ਲੋਕ ਗਾਇਕ ਕੁਲਦੀਪ ਚੁੰਬਰ ਅਤੇ ਐਸ ਰਿਸ਼ੀ ਅਮਰੀਕਾ ਟੂਰ ‘ਤੇ – ਰਾਮ ਭੋਗਪੁਰੀਆ

ਅਮਰੀਕਾ   (ਸਮਾਜ ਵੀਕਲੀ)   (ਨਿਊਯਾਰਕ)– ਪੰਜਾਬੀ ਸੰਗੀਤ ਜਗਤ ਨਾਲ ਇੱਕ ਵਿਲੱਖਣ ਰਿਸ਼ਤਾ ਰੱਖਣ ਵਾਲੇ ਲੋਕ ਗਾਇਕ ਕੁਲਦੀਪ ਚੁੰਬਰ ਅਤੇ ਐਸ ਰਿਸ਼ੀ ਅੱਜਕੱਲ੍ਹ ਅਮਰੀਕਾ (ਨਿਊਯਾਰਕ) ਟੂਰ ਤੇ ਗਏ ਹੋਏ ਹਨ, ਜਿਨ੍ਹਾਂ ਦਾ ਭਰਵਾਂ ਸਵਾਗਤ ਆਰ ਜੇ ਬੀਟਸ ਕੰਪਨੀ ਅਤੇ ਕੌਲ ਮਿਊਜਿਕ ਕੰਪਨੀ ਵਲੋਂ ਨਿਊਯਾਰਕ ਏਅਰਪੋਰਟ ਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਕੀਤਾ ਗਿਆ।  ਇਸ ਮੌਕੇ ਆਰ ਜੇ ਬੀਟਸ ਕੰਪਨੀ ਦੇ ਐਮ ਡੀ ਰਾਮ ਭੋਗਪੁਰੀਆ ਅਤੇ ਕੌਲ ਮਿਊਜਿਕ ਕੰਪਨੀ ਦੇ ਐਮ ਡੀ ਸਰਬਜੀਤ ਕੌਲ, ਜਸਵੀਰ ਮਿੰਟੂ ਕੌਲ, ਸੈਂਡੀ ਕੌਲ ਨੇ ਦੱਸਿਆ ਕਿ ਇਹ ਕਲਾਕਾਰ ਅਮਰੀਕਾ ਦੀ ਧਰਤੀ ਤੇ ਇਸ ਫੇਰੀ ਦੌਰਾਨ ਆਪਣੇ ਰਹਿਬਰਾਂ ਦੇ ਧਰਮ ਅਸਥਾਨਾਂ ਤੇ ਨਤਮਸਤਕ ਹੋਣਗੇ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਮਾਂ ਬੋਲੀ ਦਾ ਪਿਆਰ ਦੇ ਕੇ ਨਿਵਾਜਣਗੇ। ਇਸ ਸਬੰਧੀ ਆਰ ਜੇ ਬੀਟਸ ਕੰਪਨੀ ਦੇ ਐਮ ਡੀ ਰਾਮ ਭੋਗਪੁਰੀਆ ਤੇ ਕੌਲ ਮਿਊਜਿਕ ਕੰਪਨੀ ਦੇ ਨਿਰਮਾਤਾ ਕੌਲ ਭਰਾਵਾਂ ਨੇ ਕਿਹਾ ਕਿ ਉਹਨਾਂ ਵਲੋਂ ਹਮੇਸ਼ਾ ਹੀ ਉਹਨਾਂ ਕਲਾਕਾਰਾਂ ਨੂੰ ਅਮਰੀਕਾ ਦੀ ਧਰਤੀ ਤੇ ਆਉਣ ਬਦਲੇ ਨਿੱਘਾ ਸਵਾਗਤ ਕੀਤਾ ਜਾਂਦਾ ਹੈ, ਜੋ ਸਮੇਂ ਸਮੇਂ ਆਪਣੇ ਸਮਾਜ ਦੀ ਆਵਾਜ਼ ਨੂੰ ਬੁਲੰਦ ਕਰਦੇ ਹਨ ਅਤੇ ਆਪਣੇ ਰਹਿਬਰਾਂ ਦੇ ਮਿਸ਼ਨ ਦਾ ਹੋਕਾ ਦੇ ਕੇ ਲੋਕਾਂ ਨੂੰ ਪਿਆਰ, ਸਦਭਾਵਨਾ ਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ । ਇਸ ਮੌਕੇ ਉਕਤ ਕਲਾਕਾਰਾਂ ਨੇ ਆਪਣੇ ਸਮਾਜ ਦੀਆਂ ਅਹਿਮ ਸ਼ਖਸ਼ੀਅਤਾਂ ਨਾਲ ਮੁਲਾਕਾਤ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਕਿਹਾ ਕਿ ਉਹ ਸੱਚਮੁੱਚ ਹੀ ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਬਚਨ ਬੇਗਮਪੁਰਾ ਨੂੰ ਇਸ ਧਰਤੀ ਦੇ ਦੇਖ ਰਹੇ ਹਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਕਾਨੂੰਨ ਮੁਤਾਬਕ ਲੜਾਂਗੇ ਹਰ ਲੜਾਈ- ਐਡਵੋਕੇਟ ਘੁੰਮਣ
Next articleਜਨਤਾ ਵਿੱਚ ਰੋਸ ਦੀ ਲਹਿਰ ਮਹਿਤਪੁਰ ਦੇ ਬੀਡੀਪੀਓ ਦਫ਼ਤਰ ਦੀਆਂ ਸੇਵਾਵਾਂ 30 ਅਪ੍ਰੈਲ ਤੋਂ ਬੰਦ ਕਰਨ ਦੀ ਤਿਆਰੀ, ਬੀਕੇਯੂ ਪੰਜਾਬ ਵੱਲੋਂ ਤਿਖਾ ਪ੍ਰਤੀਕਰਮ