ਲੋਕ ਗਾਇਕਾ ਗੁਰਿੰਦਰ ਨਾਜ਼ ਲੈ ਕੇ ਹਾਜ਼ਰ ਹੋਈ ਧਾਰਮਿਕ ਟਰੈਕ “ਰਵਿਦਾਸੀਆਂ ਦੀ ਬੱਲੇ ਬੱਲੇ” – ਲੱਖਾ ਨਾਜ਼

ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ)- ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਲੋਕ ਗਾਇਕਾ ਜੋੜੀ ਨੰਬਰ ਵੰਨ ਲੱਖਾ ਨਾਜ਼ ਗੁਰਿੰਦਰ ਨਾਜ਼ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਆਪਣਾ ਨਵਾਂ ਧਾਰਮਿਕ ਟਰੈਕ “ਰਵਿਦਾਸੀਆਂ ਦੀ ਬੱਲੇ ਬੱਲੇ” ਟਾਈਟਲ ਹੇਠ ਰਿਲੀਜ਼ ਕੀਤਾ ਗਿਆ । ਇਸ ਟਰੈਕ ਦੀ ਜਾਣਕਾਰੀ ਦਿੰਦਿਆਂ ਗਾਇਕ ਲੱਖਾ ਨੇ ਦੱਸਿਆ ਕਿ ਇਸ ਟਰੈਕ ਨੂੰ ਮੋਰਨੀ ਰਿਕਾਰਡਸ ਨੇ ਪੇਸ਼ ਕੀਤਾ ਹੈ ਗੁਰਿੰਦਰ ਨਾਜ਼ ਦੀ ਮਾਖਿਓਂ ਮਿੱਠੀ ਆਵਾਜ਼ ਨੇ ਇਸ ਟਰੈਕ ਨੂੰ ਆਪਣੀ ਆਵਾਜ਼ ਦੇ ਕੇ ਸ਼ਿੰਗਾਰਿਆ ਹੈ ਅਤੇ ਇਸਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਕੁਲਜੀਤ ਨੇ ਦਿੱਤਾ ਹੈ।  ਬਿੰਦਰ ਨਵਾਂ ਪਿੰਡੀਆ ਨੇ ਇਸ ਟਰੈਕ ਨੂੰ ਵੱਖਰੇ ਅੰਦਾਜ਼ ਵਿੱਚ ਕਲਮਬੱਧ ਕੀਤਾ ਹੈ, ਜੋ ਸਮਾਜ ਲਈ ਨਵੀਂ ਸੇਧ ਪ੍ਰਦਾਨ ਕਰਨ ਵਾਲਾ ਗੀਤ ਹੈ।  ਜੋੜੀ ਨੰਬਰ ਵੰਨ ਲੱਖਾ ਨਾਜ਼ ਨੇ ਕਨੇਡਾ ਅਮਰੀਕਾ ਦੇ ਟੂਰ ਤੋਂ ਵਾਪਸ ਪਰਤਦਿਆਂ ਇਸ ਟਰੈਕ ਨੂੰ ਰਿਲੀਜ਼ ਕਰਕੇ ਸਮੁੱਚੀ ਸੰਸਾਰ ਦੀ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਕਰੋੜ ਕਰੋੜ ਮੁਬਾਰਕਾਂ ਦਿੱਤੀਆਂ ਹਨ ਅਤੇ ਗੁਰੂ ਸਾਹਿਬ ਦੀ ਬਾਣੀ ਅਤੇ ਉਹਨਾਂ ਦੇ ਓਦੇਸ਼ਾਂ ਨੂੰ ਜਨ ਜਨ ਤੱਕ ਪਹੁੰਚਾਣ ਦਾ ਸਮੂਹ ਸੰਗਤ ਨੂੰ ਸੁਨੇਹਾ ਦਿੱਤਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਪੁਰਬ ਸੰਬੰਧੀ ਸਾਊਥਹਾਲ ਟੈਂਪਲ ਵਿਖੇ ਧਾਰਮਿਕ ਸਮਾਗਮ 25 ਨੂੰ
Next articleਲੋਕ ਗਾਇਕ ਸੁਖਵਿੰਦਰ ਪੰਛੀ ਨੇ ਵੀ ਰਿਲੀਜ਼ ਕੀਤਾ “ਰਵਿਦਾਸ ਗੁਰੂ” ਟਾਈਟਲ ਹੇਠ ਆਪਣਾ ਧਾਰਮਿਕ ਟਰੈਕ