ਕਪੂਰਥਲਾ, (ਸਮਾਜ ਵੀਕਲੀ) ( ਕੌੜਾ )- ਐਸ.ਡੀ.ਕਾਲਜ ਫਾਰ ਵੂਮੈਨ ਸੁਲਤਾਨਪੁਰ ਲੋਧੀ ਵਿਖੇ ਪ੍ਰਿੰਸੀਪਲ ਡਾ ਵੰਦਨਾ ਸ਼ੁਕਲਾ ਦੀ ਅਗਵਾਈ ਵਿਚ ਫਿਟ ਇੰਡੀਆ ਅਭਿਆਨ ਚਲਾਇਆ ਗਿਆ । ਰਾਸ਼ਟਰ ਵਿਆਪੀ ਅਭਿਆਨ ਦਾ ਮੁੱਖ ਉਦੇਸ਼ ਵਿਹਾਰਕ ਜੀਵਨ ਵਿੱਚ ਬਦਲਾਅ ਲਿਆਉਣਾ ਤੇ ਦੇਸ਼ ਵਾਸੀਆਂ ਨੂੰ ਸਰੀਰਕ ਰੂਪ ਤੋਂ ਊਰਜਾ ਭਰਪੂਰ ਜੀਵਨ ਸ਼ੈਲੀ ਵੱਲ ਲੈ ਜਾਣਾ ਹੈ। ਇਸੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਕਾਲਜ ਵਿਚ ਕਈ ਗਤੀਵਿਧੀਆਂ ਕਰਵਾਈਆਂ ਗਈਆਂ । ਸਰੀਰਕ ਤੇ ਮਾਨਸਿਕ ਰੂਪ ਤੋਂ ਸਿਹਤ ਮੰਦ ਹੋਣ ਦਾ ਸੰਦੇਸ਼ ਦਿੰਦੇ ਹੋਏ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਕਰਵਾਈ ਗਈ। ਯੋਗ ਆਸਣ ਕਰਵਾਏ ਗਏ ਤੇ ਮਾਨਸਿਕ ਸ਼ਾਂਤੀ ਤੇ ਅਧਿਆਤਮਕਿਤਾ ਤੇ ਸਰੀਰ ਦੀ ਸਾਂਭ ਸੰਭਾਲ ਬਾਰੇ ਮੈਡਮ ਰਜਨੀ ਬਾਲਾ ਵੱਲੋਂ ਵਿਦਿਆਰਥਣਾਂ ਨੂੰ ਪ੍ਰੇਰਿਤ ਵੀ ਕੀਤਾ ਗਿਆ I ਇਸ ਦੇ ਨਾਲ ਨਾਲ ਸੰਤੁਲਿਤ ਭੋਜਨ ਲੈਣ ਬਾਰੇ ਵੀ ਕਿਹਾ ਗਿਆ ਅਤੇ ਫਿਟ ਇੰਡੀਆ ਐਪ ਅਪਣਾਉਣ ਲਈ ਵੀ ਕਿਹਾ ਗਿਆ । ਇਸ ਦੌਰਾਨ ਵਿਦਿਆਰਥਣਾਂ ਨੂੰ ਹਰ ਰੋਜ਼ 30 ਮਿਨਟ ਸਰੀਰਕ ਗਤੀਵਿਧੀਆਂ ਕਰਨ ਸਬੰਧੀ ਵੀ ਸੋਂਹ ਵੀ ਚੁਕਵਾਈ ਗਈ I ਪੌਸ਼ਟਕ ਭੋਜਨ ਵਾਲੇ ਪੋਸਟਰ ਹੱਥਾਂ ਵਿੱਚ ਲੈ ਕੇ ਰੈਲੀ ਕੱਢ ਕੇ ਨਗਰ ਵਾਸੀਆਂ ਨੂੰ ਵੀ ਜਾਗਰੂਕ ਕੀਤਾ ਗਿਆ । ਮੈਡਮ ਰਜਨੀ ਬਾਲਾ ਦੀ ਦੇਖ ਦੇਖ ‘ਚ ਆਯੋਜਿਤ ਅਭਿਆਨ ਦਾ ਮੁੱਖ ਉਦੇਸ਼ ਸੀ, ਕਿ ਵਿਕਸਿਤ ਭਾਰਤ ਵਿੱਚ ਯੁਵਾ ਪੀੜੀ ਤੰਦਰੁਸਤ ਰਹਿ ਕੇ, ਤੰਦਰੁਸਤ ਰਾਸ਼ਟਰ ਦਾ ਨਿਰਮਾਣ ਕਰ ਸਕੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly