ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਕਈ ਪਹਾੜੀ ਰਾਜਾਂ ‘ਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਣ ਪੰਜਾਬ ਦੇ ਕਈ ਇਲਾਕਿਆਂ ‘ਚ ਹੜ੍ਹ ਆਏ ਹੋਏ ਹਨ ਤੇ ਕਈ ਇਲਾਕਿਆਂ ‘ਚ ਹੜ੍ਹ ਵਾਲੀ ਸਥਿਤੀ ਬਣੀ ਹੋਈ ਹੈ | ਇਸ ਸੰਬੰਧੀ ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਸ. ਤੀਰਥ ਰਾਜਪੁਰਾ ਸਟੇਟ ਇੰਚਾਰਜ ਬਹੁਜਨ ਸਮਾਜ ਪਾਰਟੀ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲ ਦੇ ਆਧਾਰ ‘ਤੇ ਕਿਸਾਨਾਂ ਨੂੰ ਮੁਆਵਜ਼ਾ ਦੇ ਰਹੀ ਹੈ, ਜਿਸਦਾ ਉਨਾਂ ਨੂੰ ਕੋਈ ਇਤਰਾਜ਼ ਨਹੀਂ ਹੈ | ਪਤੰੂ ਇਨਾਂ ਹੜ੍ਹਾਂ ਦੇ ਕਾਰਣ ਮਜ਼ਦੂਰਾਂ, ਠੇਕੇਦਾਰਾਂ, ਰੇਹੜੀ-ਫੜ੍ਹੀ ਵਾਲਿਆਂ, ਸਬਜ਼ੀ ਵੇਚਣ ਵਾਲੇ, ਫੇਰੀ ਲਗਾਉਣ ਵਾਲੇ ਤੇ ਹੋਰ ਕਈ ਅਜਿਹੇ ਲੋਕਾਂ ਦਾ ਨੁਕਸਾਨ ਵੀ ਹੋਇਆ ਹੈ, ਜਿਨਾਂ ਦੀ ਰੋਜ਼ੀ ਰੋਟੀ ਰੋਜ਼ਾਨਾਂ ਦੀ ਕਮਾਈ ‘ਤੇ ਟਿਕੀ ਹੋਈ ਹੈ | ਜੇਕਰ ਉਹ ਹਰ ਰੋਜ਼ ਕਮਾ ਕੇ ਨਹੀਂ ਲੈ ਕੇ ਜਾਂਦੇ ਤਾਂ ਉਨਾਂ ਨੂੰ ਦੂਸਰਿਆਂ ਦੇ ਹੱਥਾਂ ਵੱਲ ਦੇਖਣਾ ਪਵੇਗਾ | ਇਸ ਲਈ ਸਰਕਾਰ ਨੂੰ ਇਨਾਂ ਲੋਕਾਂ ਲਈ ਵੀ ਵਿਸ਼ੇਸ਼ ਪੈਕੇਜ ਦੇ ਅਧੀਨ ਮੁਆਵਜ਼ਾ ਦੇਣਾ ਚਾਹੀਦਾ ਹੈ | ਸ. ਤੀਰਥ ਰਾਜਪੁਰਾ ਸਟੇਟ ਇੰਚਾਰਜ ਬਸਪਾ ਪੰਜਾਬ ਨੇ ਕਿਹਾ ਕਿ ਸਰਕਾਰ ਨੂੰ ਮਜ਼ਦੂਰਾਂ ਨੂੰ 25 ਹਜ਼ਾਰ ਰੁਪਏ, ਠੇਕੇਦਾਰਾਂ ਨੂੰ 50 ਹਜ਼ਾਰ ਰੁਪਏ ਤੇ ਹੋਰਨਾਂ ਕਾਮਿਆਂ ਲਈ ਵੀ ਯੋਗ ਮੁਆਵਜ਼ਾ ਦੇਣਾ ਚਾਹੀਦਾ ਹੈ ਤਾਂ ਕਿ ਉਹ ਆਤਮ ਨਿਪਭਰ ਬਣ ਸਕਣ |
ਹੜ੍ਹਾਂ ਕਾਰਣ ਹੋਏ ਨੁਕਸਾਨ ਲਈ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ, ਠੇਕੇਦਾਰਾਂ ਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਵੀ ਯੋਗ ਮੁਆਵਜ਼ਾ ਦੇਵੇ ਸਰਕਾਰ-ਤੀਰਥ ਰਾਜਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



