(ਸਮਾਜ ਵੀਕਲੀ)
ਬੇ-ਮੌਤ ਇਹਨਾ ਨੂੰ ਨਾ ਮਾਰੋ ਤੁਸੀਂ।
ਹੁਣ ਹੋਰ ਨਾ ਕਹਿਰ ਗਜਾਰੋ ਤੁਸੀਂ।
ਕੁਦਰਤ ਨਾ ਛੇੜਾਂ ਛੇੜਦੇ ਹੋ…..2,
ਜਿੰਨੇ ਰੁੱਖ ਜੰਗਲ ਪਹਾੜ ਦਿੱਤੇ।
ਕਿਉਂ ਪਰਾਲੀ ਨੂੰ ਅੱਗ ਲਾਕੇ ਤੇ,
ਤੂੰ ਜੀਵ ਜੰਤੂ ਸਾੜ ਦਿੱਤੇ।
ਕਿਉਂ ਪਰਾਲੀ ਨੂੰ ਅੱਗ ਲਾਕੇ ਤੇ…………
ਆਪਣਾ ਘਰ ਵਸਾਉਣ ਲਈ,
ਦੂਜਿਆਂ ਘਰੇ ਅੱਗਾਂ ਲਾਵੇਂ ਤੂੰ।
ਜਦੋਂ ਥੋੜਾ ਜਿਹਾ ਤੈਨੂੰ ਸੇਕ ਲੱਗਾ,
ਫਿਰ ਦੂਰ ਹੀ ਭੱਜਦਾ ਜਾਵੇਂ ਤੂੰ।
ਉਏ ਅਪਣੇ ਸੁੱਖ ਖਾਤਿਰ ਸੀ….2,
ਇਹ ਕਿਉਂ ਬਲੀ ਚਾੜ ਦਿੱਤੇ।
ਕਿਉਂ ਪਰਾਲੀ ਨੂੰ ਅੱਗ ਲਾਕੇ ਤੇ…………
ਕੁਝ ਆਲ਼ਣੇ ਖੁਡਾਂ ਚ ਸੜ਼ ਗਏ ਨੇ,
ਕੁਝ ਮਰਗੇ ਮਾਂ ਦੀਆਂ ਕੁੱਖਾਂ ਵਿੱਚ।
ਕਈ ਪੰਛੀ ਬੱਚੇ ਬਚਾਉਣ ਲਈ,
ਜਾਨ ਦੇ ਗਏ ਬੈਠੇ ਰੁੱਖਾਂ ਵਿੱਚ।
ਚੁਣ ਤੀਲਾ ਤੀਲਾ ਘਰ ਬਣਾਏ ਜੋ..2,
ਕੁਝ ਪਲਾਂ ਵਿੱਚ ਤੂੰ ਉਜਾੜ ਦਿੱਤੇ।
ਕਿਉਂ ਪਰਾਲੀ ਨੂੰ ਅੱਗ ਲਾਕੇ ਤੇ…………..
ਮੰਨਿਆ ਤੈਨੂੰ ਪੂਰਾ ਮੁੱਲ ਨਹੀ ਮਿਲਦਾ,
ਪਰ ਇਹ ਕੀ ਕਹਿਰ ਕਮਾਇਆ ਏ।
ਫਿਰ ਪਸੂ ਪੰਛੀ ਤੇ ਕੁਦਰਤ ਦਾ,
ਭੋਰਾ ਵੀ ਤਰਸ ਨਾ ਆਈਆ ਏ।
ਦਿਲ ਵਿੱਚੋਂ ਰਹਿਮ ਵਾਲੇ ਸੀ…2,
ਸਾਰੇ ਹੀ ਵਰਕੇ ਪਾੜ ਦਿੱਤੇ।
ਕਿਉਂ ਪਰਾਲੀ ਨੂੰ ਅੱਗ ਲਾਕੇ ਤੇ…………..
ਹਵਾ ਕੁਦਰਤ਼ ਪੰਛੀ ਜੀਵ ਜੰਤੂ,
ਸਾਰੇ ਹੀ ਸਹਿਮੀ ਫਿਰਦੇ ਆ।
ਹਰੇ ਭਰੇ ਜੋ ਪੱਤੇ ਟਾਹਣੀਆਂ ਤੋਂ,
ਸੜ੍ਹ ਸੁੱਕਕੇ ਹੁਣ ਉਹ ਕਿਰਦੇ ਆ।
ਕੁਲਵੰਤ ਕੋਹਾੜ ਆਖੇ ਸੁਣ ਸੱਜਣੋ…2,
ਆਪਾਂ ਸਾਰੇ ਹੀ ਕੰਮ ਵਿਗਾੜ ਦਿੱਤੇ।
ਕਿਉਂ ਪਰਾਲੀ ਨੂੰ ਅੱਗ ਲਾਕੇ ਤੇ,
ਤੂੰ ਜੀਵ ਜੰਤੂ ਸਾੜ਼ ਦਿੱਤੇ।
ਕਿਉ ਪਰਾਲੀ ਨੂੰ ਅੱਗ ਲਾਕੇ ਤੇ……………
ਗੀਤਕਾਰ:-
ਕੁਲਵੰਤ ਸਿੰਘ ਕੋਹਾੜ(ਗੁਰਦਾਸਪੁਰ)
9803720820
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly