ਸੁਖਦੇਵ ਸਿੰਘ ਨਾਨਕਪੁਰ ਵੱਲੋਂ ਅਕਾਲੀ ਦਲ ਦੇ ਸਰਗਰਮ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ

ਪੰਜਾਬ ਵਿੱਚ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨਾ ਤਹਿ – ਨਾਨਕਪੁਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪੰਜਾਬ ਵਿੱਚ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਲੋਕ ਮੰਨ ਬਣਾ ਚੁੱਕੇ ਹਨ ਤੇ ਵੱਡੇ ਬਹੁਮਤ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ |ਹਲਕੇ ਦੇ ਵੱਖ ਵੱਖ ਪਿੰਡਾਂ ਜਿਹਨਾਂ ਵਿੱਚ ਮਹਿਜੀਤ ਪੁਰ ,ਝੁਗੀਆਂ ਗੁਲਾਮ,ਕੋਲੀਆਂਵਾਲ ਆਦਿ ਵਿੱਚ ਅਕਾਲੀ ਦਲ ਦੇ ਸਰਗਰਮ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਤੋਂ ਬਾਅਦ ਦੋਆਬਾ ਜੋਨ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਨਾਨਕ ਪੁਰ ਨੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ |

ਓਹਨਾ ਕਿਹਾ ਕਿ ਸਾਢੇ ਚਾਰ ਸਾਲ ਦੇ ਕਾਂਗਰਸ ਪਾਰਟੀ ਦੇ ਕੁਸਾਸ਼ਨ ਤੋਂ ਲੋਕ ਬਹੁਤ ਤੰਗ ਆ ਚੁੱਕੇ ਹਨ ਤੇ ਉਹ ਕਾਂਗਰਸ ਸਰਕਾਰ ਨੂੰ ਚੱਲਦਾ ਕਰਨ ਲਈ ਬਹੁਤ ਉਤਾਵਲੇ ਹਨ |ਉਹਨਾਂ ਕਿਹਾ ਕੇ ਚੋਰਾਂ ਦੀ ਮੰਡਲੀ ਦੇ ਅਲੀ ਬਾਬਾ ਬਦਲਣ ਨਾਲ ਸਾਰੀ ਸਰਕਾਰ ਦੁੱਧ ਧੋਤੀ ਨਹੀਂ ਹੋ ਜਾਣੀ |ਓਹਨਾ ਦੱਸਿਆ ਕਿ ਇਲਾਕੇ ਦੇ ਵੱਖ ਵੱਖ ਪਿੰਡਾਂ ਵਿਚੋਂ ਵਰਕਰਾਂ ਵਲੋਂ ਓਹਨਾ ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ |ਇਸ ਮੌਕੇ ਵੱਖ ਵੱਖ ਪਿੰਡਾਂ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਨੇ ਪਾਰਟੀ ਹਾਈਕਮਾਨ ਨੂੰ ਨੌਜਵਾਨ ਆਗੂ ਸੁਖਦੇਵ ਸਿੰਘ ਨਾਨਕ ਪੁਰ ਨੂੰ ਹਲਕਾ ਸੁਲਤਾਨਪੁਰਲੋਧੀ ਤੋਂ ਟਿਕਟ ਦੇਣ ਦੀ ਮੰਗ ਕੀਤੀ ਤੇ ਵਿਸ਼ਵਾਸ ਦਿਵਾਇਆ ਕੇ ਟਿਕਟ ਨਾਲ ਨਿਵਾਜਣ ਤੇ ਉਹ ਨਾਨਕਪੁਰ ਨੂੰ ਵੱਡੇ ਬਹੁਮਤ ਨਾਲ ਜਿਤਾਉਣਗੇ |

ਇਸ ਮੌਕੇ ਮਾਸਟਰ ਪੂਰਨ ਸਿੰਘ ਸਾਬਕਾ ਜਿਲਾ ਪੀਰਸ਼ਦ ਮੈਬਰ ,ਜਥੇਦਾਰ ਸੂਬਾ ਸਿੰਘ ਨੰਬਰਦਾਰ ,ਸ੍ਰ ਰਣਜੀਤ ਸਿੰਘ ,ਗੁਰਨਾਮ ਸਿੰਘ,ਸਲੂਚਨ ਸਿੰਘ ਜਰਨੈਲ ਸਿੰਘ ,ਇੰਦਰਜੀਤ ਸਿੰਘ,ਰਾਜ ਸਿੰਘ ,ਜਗਜੀਤ ਸਿੰਘ ,ਸੁਖਮਨ ਸਿੰਘ ,ਲਖਵਿੰਦਰ ਸਿੰਘ ,ਗਗਨਦੀਪ ਸਿੰਘ ,ਡਾ ਹਰਪਾਲ ਸਿੰਘ ,ਤਰਨਦੀਪ ਸਿੰਘ ,ਤਰਸੇਮ ਸਿੰਘ ,ਮਾਘੀ ਸਿੰਘ ,ਕੁਲਵੰਤ ਸਿੰਘ ,ਬਲਵੀਰ ਸਿੰਘ ,ਸੰਦੀਪ ਸਿੰਘ ,ਗੁਰਜੀਤ ਸਿੰਘ ,ਹਰਪੀ੍ਤ ਸਿੰਘ ਸੋਢੀ ਆਦਿ ਹਾਜਰ ਸਨ |

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫਸਲਾਂ ਤੇ ਨਸਲਾਂ ਨੂੰ ਬਚਾਉਣ ਦੀ ਲੜਾਈ ਲੜ ਰਹੇ
Next articleਖੇਤੀ ਸੰਦਾਂ ’ਤੇ ਮਿਲਣ ਵਾਲੀ ਸਬਸਿਡੀ ’ਚ ਕਟੌਤੀ ਕਿਸਾਨੀ ਨਾਲ ਧ੍ਰੋਹ- ਕਰਮਜੀਤ ਕੌੜਾ