ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਬਛੌੜੀ ਦੇ ਖੇਡ ਮੈਦਾਨ ਵਿੱਚ ਦਰਸ਼ਕਾਂ ਅਤੇ ਇਲਾਕੇ ਵਿੱਚ ਉਦੋਂ ਸੋਗ ਦੀ ਲਹਿਰ ਫੈਲ ਗਈ ਜਦੋਂ ਪਿੰਡ ਬਛੌੜੀ ਵਿਖੇ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ ਫੁੱਟਬਾਲ ਟੂਰਨਾਮੈਂਟ ਦੌਰਾਨ ਇੱਕ ਹੋਣਹਾਰ ਖਿਡਾਰੀ ਰਵਿੰਦਰ ਸਿੰਘ ਵਾਸੀ ਮਜਾਰੀ ਜੋ ਕੇ ਨਾਮਧਾਰੀ ਸਪੋਰਟਸ ਕਲੱਬ ਵੱਲੋਂ ਫੁੱਟਬਾਲ ਕੇ ਖੇਡ ਰਿਹਾ ਰਵਿੰਦਰ ਸਿੰਘ ਮੈਦਾਨ ਵਿੱਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਸੀ। ਮੈਚ ਦੌਰਾਨ ਅਚਾਨਕ ਉਸ ਦੀ ਛਾਤੀ ਵਿੱਚ ਤੇਜ਼ ਦਰਦ ਹੋਇਆਂ , ਜਿਸ ਤੋਂ ਬਾਅਦ ਕਮੇਟੀ ਨੇ ਤਰੁੰਤ ਮੈਚ ਰੁਕਵਾ ਕੇ ਉਸ ਨੂੰ ਨਿੱਜੀ ਹਸਪਤਾਲ ਪਹੁੰਚਾਇਆ। ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਖੇਡ ਪ੍ਰੇਮੀਆਂ ਅਨੁਸਾਰ ਰਵਿੰਦਰ ਸਿੰਘ ਰਵਿੰਦਰੀ (23 ) ਇੱਕ ਬਹੁਤ ਹੀ ਹੋਣਹਾਰ ਅਤੇ ‘ਹੀਰਾ’ ਪਲੇਅਰ ਸੀ।ਇਸ ਮੌਕੇ ਸਮੂਹ ਖਿਡਾਰੀਆਂ ਨਗਰ, ਇਲਾਕਾ ਨਿਵਾਸੀਆਂ ਖੇਡ ਪ੍ਰੇਮੀਆਂ ਅਤੇ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਗਹਿਰਾ ਦੁੱਖ ਪ੍ਰਗਟਾਵਾ ਕੀਤਾ ਇਸ ਬ੍ਰਹਮਚਾਰੀ ਸਪੋਰਟਸ ਕਲੱਬ ਦੇ ਪ੍ਰਧਾਨ, ਸੁਨੀਲ ਕੌਸ਼ਲ ਲਾਡੀ ਬਲਾਚੌਰ , ਬੱਬਲੂ ਰਾਣਾ,ਤਜਿੰਦਰ ਜੋਤ, ਰਮਨ,ਗੁਰਪ੍ਰੀਤ ਗੋਰਾ, ਸੀਸਰਾਣਾ, ਸਮੂਹ ਕਮੇਟੀ ਅਤੇ ਖੇਡ ਪ੍ਰੇਮੀ ਸੁਨੀਲ ਕੌਸ਼ਲ ਲਾਡੀ ਬਲਾਚੌਰ ਨੇ ਇਸ ਘਟਨਾ ‘ਤੇ ਡੂੰਘਾ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਰਵਿੰਦਰ ਸਿੰਘ ਰਵਿੰਦਰੀ ਦੇ ਜਾਣ ਇਲਾਕੇ ਅਤੇ ਖੇਡ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਦੇ ਨਾਲ ਰਾਜਕੁਮਾਰ ਬ੍ਰਿਗੇਡੀਅਰ ਨੇ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਕਮੇਟੀ ਵੱਲੋਂ ਟੂਰਨਾਮੈਂਟ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤਾ ਅਤੇ ਬਹਾਦਰ ਸਪੋਰਟਸ ਕਲੱਬ ਦੇ ਮੈਂਬਰਾਂ, ਪਿੰਡ ਖਰੋੜ ਦੇ ਸਰਪੰਚ ਅਤੇ ਸਮੂਹ ਨਗਰ ਨਿਵਾਸੀਆਂ ਨੇ ਇੱਕਮਤ ਹੋ ਕੇ ਫੈਸਲਾ ਲਿਆ ਕਿ ਆਪਣੇ ਸਾਥੀ ਖਿਡਾਰੀ ਦੇ ਬਛੌੜੀ ਮਗਰੋਂ ਟੂਰਨਾਮੈਂਟ ਜਾਰੀ ਨਹੀਂ ਰੱਖਿਆ ਜਾ ਸਕਦਾ। ।”ਰਵਿੰਦਰ ਸਿੰਘ ਰਵਿੰਦਰੀ ਵਰਗੇ ਹੀਰੇ ਪਲੇਅਰ ਇਲਾਕੇ ਵਿੱਚ ਰੋਜ਼-ਰੋਜ਼ ਪੈਦਾ ਨਹੀਂ ਹੁੰਦੇ। ਅਸੀਂ ਇੱਕ ਬਹੁਤ ਹੀ ਵਧੀਆ ਇਨਸਾਨ ਅਤੇ ਖਿਡਾਰੀ ਗੁਆ ਦਿੱਤਾ ਹੈ।”ਮ੍ਰਿਤਕ ਖਿਡਾਰੀ ਦਾ ਅੰਤਿਮ ਸੰਸਕਾਰ ਕੱਲ੍ਹ ਉਨ੍ਹਾਂ ਦੇ ਜੱਦੀ ਪਿੰਡ ਮਜਾਰੀ ਵਿਖੇ ਕੀਤਾ ਜਾਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



