HOME ਸਮੁੱਚੇ ਪੰਜਾਬ ਵਿੱਚ ਹੜ੍ਹ ਸਰਹੰਦ ਨਹਿਰ ਦਾ ਪਾਣੀ ਉਤਰਿਆ ਕਾਰਨ ?

ਸਮੁੱਚੇ ਪੰਜਾਬ ਵਿੱਚ ਹੜ੍ਹ ਸਰਹੰਦ ਨਹਿਰ ਦਾ ਪਾਣੀ ਉਤਰਿਆ ਕਾਰਨ ?

2
ਮਾਛੀਵਾੜਾ ਸਾਹਿਬ   (ਸਮਾਜ ਵੀਕਲੀ)   (ਬਲਬੀਰ ਸਿੰਘ ਬੱਬੀ)  ਆਪਾਂ ਸਾਰੇ ਹੀ ਦੇਖ ਰਹੇ ਹਾਂ ਪਿਛਲੇ ਪੰਜ ਚਾਰ ਦਿਨ ਤੋਂ ਸਮੁਚੇ ਪੰਜਾਬ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਸਮੁੱਚੇ ਪੰਜਾਬ ਦੇ ਵਿੱਚ ਹੜਾਂ ਨਾਲ ਜਨ ਜੀਵਤ ਪ੍ਰਭਾਵਿਤ ਹੋ ਰਿਹਾ ਹੈ ਹੜਾਂ ਦੇ ਕਾਰਨ ਜੋ ਨੁਕਸਾਨ ਹੋ ਰਿਹਾ ਉਸਦਾ ਇਸ ਵੇਲੇ ਵਰਨਣ ਕਰਨਾ ਮੁਸ਼ਕਿਲ ਹੈ ਪਰ ਦੂਜੇ ਪਾਸੇ ਬਹੁਤ ਹੀ ਚਿੰਤਾਜਨਕ ਗੱਲ ਹੈ ਕਿ ਜਿਹੜੀਆਂ ਨਹਿਰਾਂ ਸਦਾ ਵਗਦੀਆਂ ਹਨ ਉਹਨਾਂ ਦੇ ਵਿੱਚ ਪਾਣੀ ਬਹੁਤ ਘੱਟ ਗਿਆ ਹੈ। ਉਦਾਹਰਣ ਦੇ ਤੌਰ ਦੇ ਉੱਪਰ ਰੋਪੜ ਤੋਂ ਨਿਕਲ ਰਹੀ ਸਰਹੰਦ ਨਹਿਰ ਜੋ ਚਮਕੌਰ ਸਾਹਿਬ ਮਾਛੀਵਾੜਾ ਗੜੀ ਪੁਲ ਨੀਲੋਂ ਪੁਲ ਤੋਂ ਹੁੰਦੀ ਹੋਈ ਦੋਰਾਹਾ ਦੇ ਅੱਗੇ ਜਾ ਕੇ ਤਿੰਨ ਨਹਿਰਾਂ ਬਣਦੀਆਂ ਹਨ ਇਸ ਖਬਰ ਦੇ ਨਾਲ ਉਸ ਸਰਹੰਦ ਨਹਿਰ ਦੀ ਫੋਟੋ ਲੱਗੀ ਹੋਈ ਹੈ ਜਿਸ ਵਿੱਚ ਪਾਣੀ ਦਾ ਪੱਧਰ ਬਹੁਤ ਜਿਆਦਾ ਘਟ ਗਿਆ ਹੈ ਇਸ ਤੇ ਸਵਾਲ ਵੀ ਉੱਠਦਾ ਹੈ ਜਦੋਂ ਆਲੇ ਦੁਆਲੇ ਇੰਨੀ ਭਾਰੀ ਮਾਤਰਾ ਵਿੱਚ ਪਾਣੀ ਫਿਰ ਰਿਹਾ ਹੈ ਤਾਂ ਸਰਹੰਦ ਨਹਿਰ ਜਿਸ ਨੇ ਪਾਣੀ ਸਾਂਭ ਕੇ ਅੱਗੇ ਭੇਜਣਾ ਹੈ ਉਸ ਵਿੱਚ ਪਾਣੀ ਦੀ ਕਟੌਤੀ ਕਿਉਂ ਤੇ ਕਿਵੇਂ ਹੋਈ?
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨੌਜਵਾਨੀ ਨੂੰ ਫੌਜਾ ਸਿੰਘ ਦੇ ਸਿਰੜ ਤੇ ਮਿਹਨਤ ਤੋਂ ਸਬਕ ਲੈਣ ਦੀ ਲੋੜ
Next articleਸ਼ੈਫ ਕੁਨਾਲ ਕਪੂਰ ਨੇ ਬਾਵਰਚੀ ਸੀਜ਼ਨ-2 ਨੂੰ ਆਪਣੀ ਰਸੋਈ ਕਲਾ ਨਾਲ ਬਣਾਇਆ ਖ਼ਾਸ, ਸੀ.ਟੀ. ਯੂਨੀਵਰਸਿਟੀ ’ਚ ਹੋਇਆ ਭਵਿਆ ਸਮਾਪਨ