HOME ਕਾਠਗੜ੍ਹ ਵਿਖੇ ਪਹਿਲਾਂ ਖੂਨਦਾਨ ਕੈਂਪ ਅਤੇ ਲੰਗਰ 5 ਅਕਤੂਬਰ ਨੂੰ

ਕਾਠਗੜ੍ਹ ਵਿਖੇ ਪਹਿਲਾਂ ਖੂਨਦਾਨ ਕੈਂਪ ਅਤੇ ਲੰਗਰ 5 ਅਕਤੂਬਰ ਨੂੰ

ਨੋਜਵਾਨਾਂ ਦੇ ਦਿਲਾਂ ਦੀ ਧੜਕਣ ਸਵਰਗੀ ਕਮਲਜੀਤ ਕੁਮਾਰ ਸੋਨੂੰ ਦੀ ਯਾਦ ਵਿਚ ਲਗਾਇਆ ਜਾਵੇਗਾ ਖੂਨਦਾਨ ਕੈਂਪ 

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ) ਫਰੈਂਡਜ਼ ਗਰੁੱਪ ਕਾਠਗੜ੍ਹ ਵਲੋਂ ਸਵਰਗੀ ਨੋਜਵਾਨ ਸੋਨੂੰ ਦੀ ਕਾਠਗੜ੍ਹ ਦੀ ਯਾਦ ਵਿਚ ਪਹਿਲਾਂ ਖੂਨਦਾਨ ਕੈਂਪ ਅਤੇ ਲੰਗਰ 5 ਅਕਤੂਬਰ 2025 ਦਿਨ ਐਤਵਾਰ ਨੂੰ ਮੇਨ ਚੋਕ ਕਾਠਗੜ੍ਹ ਦੀ ਮਾਰਕੀਟ ਵਿਚ ਲਗਾਇਆ ਜਾ ਰਿਹਾ ਹੈ ਇਹ ਜਾਣਕਾਰੀ ਦਿੰਦੀਆਂ ਰਵੀ ਕੁਮਾਰ ਕਾਠਗੜ੍ਹ ਨੇ ਦੱਸਿਆ ਕੇ ਸਵੇਰੇ 10 ਵਜੇ ਤੋਂ ਦੁਪਹਿਰ 2ਵਜੇ ਤੱਕ ਖੂਨਦਾਨ ਕੈਂਪ ਬਲੱਡ ਸੈਂਟਰ ਸਰਕਾਰੀ ਹਸਪਤਾਲ ਰੂਪਨਗਰ ਦੇ ਡਾਕਟਰਾਂ ਦੀ ਟੀਮ ਵਲੋਂ ਲਗਾਇਆ ਜਾਵੇ ਜਦੋਂ ਕੇ 1 ਵਜੇ ਤੋਂ ਸ਼ਾਮ 5 ਵਜੇ ਤੱਕ ਗੁਰੂ ਦੇ ਅਤੁੱਟ ਲੰਗਰ ਵਰਤਾਏ ਜਾਣਗੇ। ਇਸ ਖੂਨਦਾਨ ਕੈਂਪ ਵਿਚ ਸਮੂਹ ਗ੍ਰਾਮ ਪੰਚਾਇਤ ਅਤੇ ਕਸਬੇ ਕਾਠਗੜ੍ਹ ਦੇ ਦੁਕਾਨਦਾਰ ਅਤੇ ਇਲਾਕੇ ਦੇ ਮੋਹਤਬਰ ਨੋਜਵਾਨ ਇਸ ਖੂਨਦਾਨ ਕੈਂਪ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਗੇ।ਇਸ ਮੌਕੇ ਜਤਿੰਦਰ ਕੁਮਾਰ ਆਨੰਦ, ਬਿੱਟੂ ਸਰਪੰਚ ਚਾਹਲਾਂ, ਰੋਹਿਤ, ਗੋਬਿੰਦ ਕਾਠਗੜ੍ਹ, ਰਮਨ, ਰਕੇਸ਼, ਮਨੀ, ਮੋਨੂੰ ਆਦਿ ਪਿੰਡ ਦੇ ਨੌਜਵਾਨ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਖ਼ੁਦਗ਼ਰਜ਼ੀ
Next articleਪੀ.ਏ.ਯੂ. ਲੁਧਿਆਣੇ ਦਾ ਕਿਸਾਨ ਮੇਲਾ ਅੱਜ ਤੋਂ