(ਸਮਾਜ ਵੀਕਲੀ)
ਇਸ ਮਤਲਬ ਖੋਰੀ ਦੁਨੀਆਂ ਵਿੱਚ ,
ਅਪਣੇ ਅਪਣਿਆਂ ਨਾਲ਼ ਲੜਦੇ ਨੇ ।
ਪਰ ਜਿੰਨ੍ਹਾਂ ਦਾ ਕੋਈ ਅਪਣਾ ‘ਨੀਂ ,
ਓਹ ਤਨਹਾਈ ਵਿੱਚ ਸੜਦੇ ਨੇ ।
ਜੋ ਵਿਹਲੜ ਭਾਰ ਹਨ ਧਰਤੀ ਉਤੇ ,
ਓਹ ਕਲਪਿਤ ਸੁਰਗ ‘ਚ ਵਸਦੇ ਨੇ ;
ਕਰਦੇ ਕਿਰਤ ਕਮਾਈ ਹਨ ਜਿਹੜੇ ,
ਉਹ ਦਰਿਆਵਾਂ ਵਿੱਚ ਹੜ੍ਹਦੇ ਨੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037



