ਫਸਲਾਂ ਤੇ ਨਸਲਾਂ ਨੂੰ ਬਚਾਉਣ ਦੀ ਲੜਾਈ ਲੜ ਰਹੇ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦਿੱਤੇ 27 ਸਤੰਬਰ ਦੇ ਮੁਕੰਮਲ ਭਾਰਤ ਬੰਦ ਨੂੰ ਮਜਬੂਤ ਤੇ ਸਫਲ ਬਣਾਉਣ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਮੋਰਚੇ ਦੀ ਸਿਰਮੌਰ ਜਥੇਬੰਦੀ ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਸੰਦੀਪ ਅਰੋੜਾ ਜਿਲਾ ਸਕੱਤਰ ਦਿਲਬਾਗ ਸਿੰਘ ਚੰਦੀ ਮੀਤ ਪ੍ਰਧਾਨ ਮਨਦੀਪ ਸਿੱਧੂ ਜਿਲਾ ਮੀਤ ਸਕੱਤਰ ਰਜਿੰਦਰ ਹੈਪੀ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਕੋਦਰ, ਸ਼ਾਹਕੋਟ,ਮਹਿਤਪੁਰ ਦੇ ਹਰ ਪਿੰਡ ਹਰ ਮੁਹੱਲੇ ਵਿੱਚ ਮੀਟਿੰਗਾਂ ਦਾ ਦੌਰ ਜਾਰੀ ਹੈ।

ਤਾਂ ਜੋ 27 ਦੇ ਭਾਰਤ ਬੰਦ ਨਾਲ ਇਸ ਅੰਨੀ ਤੇ ਬੋਲੀ ਸਰਕਾਰ ਦੇ ਕੰਨਾ ਦੇ ਪਰਦੇ ਖੁੱਲ੍ਹ ਸਕਣ ਇਹ ਮੋਦੀ ਜੋ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਵੇਚਣ ਦਾ ਸੁਪਨਾ ਲੈ ਕੇ 10 ਮਹੀਨਿਆਂ ਤੋਂ ਸੁਤਾ ਪਿਆ ਹੈ ਉਸ ਨੂੰ ਜਗਾਇਆ ਜਾਵੇ। ਉਹਨਾਂ ਕਿਸਨਾ ਮਜਦੂਰਾਂ ਨੌਜਵਾਨਾਂ ,ਦੁਕਾਨਦਾਰਾਂ, ਛੋਟੇ ਵਪਾਰੀਆਂ, ਗੱਡੀਆਂ ਬੱਸਾਂ ਤੇ ਸਾਰੇ ਹੀ ਵਰਗਾਂ ਤੇ ਸਾਰੀਆ ਹੀ ਇਨਸਾਫ ਪਸੰਦ ਜੱਥੇਬੰਦੀਆਂ ਨੂੰ ਅਪੀਲ ਕੀਤੀ ਹੈ। ਕਿ ਫਸਲਾ ,ਨਸਲਾਂ ਤੇ ਤਬਾਹ ਹੋ ਰਹੇ ਦੇਸ਼ ਨੂੰ ਬਚਾਉਣ ਲਈ 27 ਦੇ ਭਾਰਤ ਬੰਦ ਨੂੰ ਸਫਲ ਬਣਾਈਏ। ਜਾਰੀ ਕਰਤਾ ਕਾਮਰੇਡ ਸੰਦੀਪ ਅਰੋੜਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਫਿਲਮਾਂ ਵਿਚ ਹੁਣ ਕਾਮੇਡੀ ਵਿਚ ਨਾਮ ਬਣਾਉਣਾ ਮੁਸ਼ਕਿਲ I
Next articleਸੁਖਦੇਵ ਸਿੰਘ ਨਾਨਕਪੁਰ ਵੱਲੋਂ ਅਕਾਲੀ ਦਲ ਦੇ ਸਰਗਰਮ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ