(ਸਮਾਜ ਵੀਕਲੀ)
ਪਾਕ – ਪਵਿੱਤਰ ਕੁਰਾਨ ਦੀਆਂ ਆਇਤਾਂ ਵਰਗੀ।
ਮਿੱਠੀ ਤੇ ਨਮਕੀਨ ਗ਼ਾਲਿਬ ਦੀਆਂ ਬਾਤਾਂ ਵਰਗੀ।
ਮਹਿਕਾਂ ਵੰਡਦੀ ਫਿਰਦੀ ਫੁੱਲਾਂ ਵਾਂਗਰ
ਕਸ਼ਿਸ਼ ਉਸਦੀ ਪੂਰਨਮਾਸ਼ੀ ਦੀਆਂ ਰਾਤਾਂ ਵਰਗੀ।
ਮੁਖ ‘ਤੇ ਤੇਜ਼ ਸੂਰਜ ਵਰਗਾ
ਤੱਕਣੀ ਮਿੱਠੀ ਨਿੱਘੀ ਪ੍ਰਭਾਤਾਂ ਵਰਗੀ।
ਦਿਲ ਕਰਦਾ ਜਾਨ ਵਾਰਦਾ, ਜਹਾਨ ਵਾਰਦਾ
ਪਤਾ ਨਹੀਂ ਕਿਉਂ ਇਨ੍ਹਾਂ ਪਿਆਰ ਜਿਹਾ ਆਉਂਦੈ
ਲੱਗਦੀ ਮੈਨੂੰ ਰੱਬ ਤੋਂ ਮਿਲੀਆਂ ਸੌਗਾਤਾਂ ਵਰਗੀ।
ਮਾ: ਜ..ਦੀਪ ਸਿੰਘ
ਪਿੰਡ-ਕੋਟੜਾ ਲਹਿਲ
ਜ਼ਿਲ੍ਹਾ-ਸੰਗਰੂਰ
ਮੋ:9876004714
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly


