HOME ਪੀ.ਏ.ਯੂ. ਲੁਧਿਆਣੇ ਦਾ ਕਿਸਾਨ ਮੇਲਾ ਅੱਜ ਤੋਂ

ਪੀ.ਏ.ਯੂ. ਲੁਧਿਆਣੇ ਦਾ ਕਿਸਾਨ ਮੇਲਾ ਅੱਜ ਤੋਂ

4
ਹਰਵਿੰਦਰ ਸਿੰਘ ਬਰਾੜ

ਇਸ ਮੌਕੇ ਕਣਕ ਦੀਆਂ ਨਵੀਆਂ ਕਿਸਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ: ਬਰਾੜ 

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.)  ਕਿਸਾਨ ਮੇਲੇ ਕਿਸਾਨਾਂ ਤੱਕ ਖੇਤੀ ਗਿਆਨ- ਵਿਗਿਆਨ ਅਤੇ ਸ਼ੁੱਧ ਬੀਜ ਪਹੁੰਚਾਉਣ ਲਈ ਇੱਕ ਵਧੀਆ ਜ਼ਰੀਆ ਹਨ ਇਹਨਾਂ ਮੇਲਿਆਂ  ਰਾਹੀਂ ਕਿਸਾਨਾਂ ਦੀ ਰਾਏ ਤੇ ਪਿਛਲੀ ਖੋਜ ਦਾ ਮੂਲਅੰਕਣ ਵੀ ਹੁੰਦਾ ਹੈ ਅਤੇ ਵਿਗਿਆਨੀਆਂ ਨੂੰ ਸੋਧ ਮਿਲਦੀ ਹੈ ਤੇ ਨਵੀਆਂ ਖੇਤੀ ਤਕਨੀਕਾਂ ਵਿਧੀਆਂ ਦਾ ਪ੍ਰਦਰਸ਼ਨ ਵੀ ਇਹਨਾਂ ਮੇਲਿਆਂ  ਦੌਰਾਨ ਹੀ ਕੀਤਾ ਜਾਂਦਾ ਹੈ । ਇਸੇ ਮਕਸਦ ਨੂੰ ਲੈ ਕੇ ਪੀ.ਏ.ਯੂ.  ਲੁਧਿਆਣਾ ਵਿਖੇ ਦੋ ਰੋਜ਼ਾ ਕਿਸਾਨ ਮੇਲਾ 26 ਅਤੇ 27 ਸਤੰਬਰ ਨੂੰ ਲੱਗ ਰਿਹਾ ਹੈ । ਹਾੜੀ ਦੇ ਮੌਸਮ ਦੌਰਾਨ ਪੰਜਾਬ ਵਿੱਚ ਕਣਕ ਅਨਾਜ ਦੀ ਮੁੱਖ ਫਸਲ ਹੈ ਇਸ ਦੀ ਬਿਜਾਈ ਝੋਨੇ ਤੋਂ ਬਾਅਦ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਕਣਕ ਸਰਦੀ ਰੁੱਤ ਦੀ ਫਸਲ ਹੈ । ਸ਼ੁਰੂ ਵਿੱਚ ਕਣਕ ਨੂੰ ਠੰਡ ਦੀ ਲੋੜ ਹੁੰਦੀ ਹੈ । ਕਣਕ ਦੀ ਫਸਲ ਕਲਰ ਅਤੇ ਸੇਮ ਵਾਲੀਆਂ ਜ਼ਮੀਨਾਂ ਤੋਂ ਬਿਨਾਂ ਕਣਕ ਸਾਰੀਆਂ ਜਮੀਨ ਵਿੱਚ ਪੈਦਾ ਕੀਤੀ ਜਾ ਸਕਦੀ ਹੈ । ਇਹ ਪ੍ਰਗਟਾਵਾ ਫਿਰੋਜ਼ਪੁਰ ਰੋਡ ਸਥਿਤ ਬਰਾੜ ਐਗਰੀਕਲਚਰ ਫਾਰਮ ਦੇ ਐਮ.ਡੀ. ਹਰਵਿੰਦਰ ਸਿੰਘ ਬਰਾੜ ਨੇ ਕੀਤਾ ।  ਉਹਨਾਂ ਦੱਸਿਆ ਕਿ ਇਸ ਮੇਲੇ ਵਿੱਚ ਕਣਕ ਦੀਆਂ ਨਵੀਆਂ ਕਿਸਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ ਜਿਨਾਂ ਵਿੱਚੋਂ ਮੁੱਖ ਤੌਰ ਤੇ ਆਈ ਏ ਆਰ ਆਈ ਦਿੱਲੀ ਵੱਲੋਂ ਪਾਸ ਕਣਕ ਦੀ ਨਵੀਂ ਕਿਸਮ ਐਚਡੀ 3386 ਹੈ ।  ਇਸ ਦੀ ਬਿਜਾਈ ਦਾ ਸਮਾਂ 25 ਅਕਤੂਬਰ ਤੋਂ ਲੈ ਕੇ 31 ਦਸੰਬਰ ਤੱਕ ਹੈ । ਇਸ ਦਾ ਔਸਤਨ ਕਦ 100 ਸੈਂ.ਮੀ ਤੱਕ ਹੁੰਦਾ ਹੈ । ਇਹ ਕਿਸਮ 140 ਤੋਂ 145 ਦਿਨ ਵਿੱਚ ਪੱਕਦੀ ਹੈ । ਇਸ ਕਿਸਮ ਦਾ ਫੂਟਾਰਾ ਬਹੁਤ ਜ਼ਿਆਦਾ ਹੁੰਦਾ ਹੈ । ਇਹ ਕਿਸਮ ਪੀਲੀ ਕੁੰਗੀ ਤੇ ਭੂਰੀ  ਕੁੰਗੀ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ । ਇਸ ਕਿਸਮ ਦਾ ਝਾੜ ਹੁਣ ਤੱਕ ਆਈਆਂ ਕਿਸਮਾਂ ਨਾਲੋਂ ਵੱਧ ਨਿਕਲਿਆ ਹੈ । ਇਹ ਕਿਸਮ ਡਿਗਦੀ ਨਹੀਂ ਹੈ । ਇਸ ਦੇ ਦਾਣੇ ਮੋਟੇ ਤੇ ਚਮਕਦਾਰ ਹੁੰਦੇ ਹਨ ਅਤੇ ਇਹ ਪੋਸਟਿਕ ਤੱਤਾਂ ਨਾਲ ਭਰਪੂਰ ਹੈ ਤੇ ਖਾਣ ਲਈ ਬਹੁਤ ਸਵਾਦੀ ਹੁੰਦੀ ਹੈ। ਇਸ  ਕਿਸਮ ਨੂੰ ਪੰਜਾਬ, ਹਰਿਆਣਾ, ਯੂ.ਪੀ. ਆਦਿ ਰਾਜਾਂ ਵਿੱਚ ਬੀਜਣ ਦੀ ਸਿਫਾਰਿਸ਼ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਣਕ ਦੀ ਲਾਹੇਵੰਦ ਕਿਸਮ ਪੀ.ਏ.ਯੂ. ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀ ਨਵੀਂ ਕਿਸਮ  ਪੀ ਬੀ ਡਬਲਿਊ 872  ਹੈ (ਜਾਣਕਾਰੀ ਹਿਤ) ਇਸ ਦਾ  ਕੱਦ 100 ਸੈਂ. ਮੀ ਤੱਕ ਹੁੰਦਾ ਹੈ । ਇਹ ਕਿਸਮ ਤਕਰੀਬਨ 152 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ  ਇਸ ਕਿਸਮ ਦਾ ਝਾੜ  24 ਕੁਇੰਟਲ ਪ੍ਰਤੀ ਏਕੜ ਤੱਕ ਨਿਕਲ ਸਕਦਾ ਹੈ । ਇਹ ਕਿਸਮ ਗਰਮੀ ਦੇ ਤਾਪਮਾਨ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ।  ਇਹ ਕਿਸਮ ਭੂਰੀ ਤੇ ਪੀਲੀ ਕੁੰਗੀ ਦਾ ਟਾਕਰਾ ਕਰ ਸਕਦੀ ਹੈ। ਇਸ ਦਾ ਨਾੜ ਮੋਟਾ ਹੋਣ ਕਰਕੇ ਇਹ ਕਿਸਮ ਡਿੱਗਦੀ ਨਹੀਂ ਇਸ ਕਿਸਮ ਦੇ ਦਾਣੇ ਚਮਕੀਲੇ ਅਤੇ ਮੋਟੇ ਹੁੰਦੇ ਹਨ ਇਹ ਕਿਸਮ ਅਗੇਤੀ ਅਤੇ ਪਿਛੇਤੀ ਕਿਸਮ ਹੈ ਇਸ ਦੀ ਬਿਜਾਈ 25 ਅਕਤੂਬਰ ਤੋਂ ਲੈ ਕੇ 31 ਦਸੰਬਰ ਤੱਕ ਕੀਤੀ ਜਾ ਸਕਦੀ ਹੈ। ਉਹਨਾਂ  ਦੱਸਿਆ ਕਿ ਇਸ ਤੋਂ ਇਲਾਵਾ ਕਣਕ ਦੀਆਂ ਹੋਰ  ਕਿਸਮਾਂ ਡੀ ਬੀ ਡਬਲਊ 327,  ਡੀ ਬੀ ਡਬਲਊ 371, 372 , ਡੀ ਬੀ ਡਬਲਊ 222, ਡੀ ਬੀ ਡਬਲਊ 187,  ਐਚਡੀ 3086 ਵੀ ਕਿਸਮਾਂ ਵਧੇਰੇ ਲਾਹੇਵੰਦ ਹਨ ਉਹਨਾਂ ਦੱਸਿਆ ਕਿ ਚਾਰੇ ਦੀਆਂ ਕਿਸਮਾਂ ਦੀ ਬਿਜਾਈ ਦਾ ਢੁਕਵਾਂ ਸਮਾਂ ਚੱਲ ਰਿਹਾ ਹੈ ਜਿਨਾਂ ਵਿੱਚੋਂ ਬਰਸੀਮ ਬੀ ਐਲ 10, ਹਾੜੂ, ਬੀਐਲ 42, ਰਾਈ ਘਾਹ ਨੰਬਰ 1, ਮੱਖਣ ਘਾਹ, ਜਵਾਂ ਕੈਂਟ  ਹੋਰ ਕਿਸਮਾਂ ਛੋਲੇ ,ਮਸਰ, ਮਟਰ , ਅਲਸੀ, ਸਰੋਂਆ, ਤੋਰੀਆ, ਰਾਹਿਆ ਸਰੋ, ਗੋਭੀ ਸਰ੍ਹੋਂ ਦੀ ਬਿਜਾਈ ਕਰਕੇ ਕਿਸਾਨ ਭਰਾ ਵਧੇਰੇ ਮੁਨਾਫਾ ਲੈ ਸਕਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਾਠਗੜ੍ਹ ਵਿਖੇ ਪਹਿਲਾਂ ਖੂਨਦਾਨ ਕੈਂਪ ਅਤੇ ਲੰਗਰ 5 ਅਕਤੂਬਰ ਨੂੰ
Next articleਕੇਸੀ ਫਾਰਮੇਸੀ ਕਾਲਜ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ