(ਸਮਾਜ ਵੀਕਲੀ)
ਘਰਾਂ ਦੇ ਘਰ ਰੁੜ੍ਹ ਗਏ ਨੇ ਵਿੱਚ ਪਾਣੀ
ਪਵਨ ਗੁਰੂ ਪਾਣੀ ਪਿਤਾ ਲਿਖਿਆ ਭਾਵੇਂ ਵਿੱਚ ਬਾਣੀ
ਕੋਈ ਤਾਂ ਖਤਾ ਅਸੀਂ ਵੀ ਕੀਤੀ ਹੋਣੀ ਨਾਲ ਕੁਦਰਤ
ਨਹੀਂ ਤਾਂ ਕਿਓਂ ਬਣਦੀ ਦੁਨਿਆਂ ਵਹਾਉਣੀ
ਹਵਾ ਚ ਈ ਉਡਾ ਦਿੱਤੇ ਦੁਨਿਆਂ ਦੇ ਖੁਆਬ ਜੇ।
ਹੁਣ ਬਸ ਤੇਰੇ ਤੇ ਸੂਈਆਂ ਖੜ ਗਈਆ
ਰੱਬਾ ਤੂੰ ਬਚਾ ਲਵੇ ਪੰਜਾਬ ਜੇ
ਸਰਕਾਰਾਂ ਤਾਂ ਹੱਥ ਖੜ੍ਹੇ ਕਰ ਗਈਆਂ
ਜਮੀਰਾਂ ਜਿਊਦੇ ਜੀ ਹੀ ਮਰ ਗਈਆਂ
ਇਹ ਦਰਿਆ ਵੀ ਕਿਓਂ ਲੋਕਾਂ ਨੂੰ ਮਾਰਨ ਤੇ ਆ ਗਏ
ਜੋ ਹੁੰਦੇ ਸੀ ਪਿਆਰੇ ਤੇਰੀ ਰਬਾਬ ਜਿਹੇ।
ਹੁਣ ਬਸ ਤੇਰੇ ਤੇ ਸੂਈਆਂ ਖੜ ਗਈਆ
ਰੱਬਾ ਤੂੰ ਬਚਾ ਲਵੇ ਪੰਜਾਬ ਜੇ।
ਨਾ ਭੁੱਖ ਨਾ ਪਿਆਸ ਲੱਗੇ
ਨਾ ਕਿਸੇ ਤੋਂ ਕੁੱਝ ਮੰਗ ਸਕਦੇ
ਨਾ ਕਿਸੇ ਤੋਂ ਮਿਲਣ ਦੀ ਆਸ ਲੱਗੇ
ਜੋ ਬਿਨਾ ਮਤਲਬ ਤੋਂ ਮੱਦਦ ਕਰ ਗਏ
ਉਹ ਸਾਹਾ ਤੋਂ ਵੀ ਖਾਸ ਲੱਗੇ
ਨਾ ਨੀਂਦ ਨਾ ਚੈਨ ਆਵੇ, ਮੌਸਮ ਹੋਵੇ ਖਰਾਬ ਜੇ
ਹੁਣ ਬਸ ਤੇਰੇ ਤੇ ਸੂਈਆਂ ਖੜ ਗਈਆ
ਰੱਬਾ ਤੂੰ ਬਚਾ ਲਵੇ ਪੰਜਾਬ ਜੇ।
ਪਰਮ ਤਾਂ ਤੇਰੀ ਬੱਚੀ ਰੱਬਾ
ਦੁੱਖ ਤਾਂ ਹੁੰਦਾ ਸੱਚੀ ਰੱਬਾ
ਇੱਕ ਗੱਲ ਤਾਂ ਮੈਨੂੰ ਦੱਸੀਂ ਰੱਬਾ
ਤੂੰ ਕਿਉ ਕਰ ਦਿਲ ਅਪਣਾ ਤੰਗ ਲਿਆ
ਜੇ ਮੈਂ ਸਰਬੱਤ ਦਾ ਭਲਾ ਮੰਗ ਲਿਆ।
ਟੋਏ ਵੀ ਰੱਬਾ ਹੁਣ ਤਾਂ ਲਗਦੇ ਤਲਾਬ ਜੇ।
ਹੁਣ ਬਸ ਤੇਰੇ ਤੇ ਸੂਈਆਂ ਖੜ ਗਈਆ
ਰੱਬਾ ਤੂੰ ਬਚਾ ਲਵੇ ਪੰਜਾਬ ਜੇ।
ਪਰਮਜੀਤ ਕੌਰ
ਲੈਕਚਰਾਰ ਕੰਪਿਊਟਰ ਸਾਇੰਸ
GTB ਵੂਮੈਨ ਕਾਲਜ,ਲਹਿਲ ਖੁਰਦ(ਸੰਗਰੂਰ)



