ਲੋਕ ਗਾਇਕ ਯਾਕੂਬ ਦੇ ਨਵੇ ਗੀਤ ” ਖੈਰ ਹੋਵੇ ” ਬਣ ਰਿਹਾ ਹਰ ਵਰਗ ਦੀ ਪਸੰਦ – ਪ੍ਡਿਉਸਰ ਅਰਸ਼ਬੀਰ ਸਿੰਘ

ਕੇਪਸਨ - ਪ੍ਡਿਉਸਰ ਅਰਸ਼ਬੀਰ ਸਿੰਘ

ਪੰਜਾਬ (ਸਮਾਜ ਵੀਕਲੀ)(ਰਾਜਨ ): ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਸੁਰੀਲੀ ਅਤੇ ਬੁਲੰਦ ਅਾਵਾਜ ਨਾਲ ਵਿਲੱਖਣ ਪਹਿਚਾਣ ਬਣਾਉਣ ਵਾਲੇ ਪ੍ਰਸਿੱਧ ਗਾਇਕ ਯਾਕੂਬ ਦਾ ਨਵਾ ਗੀਤ ” ਖੈਰ ਹੋਵੇ ” ਦਿਨ ਬਦਿਨ ਹਰ ਵਰਗ ਦੀ ਪਹਿਚਾਣ ਬਣ ਰਿਹਾ ਹੈ | ਇਹ ਜਾਣਕਾਰੀ ਸਾਂਝੀ ਕਰਦਿਆ ਪ੍ਡਿਉਸਰ ਅਰਸ਼ਬੀਰ ਸਿੰਘ ਨੇ ਦੱਸਿਆ ਕਿ ਇਸ ਗੀਤ ਨੂੰ ਗੀਤਕਾਰ ਰਾਜਵੀਰ ਸਮਰਾ ਨੇ ਲਿਖਿਆ ਹੈ |ਜਿਸ ਦਾ ਸੰਗੀਤ ਵਿਨੇ ਕਮਲ (ਫੋਲਕ ਸਟਾਇਲ) ਨੇ ਤਿਆਰ ਕੀਤਾ ਹੈ |

ਪ੍ਡਿਉਸਰ ਅਤੇ ਪੇਸ਼ਕਾਰ ਅਰਸ਼ਬੀਰ ਸਿੰਘ ਅਤੇ ਗੋਲਡਨ ਵਿਰਸਾ ਯੂ ਕੇ ਵੱਲੋ ਰਲੀਜ਼ ਕੀਤੇ ਗਏ ਇਸ ਗੀਤ ਨੂੰ ਪ੍ਰਸਿੱਧ ਪ੍ਰਮੋਟਰ ਜਸਕਰਨ ਜੋਹਲ , ਸ਼ਿੰਦਾ ਜੱਜ ਅਤੇ ਰਮਨ ਪੰਨੂ ਦੇ ਵਿਸ਼ੇਸ਼ ਸਹਿਯੋਗ ਨਾਲ ਤਿਆਰ ਕੀਤੇ ਇਸ ਟ੍ਰੈਕ ਨੂੰ ਓੁਹਨਾ ਦੇ ਚਾਹੁਣ ਵਾਲਿਆ ਵੱਲੋ ਭਰਵਾ ਹੁੰਗਾਰਾ ਮਿਲ ਰਿਹਾ ਹੈ | ਗਾਇਕ ਯਾਕੂਬ ਨੇ ਇਸ ਗੀਤ ਨੂੰ ਇੰਨਾ ਪਿਆਰ ਮਹੋਬਤ ਦੇਣ ਲਈ ਆਪਣੇ ਸਰੋਤਿਆ ਦਾ ਦਿਲ ਤੋ ਧੰਨਵਾਦ ਕੀਤਾ ਅਤੇ ਓੁਹਨਾ ਕਿਹਾ ਕਿ ਓੁਹ ਇਸੇ ਤਰਾ ਪੰਜਾਬੀ ਸੱਭਿਆਚਾਰ ਗੀਤਾ ਨਾਲ ਸਰੋਤਿਆ ਦੇ ਰੂਹਬਰੂ ਹੁੰਦੇ ਰਹਿਣਗੇ |

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAfghanistan: The Tricky Situation for India
Next article“ਆਪਣੇ ਅੰਦਰ ਝਾਤੀ”