ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਬਾਵਰਚੀ ਸੀਜ਼ਨ-2, ਇੱਕ ਵੱਡਾ ਪੈਨ-ਇੰਡੀਆ ਲੈਵਲ ਕੂਕਿੰਗ ਮੁਕਾਬਲਾ, ਸ਼ੈਫਕਲਾ ਵੱਲੋਂ ਨੇੱਲੂ ਕੌਰਾ, ਨਵਿਆ ਕੌਰਾ ਤੇ ਕਨੁਪ੍ਰਿਆ ਕੌਰਾ ਦੇ ਸਾਥ ਨਾਲ, ਸੀ.ਟੀ. ਯੂਨੀਵਰਸਿਟੀ, ਲੁਧਿਆਣਾ ਵਿੱਚ ਸ਼ਾਨਦਾਰ ਢੰਗ ਨਾਲ ਸਮਾਪਤ ਹੋਇਆ। ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬਿਹਤਰੀਨ ਰਸੋਈ-ਕਲਾਕਾਰਾਂ ਨੇ ਭਾਗ ਲਿਆ, ਜਿੱਥੇ ਨਵੀਂ ਸੋਚ, ਰਚਨਾਤਮਕਤਾ ਤੇ ਖਾਣੇ ਪ੍ਰਤੀ ਜਜ਼ਬੇ ਦਾ ਜਸ਼ਨ ਮਨਾਇਆ ਗਿਆ। ਇਸ ਸੀਜ਼ਨ ਵਿੱਚ 180 ਤੋਂ ਵੱਧ ਭਾਗੀਦਾਰਾਂ ਨੇ ਦੋ ਸ਼੍ਰੇਣੀਆਂ – ਹੋਮ ਕੁੱਕ ਅਤੇ ਸਟੂਡੈਂਟ – ਵਿੱਚ ਹਿੱਸਾ ਲਿਆ। ਪਹਿਲਾ ਰਾਊਂਡ ਮਹਾਰਾਜਾ ਰੀਜੈਂਸੀ, ਲੁਧਿਆਣਾ ਵਿੱਚ ਹੋਇਆ, ਜਿਸ ਤੋਂ ਬਾਅਦ 31 ਫਾਈਨਲਿਸਟ ਸੀ.ਟੀ. ਯੂਨੀਵਰਸਿਟੀ ਵਿੱਚ ਹੋਏ ਫਾਈਨਲ ਲਈ ਚੁਣੇ ਗਏ। ਇਸ ਸ਼ਾਮ ਦੀ ਸਭ ਤੋਂ ਵੱਡੀ ਖ਼ਾਸੀਅਤ ਸੀ ਸੈਲੀਬ੍ਰਿਟੀ ਸ਼ੈਫ ਕੁਨਾਲ ਕਪੂਰ ਦੀ ਹਾਜ਼ਰੀ, ਜਿਨ੍ਹਾਂ ਨੇ ਨਾ ਸਿਰਫ਼ ਫਾਈਨਲ ਜੱਜ ਕੀਤਾ, ਸਗੋਂ ਦਰਸ਼ਕਾਂ ਨਾਲ ਗੱਲਬਾਤ ਕਰਦਿਆਂ ਆਪਣੇ ਰਸੋਈ ਅਨੁਭਵ ਤੇ ਟਿਪਸ ਵੀ ਸਾਂਝੇ ਕੀਤੇ। ਜੂਰੀ ਪੈਨਲ ਵਿੱਚ ਭਾਰਤ ਦੇ ਮਸ਼ਹੂਰ ਸ਼ੈਫ ਸ਼ਾਮਲ ਸਨ – ਸ਼ੈਫ ਸੰਜੀਵ ਵਰਮਾ, ਸ਼ੈਫ ਅਜੈ ਸੂਦ, ਸ਼ੈਫ ਆਸ਼ੀਸ਼ ਭਸੀਨ, ਸ਼ੈਫ ਗੁੰਜਨ ਗੋਇਲਾ, ਸ਼ੈਫ ਵਿਕਾਸ ਚਾਵਲਾ, ਸ਼ੈਫ ਰਾਹੁਲ ਵਾਲੀ, ਡਾ. ਸ਼ੈਫ ਵਰਿੰਦਰ ਸਿੰਘ ਰਾਣਾ ਅਤੇ ਸ਼ੈਫ ਵਿਸ਼ਵਦੀਪ ਬਾਲੀ। ਇਨ੍ਹਾਂ ਦੀਆਂ ਸਲਾਹਾਂ ਅਤੇ ਤਜਰਬੇ ਨੇ ਮੁਕਾਬਲੇ ਨੂੰ ਹੋਰ ਵੀ ਵਿਸ਼ਵਾਸਯੋਗ ਬਣਾਇਆ। ਕਾਰਜਕ੍ਰਮ ਦੀ ਸ਼ੋਭਾ ਵਧਾਉਣ ਲਈ ਹਾਜ਼ਰ ਸਨ – ਚਾਂਸਲਰ ਸ੍ਰ: ਚਰਨਜੀਤ ਸਿੰਘ ਚੰਨੀ, ਪ੍ਰੋ: ਚਾਂਸਲਰ ਡਾ: ਮਨਬੀਰ ਸਿੰਘ, ਪਦਮ ਸ਼੍ਰੀ ਅਵਾਰਡੀ ਤੇ
ਕ੍ਰੇਮਿਕਾ ਦੀ ਸੰਸਥਾਪਕ ਰਜਨੀ ਬੈਕਟਰ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਮਹੀਲਾ ਮੋਰਚਾ ਦੀ ਪ੍ਰਧਾਨ ਰਾਸ਼ੀ ਅਗਰਵਾਲ ਅਤੇ ਪ੍ਰਸਿੱਧ ਸ਼ਿਕਸ਼ਕ ਵੀਨਾ ਡੀ’ਸੂਜ਼ਾ ਤੇ ਮਾਰੀਆ (ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ, ਸੈਕਰੇਡ ਹਾਰਟ ਕਾਨਵੈਂਟ ਸਕੂਲ, ਸਰਾਭਾ ਨਗਰ)। ਸਮਾਗਮ ਦੀ ਸ਼ੁਰੂਆਤ ਦੀਵੇ ਦੀ ਲੌ ਜਲਾਉਣ ਅਤੇ ਗਣੇਸ਼ ਵੰਦਨਾ ਨਾਲ ਹੋਈ। ਪ੍ਰੋਗਰਾਮ ਦਾ ਖ਼ਾਸ ਆਕਰਸ਼ਣ ਰਿਹਾ ਸ਼ੈਫ ਰਾਹੁਲ ਵਾਲੀ ਅਤੇ ਸ਼ੈਫ ਵਿਸ਼ਵਦੀਪ ਬਾਲੀ ਵਿਚਕਾਰ ਮਨੋਰੰਜਕ ਕੂਕ-ਆਫ਼, ਜਦਕਿ ਸ਼ੈਫ ਕੁਨਾਲ ਕਪੂਰ ਦੀ ਦਰਸ਼ਕਾਂ ਨਾਲ ਗੱਲਬਾਤ ਨੇ ਹਾਲ ਵਿੱਚ ਰੌਣਕ ਪਾਈ ਰੱਖੀ। ਇਸ ਦੌਰਾਨ ਸ਼ੈਫ ਵਿਕਾਸ ਚਾਵਲਾ ਨੇ ਅੱਜ ਦੇ ਭੋਜਨ ਵਿੱਚ ਮਿਲਟਸ (ਸ਼੍ਰੀ ਅੰਨ) ਦੀ ਮਹੱਤਤਾ ਬਾਰੇ ਸੋਚਵਾਂਧਕ ਵਿਚਾਰ ਸਾਂਝੇ ਕੀਤੇ। ਐਂਕਰ ਸਾਹਿਲ ਸਾਹਨੀ ਨੇ ਮਨੋਰੰਜਕ ਖੇਡਾਂ ਨਾਲ ਦਰਸ਼ਕਾਂ ਨੂੰ ਜੋੜਿਆ ਰੱਖਿਆ ਅਤੇ ਫਾਈਨਲ ਦਾ ਸਮਾਪਨ ਸੀ.ਟੀ. ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਭੰਗੜੇ ਨਾਲ ਹੋਇਆ। ਅੰਤ ਵਿੱਚ ਸਪਾਂਸਰਾਂ, ਜੂਰੀ ਮੈਂਬਰਾਂ ਅਤੇ ਖ਼ਾਸ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ਅਤੇ ਫਿਰ ਜੇਤੂਆਂ ਦੀ ਘੋਸ਼ਣਾ ਹੋਈ। ਖੁਸ਼ੀ ਅਤੇ ਤਾਲੀਆਂ ਦੇ ਸ਼ੋਰ ਨਾਲ ਗੂੰਜਦੇ ਹਾਲ ਵਿੱਚ ਬਾਵਰਚੀ ਸੀਜ਼ਨ-2 ਨੇ ਰਸੋਈ ਕਲਾ ਦੇ ਖੇਤਰ ਵਿੱਚ ਨਵਾਂ ਮਾਪਦੰਡ ਸੈੱਟ ਕੀਤਾ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਖ਼ਾਸ ਤੌਰ ’ਤੇ ਹਾਜ਼ਰੀ ਭਰ ਕੇ ਨੌਜਵਾਨ ਰਸੋਈ-ਕਲਾਕਾਰਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਖਾਣੇ ਨੂੰ ਕੇਵਲ ਕਰੀਅਰ ਹੀ ਨਹੀਂ ਸਗੋਂ ਕਲਾ ਦੇ ਰੂਪ ਵਿੱਚ ਵੀ ਅਪਣਾਉਣ। ਉਨ੍ਹਾਂ ਦੇ ਸ਼ਬਦਾਂ ਨੇ ਭਾਗੀਦਾਰਾਂ ਨੂੰ ਸੀਮਾਵਾਂ ਤੋਂ ਬਾਹਰ ਸੋਚਣ ਅਤੇ ਭਾਰਤ ਦੀ ਵਿਭਿੰਨ ਭੋਜਨ ਵਿਰਾਸਤ ’ਤੇ ਮਾਣ ਕਰਨ ਲਈ ਉਤਸ਼ਾਹਿਤ ਕੀਤਾ। ਬਾਵਰਚੀ, ਜਿਸਦੀ ਸ਼ੁਰੂਆਤ ਨੇੱਲੂ ਕੌਰਾ ਨੇ ਕੀਤੀ ਸੀ, ਭਾਰਤ ਦੀ ਧਨਵਾਨ ਭੋਜਨ-ਸੰਸਕ੍ਰਿਤੀ ਦਾ ਜਸ਼ਨ ਹੈ। ਇਹ ਮੰਚ ਘਰੇਲੂ ਰਸੋਈਏ ਅਤੇ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ’ਤੇ ਆਪਣੀ ਛੁਪੀ ਹੋਈ ਪ੍ਰਤਿਭਾ ਵਿਖਾਉਣ ਦਾ ਮੌਕਾ ਦਿੰਦਾ ਹੈ। ਸੀਜ਼ਨ-2 ਦੀ ਕਾਮਯਾਬੀ ਨਾਲ ਇਹ ਪਹਿਲ ਰਾਸ਼ਟਰੀ ਪੱਧਰ ’ਤੇ ਪਛਾਣ ਹਾਸਲ ਕਰ ਚੁੱਕੀ ਹੈ ਅਤੇ ਰਸੋਈ ਨਵੀਨਤਾ ਤੇ ਜਜ਼ਬੇ ਨੂੰ ਇੱਕ ਮੰਚ ’ਤੇ ਲਿਆਉਣ ਦੇ ਆਪਣੇ ਮਿਸ਼ਨ ਨੂੰ ਜਾਰੀ ਰੱਖ ਰਹੀ ਹੈ। ਸ਼ੈਫ ਕੁਨਾਲ ਕਪੂਰ ਦੀ ਟਿੱਪਣੀ:“ਇਹ ਦੇਖਣਾ ਬਹੁਤ ਪ੍ਰੇਰਣਾਦਾਇਕ ਹੈ ਕਿ ਭਾਰਤ ਦੇ ਹਰ ਕੋਨੇ ਤੋਂ ਇੰਨੀ ਪ੍ਰਤਿਭਾ ਸਾਹਮਣੇ ਆ ਰਹੀ ਹੈ। ਬਾਵਰਚੀ ਵਰਗੇ ਮੰਚ ਨਾ ਸਿਰਫ਼ ਖਾਣਾ ਬਣਾਉਣ ਦੇ ਜਜ਼ਬੇ ਨੂੰ ਪਛਾਣਦੇ ਹਨ, ਸਗੋਂ ਆਉਣ ਵਾਲੇ ਸ਼ੈਫਜ਼ ਨੂੰ ਪ੍ਰੇਰਿਤ ਕਰਦੇ ਹਨ ਕਿ ਉਹ ਭਾਰਤੀ ਭੋਜਨ ਨੂੰ ਵਿਸ਼ਵ ਪੱਧਰ ਤੱਕ ਲੈ ਕੇ ਜਾਣ। ਸੀ.ਟੀ. ਯੂਨੀਵਰਸਿਟੀ ਨੇ ਇਸ ਸੁਆਦ ਤੇ ਹੁਨਰ ਦੇ ਜਸ਼ਨ ਲਈ ਸ਼ਾਨਦਾਰ ਮੰਚ ਪ੍ਰਦਾਨ ਕੀਤਾ ਹੈ।” ਡਾ: ਮਨਬੀਰ ਸਿੰਘ, ਪ੍ਰੋ: ਚਾਂਸਲਰ, ਸੀ.ਟੀ. ਯੂਨੀਵਰਸਿਟੀ ਦੀ ਟਿੱਪਣੀ: “ਸੀ.ਟੀ. ਯੂਨੀਵਰਸਿਟੀ ਹਮੇਸ਼ਾੱ ਹਰ ਖੇਤਰ ਵਿੱਚ ਪ੍ਰਤਿਭਾ ਨੂੰ ਉਭਾਰਨ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਬਾਵਰਚੀ ਸੀਜ਼ਨ-2 ਦੀ ਮੇਜ਼ਬਾਨੀ ਕਰਨਾ ਸਾਡੇ ਲਈ ਮਾਣ ਦੀ ਗੱਲ ਹੈ। ਸਾਨੂੰ ਗਰਵ ਹੈ ਕਿ ਇਸ ਮੁਕਾਬਲੇ ਨੇ ਰਸੋਈ ਕਲਾ ਦੇ ਮਹਾਨ ਸ਼ੈਫਜ਼, ਉਭਰਦੇ ਕੂਕਜ਼ ਅਤੇ ਖਾਣੇ ਦੇ ਸ਼ੌਕੀਨਾਂ ਨੂੰ ਇੱਕ ਮੰਚ ’ਤੇ ਲਿਆ ਕੇ ਰਚਨਾਤਮਕਤਾ ਦਾ ਜਸ਼ਨ ਮਨਾਇਆ।”ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


