜਿੰਮੇਵਾਰ ਕੋਈ ਨਹੀਂ ਸੁਣਦਾ-...

ਸਾਡੇ ਇਲਾਕੇ ਦੇ ਵਿੱਚ ਹੜਾਂ ਲਈ ਡੇਰਾ ਬਿਆਸ ਜਿੰਮੇਵਾਰ ਕੋਈ ਨਹੀਂ ਸੁਣਦਾ- ਬੁਤਾਲਾ ਵਾਸੀ

ਬਲਬੀਰ ਸਿੰਘ ਬੱਬੀ  (ਸਮਾਜ ਵੀਕਲੀ)   ਅੱਜ ਪੰਜਾਬ ਦੇ ਅਨੇਕਾਂ ਇਲਾਕਿਆ ਵੱਲ ਝਾਤੀ ਮਾਰਦੇ ਹਾਂ ਤਾਂ ਹਰ ਪਾਸੇ ਪਾਣੀ ਹੀ ਪਾਣੀ ਹੜ੍ਹ ਹੀ ਹੜ੍ਹ, ਹੜ ਦਾ ਪਾਣੀ ਇਸ ਪਾਣੀ ਦੇ ਵਿੱਚ ਉਹ ਲੋਕ ਘਿਰੇ ਹਨ ਜਿਹੜੇ ਆਪੋ ਆਪਣੇ ਪੇਂਡੂ ਇਲਾਕਿਆਂ ਤੋਂ ਇਲਾਵਾ ਖੇਤਾਂ ਦੇ ਵਿੱਚ ਮਕਾਨ ਬਣਾ ਕੇ ਰਹਿ ਰਹੇ ਹਨ ਸਖ਼ਤ ਮਿਹਨਤ ਕਰਦੇ ਹਨ ਖੇਤਾਂ ਦੀ ਕਮਾਈ ਸੌਖੀ ਨਹੀਂ ਹੁੰਦੀ ਹੁਣ ਜਦੋਂ ਇਨ੍ਹਾਂ ਖੇਤਾਂ ਦੇ ਵਿੱਚ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਮਾਰਦੇ ਹਾਂ ਡੰਗਰ ਮਾਲ ਵੱਛਾ ਫਸਲਾਂ ਘਰੇਲੂ ਸਮਾਨ ਕਿਹੜੀ ਕਿਹੜੀ ਗੱਲ ਦਾ ਜ਼ਿਕਰ ਕਰੀਏ ਜੋ ਖਰਾਬ ਹੋਇਆ ਤੇ ਸੜਕਾਂ ਉੱਤੇ ਰੁਲ ਰਿਹਾ ਹੈ ਸਮਾਨ ਨੇ ਤਾ ਸੜਕਾਂ ਉੱਤੇ ਰੁਲਣਾ ਹੀ ਹੈ ਵਿਚਾਰੇ ਲੋਕ ਰੁਲ਼ ਰਹੇ ਆ ਹੁਣ ਹੜ੍ਹਾਂ ਦੇ ਪਿੱਛੇ ਕਾਰਨ ਪਾਣੀ ਹੀ ਹੈ। ਬੇਸ਼ੱਕ ਸਮੁੱਚੇ ਪੰਜਾਬ ਦੇ ਵਿੱਚ ਅਕਸਰ ਹੀ ਹੜ੍ਹ ਆਉਂਦੇ ਹਨ ਪਰ ਮੈਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਰਿਹਾ ਹਾਂ ਜਿਲਾ ਅੰਮ੍ਰਿਤਸਰ ਦੇ ਵਿੱਚ ਪੈਂਦੇ ਬਿਆਸ ਇਲਾਕੇ ਦੀ ਬਿਆਸ ਦਰਿਆ ਦੀ ਪੰਜਾਬ ਦੇ ਇੱਕ ਬਜ਼ੁਰਗ ਆਗੂ ਹਨ ਜਿਹੜੇ ਧਾਰਮਿਕ ਵੀ ਹਨ ਕਿਸਾਨ ਆਗੂ ਵੀ ਹਨ ਲੇਖਕ ਵੀ ਹਨ ਉਹਨਾਂ ਦਾ ਨਾਮ ਹੈ ਬਲਦੇਵ ਸਿੰਘ ਸਿਰਸਾ ਜੋ ਸੰਘਰਸ਼ੀਲ ਹਨ ਵਡੇਰੀ ਉਮਰ ਦੇ ਵਿੱਚ ਵੀ ਕੁਝ ਨਾ ਕੁਝ ਕਰਦੇ ਰਹਿੰਦੇ ਹਨ। ਜੇ ਬਹੁਤਾ ਨਹੀਂ ਤਾਂ ਹੁਣ ਤੋਂ ਕੋਈ 20 ਕ ਸਾਲ ਪਹਿਲਾਂ ਉਹਨਾਂ ਨੇ ਇਹ ਮੁੱਦਾ ਬੜੇ ਜ਼ੋਰ ਸ਼ੋਰ ਦੇ ਨਾਲ ਇਲਾਕੇ ਦੇ ਕਿਸਾਨਾਂ ਤੇ ਲੋਕਾਂ ਨੂੰ ਨਾਲ ਲੈ ਕੇ ਚੁੱਕਿਆ ਸੀ ਕਿ ਜੋ ਬਿਆਸ ਦੇ ਵਿੱਚ ਰਾਧਾ ਸੁਆਮੀ ਡੇਰਾ ਹੈ ਉਹ ਜਿੱਥੇ ਜਮੀਨਾਂ ਉੱਤੇ ਕਬਜ਼ੇ ਤਾਂ ਕਰ ਹੀ ਰਿਹਾ ਹੈ ਉੱਥੇ ਸਰਕਾਰੀ ਸ਼ਹਿ ਦੇ ਉੱਤੇ ਬਿਆਸ ਦਰਿਆ ਦੇ ਕੰਢੇ ਉੱਤੇ ਵੀ ਛੇੜ ਛਾੜ ਕਰਦਾ ਹੋਇਆ ਬਿਆਸ ਦਰਿਆ ਦੀ ਜ਼ਮੀਨ ਨੂੰ ਆਪਣੇ ਹੇਠ ਕਰ ਰਿਹਾ ਹੈ। ਕੋਈ 20 ਸਾਲ ਪਹਿਲਾਂ ਪਏ ਰੌਲ਼ੇ ਤੋਂ ਬਾਅਦ ਸਭ ਕੁਝ ਠੱਪ ਚੁੱਪ ਚਾਪ,ਰਾਧਾ ਸੁਆਮੀ ਡੇਰੇ ਬਾਰੇ ਕੌਣ ਨਹੀਂ ਜਾਣਦਾ ਜਿਸ ਨੂੰ ਪੁਲਿਸ ਸਰਕਾਰਾਂ ਦੀ ਸ਼ਹਿ ਤੱਕ ਹੈ ਕੇਂਦਰ ਤੇ ਵਿਦੇਸ਼ੀ ਤਾਕਤਾਂ ਦੀ ਸ਼ਹਿ ਹਾਸਿਲ ਹੈ ਬਲਦੇਵ ਸਿੰਘ ਸਿਰਸਾ ਤੇ ਹੋਰ ਇਲਾਕੇ ਦੇ ਆਗੂਆਂ ਨੇ ਇਹ ਮਸਲਾ ਚੁੱਕਿਆ ਇਹ ਮਸਲੇ ਨੂੰ ਹੱਲ ਕਰਨ ਦੀ ਥਾਂ ਇਸ ਮਸਲੇ ਨੂੰ ਚੁੱਕਣ ਵਾਲਿਆਂ ਨੂੰ ਹੀ ਗ੍ਰਿਫਤਾਰੀ ਦੇ ਡਰਾਵੇ ਦਿੱਤੇ ਤੇ ਹੋਰ ਬੜਾ ਕੁਝ ਹੋਇਆ। ਹੁਣ ਆਹ ਤਸਵੀਰ ਦੇ ਵਿੱਚ ਬਿਆਸ ਇਲਾਕੇ ਦੇ ਹੀ ਕਿਸਾਨ ਪਿੰਡ ਬਤਾਲਾ ਢਿੱਲਮਾ ਆਦ ਫਿਰ ਹੜਾਂ ਦੀ ਮਾਰ ਝੱਲਦੇ ਹੋਏ ਆ ਕੇ ਕਹਿ ਰਹੇ ਹਨ ਕਿ ਜੇਕਰ ਸਾਡੇ ਇਲਾਕੇ ਦੇ ਵਿੱਚ ਹੜਾਂ ਦੀ ਸਥਿਤੀ ਬਣੀ ਹੈ ਤਾਂ ਇਸ ਦਾ ਪ੍ਰਮੁੱਖ ਕਾਰਨ ਡੇਰਾ ਬਿਆਸ ਹੈ ਕੋਈ ਸੁਣੂ ਇਹਨਾਂ ਲੋਕਾਂ ਦੀ..?
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਾ ਕੋ ਹਿੰਦੂ ਨਾ ਕੋ ਮੁਸਲਮਾਨ
Next article‘ਦੂਜੀ ਆਲਮੀ ਪੰਜਾਬੀ ਕਾਨਫ਼ਰੰਸ’ ਬਾਬਾ ਬੁੱਲ੍ਹੇ ਸ਼ਾਹ ਅਦਬੀ ਸੰਗਤ ਦੀ ਰਹਿਨੁਮਾਈ ਚ …