ਡੇਂਗੂ ਤੋਂ ਬਚਾਅ ਲਈ ਫੌਗਿੰਗ ਸਪਰੇਅ ਕਰਵਾਈ ਗਈ

ਕੈਪਸ਼ਨ- ਡੇਂਗੂ ਤੋਂ ਬਚਾਅ ਸਬੰਧੀ ਫੌਗਿੰਗ ਦਾ ਦ੍ਰਿਸ਼

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਿਵਲ ਸਰਜਨ ਕਪੂਰਥਲਾ ਡਾ ਗੁਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਐੱਸ ਐੱਮ ਓ ਕਾਲਾ ਸੰਘਿਆਂ ਡਾ ਰੀਟਾ ਦੀ ਰਹਿਨੁਮਾਈ ਹੇਠ ਮੈਡੀਕਲ ਅਧਿਕਾਰੀ ਡਾ ਗੁਣਤਾਸ ਦੀ ਦੇਖ ਰੇਖ ਦੇ ਚੱਲਦੇ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਦੀ ਟੀਮ ਵੱਲੋਂ ਡੇਂਗੂ ਦੇ ਕੇਸ ਵਧਣ ਕਾਰਨ ਲੋਕਾਂ ਵਿੱਚ ਡੇਂਗੂ ਤੋਂ ਬਚਾਉ ਸਬੰਧੀ ਪੰਚਾਇਤ ਦੇ ਸਹਿਯੋਗ ਸਦਕਾ ਫੌਗਿੰਗ ਸਪਰੇਅ ਕਰਵਾਈ ਗਈ । ਜਿਸ ਚ ਲੋਕਾਂ ਨੂੰ ਡੇਂਗੂ ਬਾਰੇ ਜਾਗਰੂਕ ਕੀਤਾ ਅਤੇ ਗੁਰਿੰਦਰ ਰੰਧਾਵਾ ਨੇ ਦੱਸਿਆ ਕਿ ਆਪਣੇ ਘਰਾਂ ਦੇ ਨੇਡ਼ੇ ਤੇ ਛੱਤਾਂ ਤੇ ਪਾਣੀ ਜਮ੍ਹਾ ਨਾ ਹੋਣ ਦਿਓ ਤੇ ਕੂਲਰਾਂ ਤੇ ਪੁਰਾਣੇ ਟਾਇਰਾਂ ਵਿੱਚ ਖੜ੍ਹਾ ਪਾਣੀ ਕੱਢ ਦਿਉ। ਉਹਨਾਂ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਡੇਂਗੂ ਦਾ ਇਲਾਜ ਟੈਸਟ ਆਦਿ ਸਰਕਾਰੀ ਹਸਪਤਾਲ ਵਿੱਚ ਬਿਲਕੁਲ ਮੁਫ਼ਤ ਹੋਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਤੇ ਵਰਕਰ ਗੁਰਪ੍ਰੀਤ ਸਿੰਘ, ਪਰਗਟ ਸਿੰਘ, ਅਮਨਦੀਪ ਸਿੰਘ, ਸੰਦੀਪ ਸਿੰਘ, ਜਸਵੰਤ ਸਿੰਘ, ਧਿਆਨ ਆਦਿ ਵੀ ਹਾਜ਼ਰ ਸਨ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article13 – 13 ਲਾਇਬ੍ਰੇਰੀ ਵਿਖੇ ਪ੍ਰਗਟ ਸਿੰਘ ਰੰਧਾਵਾ ਦੀਆਂ ਚਾਰ ਪੁਸਤਕਾਂ ਲੋਕ ਅਰਪਣ
Next articleਮਿੱਠੜਾ ਕਾਲਜ ਵਿੱਚ “ਵੋਟ ਮੇਰਾ ਅਧਿਕਾਰ ” ਸੰਬੰਧੀ ਸੈਮੀਨਾਰ ਦਾ ਆਯੋਜਨ