HOME ਵੱਖ ਵੱਖ ਸਿਆਸੀ ਤੇ ਸਮਾਜਿਕ ਆਗੂਆਂ ਵੱਲੋਂ ਕਾਂਗਰਸੀ ਆਗੂ ਸਵ ਵਜ਼ੀਰ ਚੰਦ...

ਵੱਖ ਵੱਖ ਸਿਆਸੀ ਤੇ ਸਮਾਜਿਕ ਆਗੂਆਂ ਵੱਲੋਂ ਕਾਂਗਰਸੀ ਆਗੂ ਸਵ ਵਜ਼ੀਰ ਚੰਦ ਸ਼ਰਮਾ ਨੂੰ ਸ਼ਰਧਾਂਜਲੀਆਂ ਭੇਟ

4
ਮੋਰਿੰਡਾ  (ਸਮਾਜ ਵੀਕਲੀ)   (ਸੁਖਵਿੰਦਰ ਸਿੰਘ ਹੈਪੀ)-ਸੀਨੀਅਰ ਕਾਂਗਰਸੀ ਆਗੂ ਸਵ ਪੰਡਿਤ ਵਜ਼ੀਰ ਚੰਦ ਡਾਇਰੈਕਟਰ ਸ਼ੂਗਰ ਮਿੱਲ ਮੋਰਿੰਡਾ ਦੀ ਅੰਤਿਮ ਅਰਦਾਸ ਮੌਕੇ ਅੱਜ ਵੱਖ ਵੱਖ ਸਿਆਸੀ, ਸਮਾਜਿਕ ਅਤੇ ਧਾਰਮਿਕ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਸਮੂਹ ਬੁਲਾਰਿਆਂ ਨੇ ਵਜ਼ੀਰ ਚੰਦ ਦੀ ਅਚਾਨਕ ਹੋਈ ਮੌਤ ਤੇ ਗਹਿਰਾ ਦੁਖ ਪ੍ਰਗਟ ਕਰਦਿਆਂ ਆਖਿਆ ਕਿ ਵਜ਼ੀਰ ਚੰਦ ਨੇ ਅਪਣੇ ਜੀਵਨ ਕਾਲ ਦੌਰਾਨ ਵੱਖ ਵੱਖ ਸਮਾਜਿਕ ਤੇ ਰਾਜਸੀ ਜਥੇਬੰਦੀਆਂ ਦੇ ਮੁੱਖ ਅਹੁਦਿਆਂ ਤੇ ਕੰਮ ਕਰਕੇ ਸਮਾਜ ਦੀ ਸੇਵਾ ਕੀਤੀ। ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਆਖਿਆ ਕਿ ਇਹਨਾਂ ਦੀ ਮੌਤ ਨਾਲ ਜਿਥੇ ਪ੍ਰੀਵਾਰ ਨੂੰ ਘਾਟਾ ਪਿਆ ਹੈ ਉਥੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਮੂਹ ਬੁਲਾਰਿਆਂ ਨੇ ਉਹਨਾਂ ਦੇ ਸਪੁੱਤਰ ਰਾਹੁਲ ਸ਼ਰਮਾ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਬੰਤ ਸਿੰਘ ਕਲਾਰਾਂ ਸਾਬਕਾ ਚੇਅਰਮੈਨ ਪਨਗ੍ਰੇਨ, ਵਿਜੇ ਸ਼ਰਮਾ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ, ਹਰਮਿੰਦਰ ਸਿੰਘ ਲੱਕੀ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ, ਕਰਨੈਲ ਸਿੰਘ ਜੀਤ ਵਾਇਸ ਚੇਅਰਮੈਨ ਪੀ ਏ ਡੀ ਬੀ, ਦਰਸ਼ਨ ਸਿੰਘ ਸੰਧੂ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਮੋਰਿੰਡਾ, ਨਗਰ ਕੌਂਸਲ ਮੋਰਿੰਡਾ ਦੇ ਸਾਬਕਾ ਪ੍ਰਧਾਨ ਹਰੀਪਾਲ ਅਤੇ ਰਕੇਸ਼ ਕੁਮਾਰ ਬੱਗਾ, ਕੌਂਸਲਰ ਰਾਜੇਸ਼ ਕੁਮਾਰ ਸਸੋਦੀਆ, ਹਰਜੀਤ ਸਿੰਘ ਸੋਢੀ, ਸੰਦੀਪ ਕੁਮਾਰ ਸੋਨੂੰ, ਸਾਬਕਾ ਕੌਂਸਲਰ ਮਹਿੰਦਰ ਸਿੰਘ ਢਿੱਲੋਂ ਅਤੇ ਹਰਵਿੰਦਰ ਸਿੰਘ ਬੱਬੂ, ਸੰਗਤ ਸਿੰਘ ਭਾਮੀਆਂ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਜਤਿੰਦਰ ਗੁੰਬਰ, ਹਰਸ਼ ਕੋਹਲੀ, ਰਾਜੇਸ਼ ਭਾਟੀਆ, ਸੰਜੀਵ ਸੂਦ, ਪ੍ਰਿ ਛੱਜਾ ਸਿੰਘ ਚੱਕਲਾਂ, ਅਕਾਲੀ ਆਗੂ ਜਸਵਿੰਦਰ ਸਿੰਘ ਛੋਟੂ, ਬਲਜਿੰਦਰ ਸਿੰਘ, ਅਮਰਜੀਤ ਸਿੰਘ ਕੰਗ ਪ੍ਰਧਾਨ ਸੀਨੀਅਰ ਸਿਟੀਜਨ ਕੌਂਸਲ ਮੋਰਿੰਡਾ, ਸੀਤਾ ਰਾਮ, ਧਰਮਪਾਲ ਥੱਮਣ ਆਦਿ ਪਤਵੰਤੇ ਸੱਜਣ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articlePartition Through an Ambedkarite Historiographical Lens: Rethinking the Crisis of 1947 Beyond Communal Nationalism
Next articleਫੁੱਟਬਾਲ ਮੈਚ ਦੌਰਾਨ ਖਿਡਾਰੀ ਰਵਿੰਦਰ ਸਿੰਘ ਮਜਾਰੀ ਦੀ ਹੋਈ ਮੌਤ ਦਰਸ਼ਕਾਂ ਛਾਈ ਨਮੋਸ਼ੀ ਟੂਰਨਾਂਮੈਂਟ ਹੋਇਆ ਰੱਦ