ਕਪੂਰਥਲਾ, (ਸਮਾਜ ਵੀਕਲੀ) ( ਕੌੜਾ )- ਲੋਕ ਸਾਹਿਤ ਕਲਾ ਕੇਂਦਰ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਮਾਤਾ ਸਵਿਤਰੀ ਬਾਈ ਫੂਲੇ ਨੂੰ ਸਮਰਪਿਤ ਤ੍ਰੈ-ਭਾਸ਼ੀ ਕਵੀ-ਦਰਬਾਰ ਵਰਕਰ ਕਲੱਬ ਆਰ ਸੀ ਐੱਫ ਵਿਖੇ ਕਰਵਾਇਆ ਗਿਆ ! ਜਿਸ ਦੀ ਪ੍ਰਧਾਨਗੀ ਸਾਹਿਤਕਾਰ ਡਾ. ਪਰਮਜੀਤ ਸਿੰਘ ਮਾਨਸਾ, ਸਿਰਜਣਾ ਕੇਂਦਰ ਕਪੂਰਥਲਾ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ (ਮੈਂਬਰ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਪੰਜਾਬ) ਕਹਾਣੀਕਾਰ ਬਲਰਾਜ ਕੁਹਾੜਾ ਅਤੇ ਲੋਕ ਸਾਹਿਤ ਕਲਾ ਕੇਂਦਰ ਦੇ ਪ੍ਰਧਾਨ ਅਸ਼ਵਨੀ ਕੁਮਾਰ ਜੋਸ਼ੀ ਨੇ ਸਾਂਝੇ ਤੌਰ ਤੇ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਕੇਂਦਰ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਨਿਭਾਉਂਦੇ ਹੋਏ ਕਾਰਵਾਈ ਨੂੰ ਅੱਗੇ ਵਧਾਇਆ।
ਇਸ ਮੌਕੇ ਤੇ ਡਾ. ਪਰਮਜੀਤ ਮਾਨਸਾ ਨੇ ਕਿਹਾ ਕਿ ਕਵੀ ਸਮਾਜ ਦਾ ਦਰਦ ਸਮਝ ਕੇ ਉਸ ਨੂੰ ਦੂਰ ਕਰਨ ਲਈ ਸਾਹਿਤ ਦੀ ਸਿਰਜਣਾ ਕਰਦੇ ਹਨ। ਉਨ੍ਹਾਂ ਨੇ ਇਸ ਗੱਲ ਤੇ ਚਿੰਤਾ ਜ਼ਹਿਰ ਕੀਤੀ ਕਿ ਅੱਜ ਪਰਵਾਸ ਦੇ ਕਾਰਣ ਪੰਜਾਬ ਦੀ ਜਵਾਨੀ ਅਤੇ ਸਿਖਿਅਤ ਲੜਕੇ ਤੇ ਲੜਕੀਆਂ ਵਿਦੇਸ਼ਾਂ ਵੱਲ ਨੂੰ ਕੂਚ ਕਰ ਰਹੇ ਹਨ। ਮਾਂ ਬਾਪ ਬੁਢਾਪੇ ਦਾ ਸੰਤਾਪ ਭੋਗ ਰਹੇ ਹਨ । ਇਸ ਵਿੱਚ ਸਰਕਾਰਾਂ ਦੀਆਂ ਘਟੀਆ ਨੀਤੀਆਂ ਵੀ ਜਿੰਮੇਵਾਰ ਹਨ। ਅੰਤ ਵਿੱਚ ਮਾਨਸਾ ਨੇ ਕਿਹਾ ਕਿ ਕਵੀਆਂ ਨੂੰ ਸਮਾਜ ਵਿੱਚ ਆਪਣੀ ਬਣਦੀ ਭੂਮਿਕਾ ਨਿਭਾਉਂਦੇ ਰਹਿਣਾ ਚਾਹੀਦਾ ਹੈ।
ਇਸ ਤੋਂ ਉਪਰੰਤ ਕਵੀ ਦਰਬਾਰ ਵਿੱਚ ਮਨਜੀਤ ਸੋਹਲ ਨੇ ਮੈਂ ਮਜ਼ਬੂਰ ਹਾਂ, ਨਿਤੀਸ਼ ਸ਼੍ਰੀ ਵਾਸਤਵ ਨੇ ਦਿਲੋਂ ਮੇਂ ਉਲਫ਼ਤ ਨਹੀਂ ਹੈ ਨਹੀਂ ਹੈ, ਅਨਿਲ ਕੁਮਾਰ ਨੇ ਅਸੀਂ ਆਪਣੇ ਹੀ ਘਰ ਵਿੱਚ ਮਹਿਮਾਨ ਬਣ ਗਏ, ਰਾਣਾ ਸੈਦੋਵਾਲੀਆ ਨੇ ਉੰਝ ਦਰਿਆਵਾਂ ਵਿੱਚ ਜ਼ਹਿਰ ਕੌਣ ਘੋਲਦਾ, ਮਨਜਿੰਦਰ ਕਮਲ ਨੇ ਜੰਮਦੀ ਚੌਰਾਹੇ ਤੇ ਤੂੰ ਵੀ ਵਿੱਕ ਜਾਣਾ ਸੀ, ਜਸਪਾਲ ਸਿੰਘ ਚੌਹਾਨ ਨੇ ਵਰਸੋਂ ਲੱਗ ਗਏ ਆਸ਼ਿਆਨਾ ਬਨਾਨੇ ਮੇਂ , ਤੇਜਬੀਰ ਸਿੰਘ ਤੇਜੀ ਨੇ ਧਰਮਾਂ ਤੇ ਜਾਤਾਂ ਵਿੱਚ ਫਸਿਆ ਤੂੰ ਰਹੀ ਨਾ, ਕੁਲਵੰਤ ਸਿੰਘ ਧੰਜੂ ਕੋਈ ਕੋਈ ਦੀਵਾਨਾ, ਅਸ਼ਵਨੀ ਕੁਮਾਰ ਜੋਸ਼ੀ ਨੇ ਕੋਈ ਆਪਣਾ ਬਣਾਏ ਤੋ ਮੈਂ ਕਿਆ ਕਰੂੰ, ਧਰਮ ਪਾਲ ਪੈਂਥਰ ਨੇ ਜੇ ਕਵੀਆ ਤੂੰ ਕਵੀ ਕਹਾਉਣਾ, ਰਾਹ ਕਵੀਆਂ ਦੇ ਤੁਰਨਾ ਪੈਣਾ, ਮਲਕੀਤ ਮੀਤ ਅੱਖਰਾਂ ਤੋਂ ਸ਼ਬਦ ਬਣਿਆ ਅੱਖਰਾਂ ਚੋਂ ਕੀ ਪਰੋਵਾਂ, ਰਣਜੀਤ ਸਪਨਾ ਸਭ ਤੋਂ ਭੈੜੀ ਹਾਲਤ, ਰਾਜ ਕਪੂਰ ਨੇ ਮੈਂ ਵਾਸੀ ਭਾਰਤ ਦੇਸ਼ ਦਾ, ਆਸ਼ੂ ਕੁਮਾਰ ਅਤੇ ਬਲਰਾਜ ਕੁਹਾੜਾ ਆਦਿ ਤੋਂ ਇਲਾਵਾ ਪ੍ਰਸਿੱਧ ਸ਼ਾਇਰ ਕੰਵਰ ਇਕਬਾਲ ਨੇ ਸੂਫ਼ੀਆਨਾ ਕਲਾਮ ਧੂੜ ਮੱਥੇ ਨੂੰ ਛੂਆਈ ਚੰਨਾਂ ਤੇਰੀ ਗਾ ਕੇ ਕਵੀ ਦਰਬਾਰ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ। ਅੰਤ ਵਿੱਚ ਪ੍ਰਧਾਨ ਅਸ਼ਵਨੀ ਕੁਮਾਰ ਜੋਸ਼ੀ ਨੇ ਕਵੀਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਕਵੀਆਂ ਨੂੰ ਅਤੇ ਸਹਿਯੋਗੀਆਂ ਤੋਂ ਇਲਾਵਾ ਅੰਤਰ ਰਾਸ਼ਟਰੀ ਹਾਕੀ ਖਿਲਾੜੀ ਆਰ ਸੀ ਐਫ ਦਾ ਮਾਣ ਗਗਨਦੀਪ ਸਿੰਘ ਅਤੇ ਹਰਮਨਦੀਪ ਕੌਰ ਨੂੰ ਯਾਦਗਾਰੀ ਚਿੰਨ੍ਹ ਅਤੇ ਮਾਤਾ ਸਵਿਤਰੀ ਬਾਈ ਫੂਲੇ ਜੀ ਦੀ ਜੀਵਨ ਤੇ ਸੰਘਰਸ਼ ਕਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ।
ਕਵੀ ਦਰਬਾਰ ਨੂੰ ਸਫਲ ਬਣਾਉਣ ਲਈ ਨਿਰਵੈਰ ਸਿੰਘ, ਅਮਰਜੀਤ ਸਿੰਘ ਮੱਲ, ਕ੍ਰਿਸ਼ਨ ਸਿੰਘ, ਕਸ਼ਮੀਰ ਸਿੰਘ, ਰੂਪ ਲਾਲ, ਪ੍ਰਨੀਸ਼ ਕੁਮਾਰ, ਰਾਮ ਸ਼ਰਨ, ਤਲਵੀਰ ਸਿੰਘ, ਸੰਜੀਤ ਕੁਮਾਰ, ਅਰਜਿਤ ਜੋਸ਼ੀ, ਵਿਜੇ ਕੁਮਾਰ, ਨਰੇਸ਼ ਕੁਮਾਰ ਲਾਲਾ, ਵਿਸ਼ੇਸ਼ ਕੁਮਾਰ ਚੰਦਰਾ, ਸੁਦੇਸ਼ ਪਾਲ, ਧਰਮਵੀਰ ਅੰਬੇਡਕਰੀ, ਕਲੱਬ ਮੈਂਬਰ ਅਵਤਾਰ ਸਿੰਘ, ਕਰਨੈਲ ਸਿੰਘ ਬੇਲਾ, ਜਸਵਿੰਦਰ ਕਰੜਾ ਖੋਜੇਵਾਲ,ਬ੍ਰਹਮ ਦਾਸ ਅਤੇ ਦੀਪਕ ਕੁਮਾਰ ਬਾਂਸਲ ਆਦਿ ਨੇ ਅਹਿਮ ਭੂਮਿਕਾ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly