HOME ਲਗਾਤਾਰ ਪੈ ਰਹੇ ਮੀਂਹ ਦੇ ਕਾਰਣ ਬਜ਼ੁਰਗ ਵਿਅਕਤੀ ਦੇ ਕਮਰੇ ਦੀ ਛੱਤ...

ਲਗਾਤਾਰ ਪੈ ਰਹੇ ਮੀਂਹ ਦੇ ਕਾਰਣ ਬਜ਼ੁਰਗ ਵਿਅਕਤੀ ਦੇ ਕਮਰੇ ਦੀ ਛੱਤ ਡਿੱਗੀ , *ਜਾਨੀ ਨੁਕਸਾਨ ਤੋਂ ਵਾਲ-ਵਾਲ ਹੋਇਆ ਬਚਾਅ*

1

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਬੀਤੇ ਦਿਨ ਕਰੀਬੀ ਪਿੰਡ ਬੜਾ ਪਿੰਡ ਵਿਖੇ ਲਗਾਤਾਰ ਪੈ ਰਹੇ ਮੀਂਹ ਦੇ ਕਾਰਣ ਇੱਕ ਬਜ਼ੁਰਗ ਵਿਅਕਤੀ ਦੇ ਕਮਰੇ ਦੀ ਛੱਤ ਅਚਾਨਕ ਡਿੱਗ ਗਈ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਬਜ਼ੁਰਗ ਤਰਸੇਮ ਲਾਲ (75) ਪੁੱਤਰ ਪੂਰਨ ਚੰਦ ਵਾਸੀ ਪੱਤੀ ਜੱਸੇ ਕੀ ਬੜਾ ਪਿੰਡ ਤੇ ਵਿਜੈ ਪੁਆਰੀ ਨੇ ਦੱਸਿਆ ਕਿ ਬੀਤੀ ਦਿਨ ਸ਼ਾਮ ਲਗਭਗ 5 ਵਜੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਦੇ ਕਾਰਣ ਉਸਦੇ ਕਮਰੇ ਦੀ ਛੱਤ ਅਚਾਨਕ ਡਿੱਗ ਪਈ ਤੇ ਅੰਦਰ ਪਿਆ ਸਮਾਨ ਵੀ ਬੁਰੀ ਤਰਾਂ ਨੁਕਸਾਨਿਆ ਗਿਆ | ਤਰਸੇਮ ਲਾਲ ਦੀਆਂ ਲੜਕੀਆਂ ਦੇ ਵਿਆਹ ਹੋ ਚੁੱਕੇ ਹਨ ਤੇ ਉਹ ਘਰ ‘ਚ ਇਕੱਲਾ ਹੀ ਰਹਿੰਦਾ ਹੈ | ਘਰ ‘ਚ ਜੋ ਹੋਰ ਕਮਰੇ ਵੀ ਹਨ, ਉਨਾਂ ਦੀ ਹਾਲਤ ਵੀ ਖਸਤਾ ਤੇ ਬੇਹੱਦ ਤਰਸਯੋਗ ਹੋ ਚੁੱਕੀ ਹੈ | ਤਰਸੇਮ ਲਾਲ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ | ਉਕਤ ਕਮਰੇ ਦੀ ਛੱਤ ਸਮੇਂ ਡਿੱਗੀ ਜਦੋਂ ਉਹ ਸਿਰਫ ਇੱਕ ਮਿੰਟ ਪਹਿਲਾਂ ਹੀ ਕਮਰੇ ‘ਚ ਉੱਠ ਕੇ ਬਾਹਰ ਗਿਆ ਸੀ | ਛੱਡ ਡਿੱਗਣ ਕਾਰਣ ਅੰਦਰ ਪਿਆ ਫਰਨੀਚਰ, ਬਰਤਨ ਤੇ ਹੋਰ ਘਰੈਲੂ ਸਮਾਨ ਦਾ ਬੁਰੀ ਤਰਾਂ ਨੁਕਸਾਨ ਹੋ ਗਿਆ | ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਬਜ਼ੁਰਗ ਤਰਸੇਮ ਲਾਲ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ, ਉਹ ਇਸ ਬੁਢਾਪੇ ਦੀ ਉਮਰ ‘ਚ ਘਰ ਨਹੀਂ ਬਣਾ ਸਕਦਾ | ਇਸ ਲਈ ਉਸਦੀ ਵੱਧ ਤੋਂ ਵੱਧ ਆਰਥਿਕ ਮੱਦਦ ਕੀਤੀ ਜਾਵੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹੜ੍ਹਾਂ ਕਾਰਣ ਹੋਏ ਨੁਕਸਾਨ ਲਈ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ, ਠੇਕੇਦਾਰਾਂ ਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਵੀ ਯੋਗ ਮੁਆਵਜ਼ਾ ਦੇਵੇ ਸਰਕਾਰ-ਤੀਰਥ ਰਾਜਪੁਰਾ
Next articleਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਵਿਖੇ ਸੰਸਥਾ ਦੇ ਸੰਸਥਾਪਕ ਸਵ. ਜਰਨੈਲ ਸਿੰਘ ਰਾਣਾ ਦੀ ਯਾਦ ‘ਚ ‘ਸੁੰਦਰ ਕਾਂਡ’ ਦਾ ਪਾਠ ਕਰਵਾਇਆ