ਮਿੱਠੜਾ ਕਾਲਜ ਵਿੱਚ “ਵੋਟ ਮੇਰਾ ਅਧਿਕਾਰ ” ਸੰਬੰਧੀ ਸੈਮੀਨਾਰ ਦਾ ਆਯੋਜਨ

ਕੈਪਸ਼ਨ - ਮਿੱਠੜਾ ਕਾਲਜ ਵਿੱਚ ਵੋਟ ਮੇਰਾ ਅਧਿਕਾਰ ਸਬੰਧੀ ਕਰਵਾਏ ਸੈਮੀਨਾਰ ਦੇ ਦ੍ਰਿਸ਼

ਪ੍ਰਿੰਸੀਪਲ ਸ਼ੰਮੀ ਕੁਮਾਰ ਤੇ ਲੈਕਚਰਾਰ ਡਾ ਧਿਆਨ ਸਿੰਘ ਨੇ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਆਗਾਮੀ ਵਿਧਾਨ ਸਭਾ ਚੋਣਾਂ 2022 ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਵੋਟਰਾਂ ਨੂੰ ਚੋਣ ਪ੍ਰਕਿਰਿਆ ਵਿੱਚ ਸ਼ਾਮਿਲ ਕਰਨ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਚੱਲਦੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ਼ੰਮੀ ਕੁਮਾਰ ਪ੍ਰਿੰਸੀਪਲ ਤੇ ਡਾ ਧਿਆਨ ਸਿੰਘ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਚੌਧਰੀਆਂ ਨੇ ਕਾਲਜ ਵਿਖੇ ਸ਼ਿਰਕਤ ਕੀਤੀ । ਪ੍ਰਿੰਸੀਪਲ ਸ੍ਰੀ ਸ਼ੰਮੀ ਕੁਮਾਰ ਨੇ ਮੁੱਖ ਚੋਣ ਅਧਿਕਾਰੀ ਪੰਜਾਬ ਪਾਸੋਂ ਪ੍ਰਾਪਤ ਹਦਾਇਤਾਂ ਅਨੁਸਾਰ ਜਿੱਥੇ ਨੌਜਵਾਨਾਂ ਦੀ ਉਮਰ 1 ਜਨਵਰੀ 2021 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਹਾਲੇ ਤੱਕ ਵੋਟ ਨਹੀਂ ਬਣਾਈ ਤਾਂ ਉਹ ਤੁਰੰਤ ਫਾਰਮ ਨੰਬਰ ਛੇ ਭਰ ਕੇ ਆਪਣੀ ਵੋਟ ਬਣਵਾ ਲੈਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਉਕਤ ਤੋਂ ਇਲਾਵਾ ਉਨ੍ਹਾਂ ਨੇ ਇਲੈਕਟ੍ਰਾਨਿਕ ਵੋਟਰ ਫੋਟੋ ਪਛਾਣ ਪੱਤਰ ਬਣਾਉਣ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਤੇ ਦੱਸਿਆ ਕਿ ਵੋਟਰ ਸੂਚੀ ਵਿਚ ਪਹਿਲਾ ਦਰਜ ਨਾਮ ਕਟਾਉਣ ਲਈ ਫਾਰਮ ਨੰਬਰ ਸੱਤ ਵੋਟਰ ਸੂਚੀ ਵਿੱਚ ਪਹਿਲ ਦਰਜ ਵੇਰਵਿਆਂ ਵਿੱਚ ਕਿਸੇ ਕਿਸਮ ਦੀ ਦਰੁਸਤੀ ਕਰਵਾਉਣ ਲਈ ਫਾਰਮ ਨੰ 8 ਭਰਿਆ ਜਾਏ। ਇਹ ਫਾਰਮ ਭਾਰਤ ਚੋਣ ਕਮਿਸ਼ਨ ਦੀ ਵੈੱਬਸਾਈਟ ਜਾਂ ਵੋਟਰ ਹੈਲਪਲਾਈਨ ਐਪ ਤੇ ਆਨਲਾਈਨ ਵੀ ਭਰੇ ਜਾ ਸਕਦੇ ਹਨ । ਇਸ ਦੌਰਾਨ ਉਨ੍ਹਾਂ ਦੱਸਿਆ ਕਿ ਵੋਟਾਂ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲਈ ਫ੍ਰੀ ਹੈਲਪ ਲਾਈਨ ਨੰਬਰ1950 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਤੇ ਡਾ ਧਿਆਨ ਸਿੰਘ ਭਗਤ ਲੈਕਚਰਾਰ ਨੇ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ ਤੇ ਵੋਟ ਬਣਾਉਣ ਅਤੇ ਇਸ ਦੀ ਸਹੀ ਵਰਤੋਂ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਤੇ ਕਿਹਾ ਕਿ ਇਸ ਦੀ ਯੋਗ ਢੰਗ ਨਾਲ ਵਰਤੋਂ ਕਰਦੇ ਹੋਏ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਉਤਸ਼ਾਹਿਤ ਕਰਦਿਆਂ ਵੋਟ ਦੀ ਸਹੀ ਵਰਤੋਂ ਹੀ ਦੇਸ਼ ਨੂੰ ਤਰੱਕੀ ਦੇ ਸਕਦੀ ਹੈ ਕਾਲਜ ਦੇ ਓ ਐੱਸ ਡੀ ਡਾ ਦਲਜੀਤ ਸਿੰਘ ਖਹਿਰਾ ਨੇ ਵਿਦਿਆਰਥੀਆਂ ਨੂੰ ਵੋਟ ਬਣਾਉਣ ਤੇ ਉਸ ਦੀ ਯੋਗ ਢੰਗ ਨਾਲ ਵਰਤੋਂ ਕਰਨ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਡਾ ਗੁਰਪ੍ਰੀਤ ਕੌਰ, ਡਾ ਜਗਸੀਰ ਸਿੰਘ, ਪ੍ਰੋਫ਼ੈਸਰ ਅਰਪਨਾ, ਪ੍ਰੋ ਰਾਕੇਸ਼ ਕੁਮਾਰ ਤੇ ਪ੍ਰੋ ਰਾਜਿੰਦਰ ਕੌਰ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੇਂਗੂ ਤੋਂ ਬਚਾਅ ਲਈ ਫੌਗਿੰਗ ਸਪਰੇਅ ਕਰਵਾਈ ਗਈ
Next articleਤਰਕਸ਼ੀਲਾਂ ਰਹੱਸਮਈ ਪਰੇਤ ਭਜਾਇਆ –ਮਾਸਟਰ ਪਰਮ ਵੇਦ