ਸਿੱਖਿਆ ਦੇ ਖੇਤਰ ਵਿੱਚ ਸਮਾਜ ਸੇਵਾ ਜਾਰੀ ਰਹੇਗੀ-ਦੀਪਕ ਜਿੰਦਲ

ਦਿੜਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) :ਸੰਗਰੂਰ ਐਗਰੋ (ਸ਼ਗੁਨ ਕੂਕਿੰਗ ਆਇਲ)ਪ੍ਰਾਈਵੇਟ ਲਿਮਟਿਡ ਭਿੰਡਰਾਂ (ਸੰਗਰੂਰ) ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸਮਾਜ ਨੂੰ ਉੱਚਾ ਚੁੱਕਣ ਦੇ ਉਦੇਸ਼ ਨਾਲ ਪ੍ਰੇਮ ਸਭਾ ਹਾਈ ਸਕੂਲ ਸੰਗਰੂਰ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਦੀਪਕ ਜਿੰਦਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਪ੍ਰਧਾਨਗੀ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਸਰਜੀਵਨ ਜਿੰਦਲ ਨੇ ਕੀਤੀ।ਇਸ ਮੌਕੇ ਸਕੂਲ ਮੈਨੇਜਮੈਂਟ ਦੀ ਤਰਫੋਂ ਮੈਨੇਜਰ ਸ੍ਰੀ ਪੂਰਨ ਚੰਦ ਜਿੰਦਲ ਨੇ ਜਿੰਦਲ ਪਰਿਵਾਰ ਨੂੰ ਜੀ ਆਇਆਂ ਕਿਹਾ ਤੇ ਸਮੂਹ ਸਟਾਫ ਨੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ।

ਇਸ ਮੌਕੇ ਮੰਚ ਸੰਚਾਲਨ ਕਰਦਿਆ ਡੀ ਪੀ ਈ ਅਵਤਾਰ ਸਿੰਘ ਨੇ ਸਕੂਲ ਦੀਆਂ ਪ੍ਰਾਪਤੀਆਂ ਤੇ ਸਮੱਸਿਆਵਾਂ ਦਾ ਵਰਨਣ ਕੀਤਾ। ਇਸ ਸਮਾਗਮ ਦੌਰਾਨ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਰਜੀਵਨ ਜਿੰਦਲ ਨੇ ਕਿਹਾ ਕਿ ਜਿੰਦਲ ਪਰਿਵਾਰ ਨੇ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਕਰਨ ਦਾ ਯਤਨ ਕੀਤਾ ਹੈ ਤੇ ਇਹ ਯਤਨ ਹਮੇਸ਼ਾ ਜਾਰੀ ਰਹਿਣਗੇ। ਸਮਾਗਮ ਦੌਰਾਨ ਬੋਲਦਿਆਂ ਐਮ ਡੀ ਸ੍ਰੀ ਦੀਪਕ ਜਿੰਦਲ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਗਰੀਬ ਵਿਦਿਆਰਥੀਆਂ ਨੂੰ ਸਹੂਲਤਾਂ ਦੇ ਕੇ ਸਿੱਖਿਆ ਦੇ ਖੇਤਰ ਵਿੱਚ ਸਾਡੇ ਸਮਾਜ ਨੂੰ ਅੱਗੇ ਲੈ ਕੇ ਜਾਣਾ ਹੈ।ਉਹਨਾਂ ਸਕੂਲ ਨੂੰ ਵਿਦਿਆਰਥੀਆਂ ਲਈ 40ਡਿਊਲ ਡੈਸਕ ਤੇ ਟੀਚਰ ਚੇਅਰ,ਟੇਬਲ ਦਾਨ ਕੀਤੇ ਗਏ।

ਇਸ ਵਿਸ਼ੇਸ਼ ਸੇਵਾ ਲਈ ਸੰਗਰੂਰ ਐਗਰੋ ਪ੍ਰਾਈਵੇਟ ਲਿਮਟਿਡ ਦੇ ਐਮ ਡੀ ਤੇ ਜਿੰਦਲ ਪਰਿਵਾਰ ਦਾ ਧੰਨਵਾਦ ਕਰਦਿਆਂ ਸਮਾਜ ਸੇਵੀ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਕਿਹਾ ਕਿ ਸਾਨੂੰ ਜਿੰਦਲ ਪਰਿਵਾਰ ਤੋਂ ਪ੍ਰੇਰਨਾ ਲੈ ਕੇ ਸਮਾਜ ਸੇਵਾ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦੀ ਤਰਫੋਂ ਮੈਡਮ ਮਧੂ ਸਿੰਗਲਾ ਪ੍ਰਿੰਸੀਪਲ ਨੇ ਧੰਨਵਾਦ ਕੀਤਾ ਤੇ ਪਤਵੰਤਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਸ਼ਿਵ ਜਿੰਦਲ ਐਮ ਡੀ ਮਹਿਲਾ ਇੰਡੇਨ ਗ੍ਰਾਮੀਣ ਵਿਤਰਕ ਮਹਿਲਾ ਦੇ ਐਮ ਡੀ ਸ਼ਿਵ ਜਿੰਦਲ, ਪੰਕਜ ਕੁਮਾਰ ਸਹਾਇਕ ਡਾਇਰੈਕਟਰ, ਰਾਜ ਕਮਲ ਗਰਗ,ਜਗਨ ਨਾਥ ਗੋਇਲ(ਮੀਤ ਪ੍ਰਧਾਨ), ਗੀਤਾ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਧੂ ਦੇ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣਨ ਤੇ ਖੁਸ਼ੀ ਦਾ ਪ੍ਰਗਟਾਵਾ
Next articleਕਿਸਾਨ ਅੰਦੋਲਨ : ਬੱਬੂ ਮਾਨ ਤੇ ਰਣਜੀਤ ਬਾਵਾ ਮੁੜ ਪਹੁੰਚੇ ਸਿੰਘੂ ਬਾਰਡਰ