(ਸਮਾਜ ਵੀਕਲੀ) ਆਰ ਐਸ ਐਸ, ਭਾਜਪਾ ਤੇ ਹੋਰ ਜੱਥੇਬੰਦੀਆਂ ਨੇ ਕਾਂਗਰਸ ਸਰਕਾਰ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਨੂੰ ਲੈਣ ਕੇ ਅੰਨਾ ਹਜ਼ਾਰੇ ਦੀ ਅਗਵਾਈ ਹੇਠ ਦਿੱਲੀ ਵਿੱਚ ਮੋਰਚਾ ਲਗਾਇਆ। ਕਾਂਗਰਸ ਦੇ ਵਿਰੁੱਧ ਝੂਠਾ ਪ੍ਰਚਾਰ ਕਰਕੇ ਉਸਨੂੰ ਸੱਤਾ ਤੋਂ ਬਾਹਰ ਕੀਤਾ। ਜਦੋਂ ਤੋਂ ਭਾਜਪਾ ਨੇ 2014 ਤੋਂ ਸੱਤਾ ਸੰਭਾਲੀ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿੱਚ ਘੱਟ ਤੇ ਵਿਦੇਸ਼ਾਂ ਵਿੱਚ ਵਧੇਰੇ ਰਹੇ ਹਨ। ਉਹਨਾਂ ਨੇ ਗਿਆਰਾਂ ਸਾਲ ਵਿੱਚ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ। ਅਮਰੀਕਾ ਦੌਰੇ ਦੌਰਾਨ ਉਹਨਾਂ ਦਾ ਜਦੋਂ ਦੁਨੀਆਂ ਦੇ ਪੱਤਰਕਾਰਾਂ ਨਾਲ ਗੱਲਬਾਤ ਹੋਈ ਤਾਂ ਨਰਿੰਦਰ ਮੋਦੀ ਨੂੰ ਤੌਣੀ ਆ ਗਈ। ਉਹਨਾਂ ਨੂੰ ਪੱਤਰਕਾਰਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਹਨਾਂ ਪਹਿਲਾਂ ਜੀਐਸਟੀ ਬਿੱਲ ਪਾਸ ਕਰਕੇ ਦੇਸ਼ ਦੇ ਹਰ ਵਰਗ ਨੂੰ ਲੁੱਟਿਆ ਪੁੱਟਿਆ। ਨੋਟ ਬੰਦੀ ਕਰਕੇ ਲੋਕਾਂ ਦਾ ਉਜਾੜਾ ਕੀਤਾ। ਕਰੋਨਾ ਦੌਰ ਵਿੱਚ ਦੇਸ਼ ਨੂੰ ਰਾਮ ਭਰੋਸੇ ਛੱਡ ਕੇ, ਕਦੇ ਥਾਲੀਆਂ ਵਜਾਈਆਂ ਤੇ ਕਦੇ ਤਾੜੀਆਂ ਵਜਾਈਆਂ। ਹੁਣ ਜਦੋਂ ਭਾਜਪਾ ਚਾਰੇ ਪਾਸਿਓਂ ਘਿਰ ਗਈ ਹੈ ਤੇ ਉਸਨੂੰ ਡਰ ਪੈਦਾ ਹੋ ਗਿਆ ਕਿ ਅਗਲੀਆਂ ਚੋਣਾਂ ਵਿੱਚ ਉਹਨਾਂ ਦੀ ਕੁਰਸੀ ਜਾਵੇਗੀ। ਉਹਨਾਂ ਨੇ ਦੇਸ਼ ਲੋਕਾਂ ਨੂੰ ਭਰਮਾਉਣ ਲਈ ਜੀਐਸਟੀ ਦੀਆਂ ਸ਼ਰਤਾਂ ਬਦਲ ਦਿੱਤੀਆਂ। ਲੋਕਾਂ ਨੂੰ ਰੁਜ਼ਗਾਰ ਦੇਣ ਦੇ ਦਾਅਵੇ ਖੋਖਲੇ ਸਿੱਧ ਹੋਏ। ਦੇਸ਼ ਵਿੱਚ ਜਾਤੀ ਨਾਲ, ਹਿੰਦੂ ਮੁਸਲਮਾਨ ਦਾ ਰੌਲਾ ਪਾਇਆ। ਦੇਸ਼ ਦੀ ਅਨਪੜ੍ਹ ਜਨਤਾ ਨੂੰ ਧਰਮ ਤੇ ਇਲਾਕਿਆਂ ਵਿੱਚ ਉਲਝਾਇਆ। ਹੁਣ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਜਦੋਂ ਦੇਸ਼ ਵਿੱਚ ਲਾਮਬੰਦੀ ਸ਼ੁਰੂ ਹੋਈ। ਕਾਂਗਰਸ ਨੇ ਵੋਟ ਚੋਰੀ ਦਾ ਮਾਮਲਾ ਸਾਹਮਣੇ ਲਿਆਂਦਾ। ਭਾਜਪਾ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਹੁਣ ਉਹ ਕੱਖ ਫਲਾਹੀ ਹੱਥ ਮਾਰ ਰਹੀ ਹੈ। ਭਾਜਪਾ ਸਰਕਾਰ ਆਪਣੀ ਹੋਂਦ ਬਚਾਉਣ ਖਾਤਰ ਹੁਣ ਲੋਕਾਂ ਨੂੰ ਭਰਮਾਉਣ ਵਾਸਤੇ ਇਹ ਨਵੇਂ ਨਵੇਂ ਬਿੱਲ ਲਿਆ ਰਹੀ ਹੈ। ਦੇਸ਼ ਦੇ ਲੋਕਾਂ ਨੂੰ ਨੂੰ ਹੁਣ ਜ਼ਰੂਰ ਸੋਚਣਾ ਪਵੇਗਾ ਕਿ ਉਹਨਾਂ ਨੇ ਆਪਣੇ ਜੀਵਨ ਨੂੰ ਬਚਾਉਣ ਲਈ ਕੀ ਕਰਨਾ ਹੈ?
ਬੁੱਧ ਸਿੰਘ ਨੀਲੋਂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



