*ਸੱਚੇ ਮਾਰਗ ਚੱਲਣਾ*

(ਸਮਾਜ ਵੀਕਲੀ)

ਨਨਕਾਣੇ ਵਿੱਚ ਅਵਤਾਰ ਹੋਇਆ ਗੁਰੂ ਨਾਨਕ ਦਾ ।
ਉਪਾਸ਼ਕ ਸਾਰਾ ਹੀ ਸੰਸਾਰ ਹੋਇਆ ਗੁਰੂ ਨਾਨਕ ਦਾ ।
ਚੌਂਹ ਵਰਨਾ ਨੂੰ ਸਾਂਝਾ ਸਬਕ ਪੜ੍ਹਾਇਆ ਬਾਬੇ ਨੇ ।
ਸੱਚੇ ਮਾਰਗ ਚੱਲਣਾ ਹੈ ਸਿੱਖਲਾਇਆ ਬਾਬੇ ਨੇ ।

ਧੁਰਕੀ ਬਾਣੀ ਆਈ ਜੱਗ ਵਿੱਚ ਹੋਇਆ ਚਾਨਣ ਜੀ
ਪੜ੍ਹ ਸੁਣਕੇ ਗੁਰਬਾਣੀ ਸੰਗਤਾਂ ਰਸ ਨੂੰ ਮਾਨਣ ਜੀ ।
ਇੱਕ ਓਂਕਾਰ ਦਾ ਹੋਕਾ ਸਾਡੇ ਲਾਇਆ ਬਾਬੇ ਨੇ ।
ਸੱਚੇ ਮਾਰਗ ਚੱਲਣਾ ਹੈ ਸਿੱਖਲਾਇਆ ਬਾਬੇ ਨੇ ।

ਹੱਥੀਂ ਕਰਨੀ ਕਿਰਤ ਗੁਰੂ ਨਾਨਕ ਨੇ ਦੱਸਿਆ ਜੀ ।
ਕੱਢਕੇ ਤੇ ਦਸਵੰਧ ਹੈ ਜਾਂਦਾ ਵੰਡਕੇ ਛਕਿਆ ਜੀ ।
ਸਭ ਦਾ ਮੰਗਣਾ ਭਲਾ ਤੇ ਨਾਮ ਜੁਪਾਇਆ ਬਾਬੇ ਨੇ ।
ਸੱਚੇ ਮਾਰਗ ਚੱਲਣਾ ਹੈ ਸਿੱਖ ਲਾਇਆ ਬਾਬੇ ਨੇ ।

ਸੱਚ ਨਾਲ ਆ ਜੋੜਿਆ,ਕੱਢਿਆ ਵਹਿਮਾਂ ਭਰਮਾਂ ਨੂੰ ।
ਇੱਕੋ ਜਿਹਾ ਸਤਿਕਾਰ ਆ ਦਿੱਤਾ ਸਾਰੇ ਧਰਮਾਂ ਨੂੰ ।
ਜਾਤਾਂ ਪਾਤਾਂ ਵਾਲਾ ਭੇਦ ਮਿਟਾਇਆ ਬਾਬੇ ਨੇ ।
ਸੱਚੇ ਮਾਰਗ ਚੱਲਣਾ ਹੈ ਸਿੱਖ ਲਾਇਆ ਬਾਬੇ ਨੇ।

ਰਾਜ ਦਵਿੰਦਰ ਬਿਆਸ

ਮੋ: 81461-27393,

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੁਸ਼ ਰਹਿਣ ਲਈ ਇਹ ਵੀ ਜ਼ਰੂਰੀ ਹੈ
Next articleਇਕ ਵਿਲੱਖਣ ਸ਼ਖ਼ਸੀਅਤ ਸਨ ਸਰਦਾਰਨੀ ਗਿਆਨ ਕੌਰ ਚੰਦੀ