
*ਦੇਵਇੰਦਰ ਸਿੰਘ ਦੇਵ ਥਿੰਦ ਸਰਬਸੰਮਤੀ ਨਾਲ ਬਣੇ ਪ੍ਰਧਾਨ
*ਵੱਖ- ਵੱਖ ਦੇਸ਼ਾਂ, ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਸਮੇਤ ਪੰਜਾਬ ਚ ਕੀਤਾ ਜਾਵੇਗਾ ਯੂਨੀਅਨ ਦੀਆਂ ਇਕਾਈਆਂ ਦਾ ਗਠਨ
ਲੈਸਟਰ (ਇੰਗਲੈਂਡ) (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)-ਵਿਦੇਸ਼ਾਂ ਚ ਵੱਸਦੇ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਚ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਲਈ ਐਨ ਆਰ .ਆਈ ਯੂਨੀਅਨ ਦਾ ਗਠਨ ਕੀਤਾ ਗਿਆ। ਇਸ ਸਬੰਧੀ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਹੋਈ ਵਿਸਾਲ ਇਕੱਤਰਤਾ ਦੌਰਾਨ ਦੇਵਇੰਦਰ ਸਿੰਘ ਦੇਵ ਥਿੰਦ ਨੂੰ ਸਰਬਸੰਮਤੀ ਨਾਲ ਇਸ ਐਨ ਆਰ ਆਈ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਚੁਣੇ ਗਏ ਦੇਵਇੰਦਰ ਸਿੰਘ ਦੇਵ ਥਿੰਦ ਨੇ ਦੱਸਿਆ ਕਿ ਐਨਆਰਆਈ ਯੂਨੀਅਨ ਦਾ ਮਕਸਦ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਚ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣਾ ਹੋਵੇਗਾ। ਉਹਨਾਂ ਕਿਹਾ ਕਿ ਇਹ ਯੂਨੀਅਨ ਬਿਲਕੁਲ ਹੀ ਗੈਰ ਸਿਆਸੀ ਹੋਵੇਗੀ ਤੇ ਇਸ ਯੂਨੀਅਨ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੋਵੇਗਾ ।ਉਹਨਾਂ ਦੱਸਿਆ ਕਿ ਇਸ ਯੂਨੀਅਨ ਦੀਆਂ ਵੱਖ ਵੱਖ ਦੇਸ਼ਾ ਅਤੇ, ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਸਮੇਤ ਪੰਜਾਬ ਚ ਇਕਾਈਆਂ ਗਠਨ ਕੀਤੀਆਂ ਜਾਣਗੀਆਂ ਤਾਂ ਜੋ ਕਿਸੇ ਵੀ ਪ੍ਰਵਾਸੀ ਪੰਜਾਬੀ ਨੂੰ ਪੰਜਾਬ ਚ ਆਉਣ ਵਾਲੀ ਮੁਸ਼ਕਿਲ ਜਾਂ ਹੁੰਦੀ ਧੱਕੇਸ਼ਹੀ ਵਿਰੁੱਧ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕੀਤੀ ਜਾ ਸਕੇ । ਇਸ ਮੌਕੇ ਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਲੈਸਟਰ ਦੇ ਸਾਬਕਾ ਪ੍ਰਧਾਨ ਅਤੇ ਤੀਰ ਗਰੁੱਪ ਦੇ ਬੁਲਾਰੇ ਰਾਜ ਮਨਵਿੰਦਰ ਸਿੰਘ ਰਾਜਾ ਕੰਗ, ਗੁਰਦੁਆਰਾ ਸਾਹਿਬ ਦੇ ਮੌਜੂਦਾ ਪ੍ਰਧਾਨ ਗੁਰਨਾਮ ਸਿੰਘ ਨਵਾਂ ਸ਼ਹਿਰ, ਲੈਸਟਰ ਕਬੱਡੀ ਕਲੱਬ ਦੇ ਪ੍ਰਧਾਨ ਕੁਲਵੀਰ ਸਿੰਘ ਖੱਖ, ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਸਤਵਿੰਦਰ ਸਿੰਘ ਦਿਓਲ, ਪ੍ਰਸਿੱਧ ਪੰਜਾਬੀ ਲੇਖਕ ਸੁਖਦੇਵ ਸਿੰਘ ਬਾਸਲ, ਪ੍ਰਸਿੱਧ ਬਿਜਨਸਮੈਨ ਸੰਨੀ ਚੋਪੜਾ,ਮਿੰਟੂ ਘੁਮਾਣ ,ਅੰਮ੍ਰਿਤ ਘੁਮਾਣ,ਸੰਜੂ ਸ਼ਰਮਾ, ਨਿਰਮਲ ਸਿੰਘ ਲੱਡੂ, ਬਹਾਦਰ ਸਿੰਘ ਪੂਰੇਵਾਲ, ਮਨਜਿੰਦਰ ਪੁਰੇਵਾਲ ਅਤੇ ਪਰਮਜੀਤ ਕੌਰ ਸਮੇਤ ਵੱਡੀ ਗਿਣਤੀ ਚ ਪ੍ਰਵਾਸੀ ਪੰਜਾਬੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


