ਲੋਕ ਗਾਇਕ ਪਾਲੀ ਦੇਤਵਾਲੀਆ ਦੀ ਧਰਮ ਪਤਨੀ ਦਾ ਦੇਹਾਂਤ, ਪਿੰਡ ਦੇਤਵਾਲ ‘ਚ ਸਸਕਾਰ ਅੱਜ

ਲੁਧਿਆਣਾ /ਹੁਸ਼ਿਆਰਪੁਰ, (ਕੁਲਦੀਪ ਚੁੰਬਰ )- ਪੰਜਾਬੀ ਸੰਗੀਤ ਦੇ ਸ਼੍ਰੋਮਣੀ ਗਾਇਕ ਅਤੇ ਗੀਤਕਾਰ ਸ਼੍ਰੀ ਪਾਲੀ ਦੇਤਵਾਲੀਆ ਜੀ ਨੂੰ ਬਹੁਤ ਜ਼ਬਰਦਸਤ ਗਹਿਰਾ ਸਦਮਾ ਲੱਗਾ ਹੈ । ਉਹਨਾਂ ਦੇ ਜੀਵਨ ਸਾਥੀ, ਧਰਮ ਪਤਨੀ ਸ਼੍ਰੀਮਤੀ ਮਨਿੰਦਰ ਕੌਰ ਜੀ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ । ਉਹ ਫਿਰੋਜ਼ਪੁਰ ਰੋਡ ਤੇ ਮੈਡੀਸਿਟੀ ਹਸਪਤਾਲ ਵਿਚ ਦਾਖਲ ਸਨ । ਉਹਨਾਂ ਨੇ ਅੱਜ ਦੁਪਹਿਰ ਸਮੇਂ ਉਥੇ ਆਖਰੀ ਸਾਹ ਲਿਆ । ਸੰਗੀਤ ਜਗਤ ਵਿਚ ਇਹ ਮਨਹੂਸ ਖਬਰ ਅੱਗ ਵਾਂਗ ਫੈਲ ਗਈ ਹੈ । ਸ਼੍ਰੀ ਪਾਲੀ ਜੀ ਦੇ ਸਰੋਤਿਆਂ , ਦਰਸ਼ਕਾਂ , ਪ੍ਰਸ਼ੰਸਕਾਂ ਨੂੰ ਸਚਾਈ ਜਾਨਣ ਲਈ ਉਨ੍ਹਾਂ ਦੇ ਨਜਦੀਕੀਆ ਤੋਂ ਜਾਣਕਾਰੀ ਹਾਸਲ ਕਰਦੇ ਰਹੇ । ਅਖੀਰ ਇਸ ਸਚਾਈ ਦੇ ਅਗੇ ਸਿਰ ਝੁਕਾਉਣਾ ਹੀ ਪਿਆ ਹੈ । ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਦੇਤਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਅੱਜ ਕੀਤਾ ਜਾਵੇਗਾ ।

ਸ਼੍ਰੀ ਪਾਲੀ ਦੇਤਵਾਲੀਆ ਜੀ ਦੇ ਲੱਖਾਂ ਦੀ ਗਿਣਤੀ ਵਿਚ ਸਰੋਤਿਆ, ਦਰਸ਼ਕਾਂ, ਪ੍ਰਸੰਸਕਾਂ ਨੂੰ ਅਪੀਲ ਹੈ ਮੌਜੂਦਾ ਸਮਕਾਲੀ ਹਲਾਤਾਂ ਦੇ ਮੁਤਾਬਿਕ ਅਤੇ ਕਨੂੰਨਾਂ ਦੀ ਪਾਲਣਾ ਕਰਦੇ ਹੋਏ, ਆਪਣੇ ਵਲੋਂ ਸੋਗ ਪ੍ਰਗਟ ਕਰਨ ਦੀ ਕਿਰਪਾਲਤਾ ਕਰਨ ਜੀ । ਵਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਭੈਣ ਮਨਿੰਦਰ ਕੌਰ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ । ਪਿਛੇ ਸਾਰੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ । ਇਸ ਦੁੱਖ ਦੀ ਘੜੀ ਵਿਚ ਗਾਇਕ ਕੁਲਵਿੰਦਰ ਕਿੰਦਾ, ਰਾਜ ਗੁਲਜ਼ਾਰ, ਕੁਲਦੀਪ ਚੁੰਬਰ, ਤਾਜ ਨਾਗੀਨਾ, ਸੁਰਿੰਦਰ ਲਾਡੀ, ਬਲਦੇਵ ਰਾਹੀ, ਸੁਖਜੀਤ ਝਾਂਸ, ਦਿਨੇਸ਼ ਦੀਪ, ਨਵ ਨਵਜੋਤ, ਸੁਖਜੀਤ ਖਾਨਪੁਰੀ, ਸੂਫ਼ੀ ਸਿਕੰਦਰ, ਸੰਦੀਪ ਡਰੋਲੀ, ਰਣਦੀਪ ਸਿੱਧੂ, ਜਸਵਿੰਦਰ ਬੱਲ, ਰਣਜੀਤ ਕਲਸੀ, ਹਰੀ ਦੱਤ ਸ਼ਰਮਾ, ਹਨੀ ਹਰਦੀਪ, ਹਰਦੀਪ ਕਠਾਰ ਸਮੇਤ ਕਈ ਹੋਰਾਂ ਨੇ ਗਾਇਕ ਪਾਲੀ ਦੇਤਵਾਲੀਆ ਨਾਲ ਗਹਿਰੇ ਦੁੱਖ ਦ ਪ੍ਰਗਟਾਵਾ ਕੀਤਾ l

Previous article” ਮਾਂ ਬੋਲੀ ਪੰਜਾਬੀ ਦਾ ਹੀਰਾ.”ਵੀਰ ਰਮੇਸ਼ਵਰ ਸਿੰਘ
Next articleਕਿਰਤੀ ਕਿਸਾਨ ਯੂਨੀਅਨ ਪੰਜਾਬ 5 ਜੂਨ ਨੂੰ ਸ਼ਹੀਦੀ ਦਿਹਾੜਾ ਮਨਾ ਕੇ ਕਰੇਗੀ ਸੰਘਰਸ਼ ਨੂੰ ਸਮਰਪਿਤ