HOME ਫਿਨਲੈਂਡ ਤੋਂ ਟਰੇਨਿੰਗ ਪ੍ਰਾਪਤ ਕਰਕੇ ਪਰਤੀ ਰਚਨਾਪੁਰੀ ਦਾ ਸ਼ੇਖੂਪੁਰ ਸਕੂਲ ਸਟਾਫ ਵੱਲੋਂ...

ਫਿਨਲੈਂਡ ਤੋਂ ਟਰੇਨਿੰਗ ਪ੍ਰਾਪਤ ਕਰਕੇ ਪਰਤੀ ਰਚਨਾਪੁਰੀ ਦਾ ਸ਼ੇਖੂਪੁਰ ਸਕੂਲ ਸਟਾਫ ਵੱਲੋਂ ਗਰਮ ਜੋਸ਼ੀ ਨਾਲ ਨਿੱਘਾ ਸਵਾਗਤ

1
ਕਪੂਰਥਲਾ,  (ਸਮਾਜ ਵੀਕਲੀ)  (ਕੌੜਾ)- ਸਰਕਾਰੀ ਐਲੀਮੈਂਟਰੀ ਸੈਲਫ ਮੇਡ ਸਮਾਰਟ ਸਕੂਲ ਸ਼ੇਖੂਪੁਰ ਬਲਾਕ ਕਪੂਰਥਲਾ-1 ਦੇ ਈ ਟੀ ਟੀ ਅਧਿਆਪਕ ਰਚਨਾਪੁਰੀ ਦੇ ਯੂਨੀਵਰਸਿਟੀ  ਆਫ ਟੂਰਕੂ ਫਿਨਲੈਂਡ ਵਿਖੇ 15 ਰੋਜਾ ਟਰੇਨਿੰਗ ਪ੍ਰਾਪਤ ਕਰਕੇ ਵਾਪਸ ਸਕੂਲ ਪਰਤਨ ਮੌਕੇ ਸੈਂਟਰ ਹੈਡ ਟੀਚਰ ਜੈਮਲ ਸਿੰਘ ਦੀ ਅਗਵਾਈ ਹੇਠ ਸਮੂਹ ਸਕੂਲ ਸਟਾਫ ਐਸ ਐਮ ਸੀ ਮੈਂਬਰ ਸਕੂਲ ਵਿਦਿਆਰਥੀਆਂ ਤੇ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਗੁਲਦਸਤੇ ਦੇ ਕੇ ਗਰਮ ਜੋਸ਼ੀ ਨਾਲ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਖੇਪ ਸਮਾਗਮ ਦੌਰਾਨ ਉਹਨਾਂ ਦੱਸਿਆ ਕਿ ਇਹਨਾਂ ਦੋ ਹਫਤਿਆਂ ਦੀ ਟੀਚਰ ਟ੍ਰੇਨਿੰਗ ਦੌਰਾਨ ਉਹ ਯੂਨੀਵਰਸਿਟੀ ਫਿਨਲੈਂਡ ਤੋਂ ਤਕਨੀਕੀ ਸਿੱਖਿਆ ਤਕਨੀਕ  ਗਤੀਵਿਧੀਆਂ ਦੀ ਸਿਖਲਾਈ ਪ੍ਰਾਪਤ ਕਰਕੇ ਆਏ ਹਨ । ਜੋ ਪੰਜਾਬ ਦੇ ਸਕੂਲਾਂ ਅੰਦਰ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਅਤੇ ਸਾਡੇ ਸਿੱਖਿਆ ਸਿਸਟਮ ਨੂੰ ਹੋਰ ਬਿਹਤਰ ਬਣਾਉਣ ਲਈ ਸਹਾਈ ਸਿੱਧ ਹੋਣਗੀਆਂ। ਜੈਮਲ ਸਿੰਘ ਸੈਂਟਰ ਹੈੱਡ ਟੀਚਰ ਸ਼ੇਖੂਪੁਰ ਨੇ ਕਿਹਾ ਕਿ ਸਾਡੇ ਸਕੂਲ ਦੀ ਅਧਿਆਪਕਾ ਰਚਨਾਪੁਰੀ ਦਾ ਟ੍ਰੇਨਿੰਗ ਲਈ ਚੁਣੇ ਜਾਣਾ ਸਾਡੇ ਸਾਰਿਆਂ ਲਈ ਬੜੇ ਮਾਣ ਵਾਲੀ ਗੱਲ ਹੈ। ਜਿਨ੍ਹਾਂ ਇਸ ਟ੍ਰੇਨਿੰਗ ਦੇ ਸਾਰੇ ਮਾਪਦੰਡ ਪੂਰੇ ਕਰਕੇ ਜ਼ਿਲ੍ਹਾ ਕਪੂਰਥਲਾ ਦਾ ਨਾਂ ਰੌਸ਼ਨ ਕੀਤਾ ਹੈ। ਉਹਨਾਂ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ  ਟ੍ਰੇਨਿੰਗ ਪ੍ਰੋਗਰਾਮ ਜਾਰੀ ਰੱਖਣੇ ਚਾਹੀਦੇ ਹਨ । ਉਹਨਾਂ ਅੰਤ ਵਿੱਚ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਸੇਵਾ ਮੁਕਤ ਸੈਂਟਰ ਹੈਡ ਟੀਚਰ ਅਮਰਜੀਤ ਕੋਮਲ,ਨੀਤੂ ਆਨੰਦ, ਕਮਲਦੀਪ ਬਾਵਾ, ਮਮਤਾ ਦੇਵੀ, ਕੁਲਦੀਪ ਕੌਰ ,ਮੋਨਿਕਾ ਅਰੋੜਾ, ਮਨਮੋਹਨ ਕੌਰ, ਸ਼ੈਲਜਾ ਸ਼ਰਮਾ, ਮੰਜੂ ਰਾਣੀ , ਬਰਿੰਦਾ ਸ਼ਰਮਾ,ਸ਼ਮਾ ਰਾਣੀ,ਸਰੋਜ ਰਾਣੀ ਸਕੂਲ ਦੇ ਵਿਦਿਆਰਥੀ ਅਤੇ ਬੱਚਿਆਂ ਦੇ ਮਾਪਿਆਂ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਿਸ਼ਵ ਅਪੰਗਤਾ ਦਿਵਸ ਦਾ ਰੱਖਬਾਗ ਵਿਖੇ ਕੀਤਾ ਗਿਆ ਆਯੋਜਨ
Next articleਰਾਸ਼ਟਰਪਤੀ ਪੁਤਿਨ ਦਾ ਭਾਰਤ ਦੌਰਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ, 30 ਘੰਟਿਆਂ ਦੇ ਸ਼ਡਿਊਲ ਵਿੱਚ ਇੱਕ ਸ਼ਾਹੀ ਡਿਨਰ ਤੋਂ ਲੈ ਕੇ ਇੱਕ ਵੱਡੇ ਰੱਖਿਆ ਸੌਦੇ ਤੱਕ ਸਭ ਕੁਝ ਸ਼ਾਮਲ ਹੈ;